ਵਫ਼ਾਦਾਰ ਫੀਮੇਲ ਡੌਗੀ ਦੇ ਜਜ਼ਬੇ ਨੂੰ ਹਰ ਕੋਈ ਕਰ ਰਿਹਾ ਸਲਾਮ, 200 ਫੁੱਟ ਡੂੰਘੀ ਖੱਡ ‘ਚ ਡਿੱਗੇ ਆਪਣੇ ਮਾਲਕ ਦੀ ਬਚਾਈ ਜਾਨ

By  Lajwinder kaur August 5th 2022 05:10 PM -- Updated: August 5th 2022 05:03 PM

ਕੁੱਤਾ ਹਮੇਸ਼ਾ ਹੀ ਮਨੁੱਖ ਦਾ ਸਭ ਤੋਂ ਚੰਗਾ ਅਤੇ ਵਫ਼ਾਦਾਰ ਸਾਥੀ ਸਾਬਿਤ ਹੋਇਆ ਹੈ। ਇੱਕ ਵਾਰ ਫਿਰ ਇੱਕ ਕੁੱਤੇ ਦੀ ਵਫ਼ਾਦਾਰੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਤੇ ਹਰ ਕੋਈ ਇਸ ਵਫ਼ਦਾਰ ਜਾਨਵਰ ਦੀ ਤਾਰੀਫ ਕੀਤੇ ਬਿਨ੍ਹਾਂ ਨਹੀਂ ਰਹਿ ਪਾ ਰਿਹਾ ਹੈ।

ਹੋਰ ਪੜ੍ਹੋ : Anupamaa: ਕੀ 'ਅਨੁਪਮਾ' ਸ਼ੋਅ ਤੋਂ ਬ੍ਰੇਕ ਲਵੇਗੀ?

inside image of dog guarded owner image source: Twitter

ਪਾਲਤੂ ਜਾਨਵਰਾਂ 'ਚ ਕੁੱਤਾ ਸਭ ਤੋਂ ਵਫਾਦਾਰ ਜਾਨਵਰ ਹੈ। ਬ੍ਰਿਟੇਨ ਤੋਂ ਅਜਿਹੇ ਇੱਕ ਵਫਾਦਾਰ ਫੀਮੇਲ ਡੌਗੀ, ਜਿਸ ਦਾ ਨਾਮ Suki ਦੱਸਿਆ ਜਾ ਰਿਹਾ ਹੈ, ਉਸਦੀ ਕਹਾਣੀ ਸਾਹਮਣੇ ਆਈ ਹੈ, ਜੋ 36 ਘੰਟੇ ਲਗਾਤਾਰ ਆਪਣੇ ਜ਼ਖਮੀ ਮਾਲਕ ਦੀ ਰਾਖੀ ਕਰਦੀ ਰਹੀ ਅਤੇ ਮਦਦ ਲਈ ਪੁਕਾਰਦੀ ਰਹੀ। ਦਰਅਸਲ ਕੁੱਤੀ ਅਤੇ ਉਸ ਦਾ ਮਾਲਕ 200 ਫੁੱਟ ਡੂੰਘੀ ਖੱਡ 'ਚ ਡਿੱਗ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ।

suki image image source: Twitter

'ਦਿ ਸਨ' ਦੀ ਰਿਪੋਰਟ ਮੁਤਾਬਕ ਕਾਫੀ ਦੇਰ ਇੰਤਜ਼ਾਰ ਤੋਂ ਬਾਅਦ ਕੁਝ ਰਾਹਗੀਰਾਂ ਨੇ ਉਹਨਾਂ ਨੂੰ ਜ਼ਖਮੀ ਹਾਲਤ 'ਚ ਦੇਖਿਆ ਅਤੇ ਮਦਦ ਲਈ ਬਚਾਅ ਟੀਮ ਨੂੰ ਬੁਲਾਇਆ। ਇਸ ਹਾਦਸੇ 'ਚ ਗੰਭੀਰ ਰੂਪ 'ਚ ਜ਼ਖਮੀ ਹੋਣ ਤੋਂ ਬਾਅਦ ਜੇਕਰ 76 ਸਾਲਾ ਮਾਰਟਿਨ ਕਲਾਰਕ ਦੀ ਜਾਨ ਬਚੀ ਹੈ ਤਾਂ ਉਹ ਉਸ ਦੇ ਪਾਲਤੂ ਫੀਮੇਲ ਡੌਗੀ ਸੁਕੀ ਦੀ ਵਜ੍ਹਾ ਕਰਕੇ।

inside image of owner image source: Twitter

ਖ਼ਬਰ ਮੁਤਾਬਕ ਸੁਕੀ ਆਪਣੇ ਮਾਲਕ ਨੂੰ ਛੱਡਣ ਦੀ ਬਜਾਏ ਕਰੀਬ ਡੇਢ ਦਿਨ ਉਨ੍ਹਾਂ ਕੋਲ ਰਹੀ। ਫਿਰ ਉਸਨੂੰ ਇੱਕ ਪਰਿਵਾਰ ਦਿਖਿਆ, ਜਿਸ ਵਿੱਚ ਟੌਮ ਵਾਈਕਸ, ਉਸਦੀ ਪਤਨੀ ਡੈਨੀਅਲ ਤੇ ਉਹਨਾਂ ਦੇ ਬੱਚੇ ਸ਼ਾਮਲ ਸਨ, ਜਿਸਨੂੰ ਉਹ ਆਪਣੇ ਮਾਲਕ ਦੀ ਮਦਦ ਕਰਨ ਲਈ ਆਪਣੇ ਨਾਲ ਲੈ ਕੇ ਆਈ।

ਵਾਈਕਸ ਪਰਿਵਾਰ ਨੇ ਦੱਸਿਆ ਕਿ ਸੁਕੀ ਕਦੇ ਉਨ੍ਹਾਂ ਵੱਲ ਭੱਜ ਰਹੀ ਸੀ ਅਤੇ ਕਦੇ ਮਾਲਕ ਵੱਲ ਦੇਖ ਰਹੀ ਸੀ ਜਿੱਥੇ ਮਾਰਟਿਨ ਜ਼ਖਮੀ ਹਾਲਤ ਵਿੱਚ ਪਿਆ ਸੀ। ਉਹ ਉੱਤਰੀ ਯੌਰਕਸ਼ਾਇਰ ਦੇ ਲਿਲਹੋਮ ਵਿੱਚ ਏਸਕ ਨਦੀ ਵਿੱਚ ਇੱਕ ਚੱਟਾਨ ਕੋਲ ਫੱਸ ਗਿਆ ਸੀ। ਟੌਮ ਨੇ ਕਿਹਾ ਕਿ ਜੇਕਰ ਸੁਕੀ ਉੱਥੇ ਨਾ ਹੁੰਦੀ, ਤਾਂ ਉਹ ਮਦਦ ਲਈ ਪਹੁੰਚਣ ਦੇ ਯੋਗ ਨਹੀਂ ਹੁੰਦੇ। ਉਹ ਇੱਕ ਸਮਝਦਾਰ ਅਤੇ ਵਫ਼ਾਦਾਰ ਕੁੱਤੀ ਹੈ।

ਮਾਰਟਿਨ ਮੰਗਲਵਾਰ ਦੀ ਸਵੇਰ ਨੂੰ ਡਿੱਗ ਗਿਆ ਸੀ ਅਤੇ ਉਹ ਬੁੱਧਵਾਰ ਸ਼ਾਮ ਤੋਂ ਬਾਅਦ ਸਾਨੂੰ ਮਿਲਿਆ। ਉਸ ਨੇ ਦੱਸਿਆ ਕਿ ਹੋਰ ਰਾਹਗੀਰਾਂ ਨੇ ਸੁਕੀ ਦੇ ਰੌਣ ਦੀ ਆਵਾਜ਼ ਸੁਣੀ ਪਰ ਉਹ ਉਸ ਦੇ ਟਿਕਾਣੇ ਤੱਕ ਨਹੀਂ ਪਹੁੰਚ ਸਕੇ। ਕਲਾਰਕ ਨੂੰ ਲੱਭਣ ਤੋਂ ਬਾਅਦ, ਵਾਈਕਸ ਪਰਿਵਾਰ ਉਹਨਾਂ ਦੀ ਮਦਦ ਲਈ ਜੁਟ ਗਿਆ। ਬਚਾਅ ਟੀਮ ਨੇ ਜ਼ਖਮੀ ਕਲਾਰਕ ਨੂੰ ਉੱਥੋਂ ਬਚਾਇਆ ਤੇ ਹਸਪਤਾਲ ਪਹੁੰਚਾਇਆ। ਸੋਸ਼ਲ ਮੀਡੀਆ ਉੱਤੇ ਇਸ ਵਫਾਦਾਰ ਫੀਮੇਲ ਡੌਗੀ ਸੁਕੀ ਦੀ ਖੂਬ ਤਾਰੀਫ ਹੋ ਰਹੀ ਹੈ।

Related Post