Anupamaa: ਕੀ 'ਅਨੁਪਮਾ' ਸ਼ੋਅ ਤੋਂ ਬ੍ਰੇਕ ਲਵੇਗੀ?

written by Lajwinder kaur | August 02, 2022

ਸ਼ੋਅ 'ਸੰਡੇ ਵਿਦ ਸਟਾਰ ਪਰਿਵਾਰ' 'ਚ ਪਹੁੰਚੀ ਅਨੁਪਮਾ ਫੇਮ ਰੂਪਾਲੀ ਗਾਂਗੁਲੀ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਇਕ ਇੱਛਾ ਜ਼ਾਹਿਰ ਕੀਤੀ ਹੈ। ਜਿਸ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਭਾਰਤੀ ਸਿੰਘ ਨੇ ਸ਼ੋਅ ਦੌਰਾਨ ਰੂਪਾਲੀ ਨਾਲ ਹੋਈ ਚਿਟਚੈਟ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਭਾਰਤੀ ਰੂਪਾਲੀ ਨੂੰ ਕਹਿੰਦੇ ਹੋਏ ਦਿਖਾਈ ਦੇ ਰਹੀ ਹੈ ਕਿ ਉਹ ਅਗਲੇ ਸਾਲ ਇੱਕ ਹੋਰ ਬੱਚਾ ਪੈਦਾ ਕਰਨਾ ਚਾਹੁੰਦੀ ਹੈ। ਤਾਂ ਕੀ ਰੂਪਾਲੀ ਅਗਲੇ ਸਾਲ ਸ਼ੋਅ ਤੋਂ ਬ੍ਰੇਕ ਲਵੇਗੀ? ਘਬਰਾਓ ਨਾ, ਫਿਲਹਾਲ ਰੂਪਾਲੀ ਨੇ ਮਜ਼ਾਕੀਆ ਅੰਦਾਜ਼ 'ਚ ਇਹ ਗੱਲ ਕਹੀ ਹੈ।

ਹੋਰ ਪੜ੍ਹੋ : ਆਸਿਮ ਰਿਆਜ਼ ਦਾ ਫੋਟੋਸ਼ੂਟ ਹੁਣ ਚਰਚਾ 'ਚ, ਪ੍ਰਸ਼ੰਸਕਾਂ ਨੇ ਕਿਹਾ- ਰਣਵੀਰ ਭਾਈ ਨੇ ਸਭ ਨੂੰ ਵਿਗਾੜ ਦਿੱਤਾ

inside image of anupmaa

ਰੂਪਾਲੀ ਨੇ ਵੀ ਇੰਸਟਾਗ੍ਰਾਮ 'ਤੇ ਆਪਣੇ ਪ੍ਰਸ਼ੰਸਕਾਂ ਲਈ ਇਹ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ, 'ਬਸ ਏਵੇਂ ਹੀ ਮੰਮੀ ਟਾਕ, ਭਾਰਤੀ ਤੁਸੀਂ ਬਹੁਤ ਪਿਆਰੀ ਹੋ ਅਤੇ ਬਹੁਤ ਪ੍ਰੇਰਣਾਦਾਇਕ ਵੀ ਹੈ, ਹੈਟਸ ਆਫ। ਅਗਲੇ ਸਾਲ ਲਕਸ਼ੈ ਦੇ ਭੈਣ-ਭਰਾ ਦੀ ਉਡੀਕ ਰਹੇਗੀ’। ਰੂਪਾਲੀ ਦੀ ਇਸ ਇੰਸਟਾ ਪੋਸਟ ਦਾ ਜਵਾਬ ਦਿੰਦੇ ਹੋਏ ਭਾਰਤੀ ਨੇ ਲਿਖਿਆ, ‘karege karege aur bacche karege' ਤੇ ਨਾਲ ਹੀ ਕਈ ਹਾਰਟ ਵਾਲੇ ਇਮੋਜ਼ੀ ਵੀ ਪੋਸਟ ਕੀਤੇ ਨੇ।  ਤੁਹਾਨੂੰ ਦੱਸ ਦੇਈਏ ਕਿ ਰੂਪਾਲੀ ਪਹਿਲਾਂ ਇੱਕ ਬੇਟੇ ਦੀ ਮਾਂ ਹੈ।

inside image of anupmaa

ਰੂਪਾਲੀ ਦੀ ਇਸ ਇੰਸਟਾ ਪੋਸਟ ਨੂੰ ਹੁਣ ਤੱਕ ਦੋ ਲੱਖ ਤੋਂ ਵੱਧ ਵਿਊਜ਼ ਆ ਚੁੱਕੇ ਹਨ। ਰੂਪਾਲੀ ਦੇ ਵਿਸ਼ਵ ਪ੍ਰਸਿੱਧ ਸ਼ੋਅ "ਅਨੁਪਮਾ" ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਸ਼ੋਅ 'ਚ ਸਮਰ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਪਾਰਸ ਕਾਲਨਾਵਤ ਨੂੰ ਲੈ ਕੇ ਚਰਚਾ 'ਚ ਹੈ। ਉਸ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਹੁਣ ਅਦਾਕਾਰ ਸਾਗਰ ਪਾਰੇਖ ਨੂੰ ਅਨੁਪਮਾ ਦੇ ਬੇਟੇ ਦਾ ਕਿਰਦਾਰ ਨਿਭਾਉਣ ਲਈ ਸ਼ਾਮਲ ਕੀਤਾ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਕੀ ਸਾਗਰ ਸ਼ੋਅ ਦੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਪਾਉਂਦੇ ਹਨ ਜਾਂ ਨਹੀਂ? ਰੂਪਾਂਲੀ ਨੂੰ ਅਨੁਪਮਾ ਸ਼ੋਅ ਦੇ ਨਾਲ ਖੂਬ ਵਾਹ ਵਾਹੀ ਮਿਲੀ ਹੈ।

inside image of anupmaa

 

View this post on Instagram

 

A post shared by Rups (@rupaliganguly)

You may also like