
Asim Riaz Shares His Bold photoshoot: ਬਾਲੀਵੁੱਡ ਐਕਟਰ ਰਣਵੀਰ ਸਿੰਘ ਦੇ ਨਿਊਡ ਫੋਟੋਸ਼ੂਟ ਤੋਂ ਬਾਅਦ ਹੁਣ ਬਿੱਗ ਬੌਸ ਫੇਮ ਐਕਟਰ ਆਸਿਮ ਰਿਆਜ਼ ਆਪਣੇ ਫੋਟੋਸ਼ੂਟ ਨੂੰ ਲੈ ਕੇ ਸੁਰਖੀਆਂ 'ਚ ਹਨ। ਆਸਿਮ ਰਿਆਜ਼ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਸੰਪਰਕ 'ਚ ਰਹਿੰਦੇ ਹਨ ਅਤੇ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਆਸਿਮ ਰਿਆਜ਼ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਾਜ਼ਾ ਤਸਵੀਰਾਂ ਅਤੇ ਰੀਲਾਂ ਸ਼ੇਅਰ ਕੀਤੀਆਂ ਹਨ ਜੋ ਚਰਚਾ 'ਚ ਹਨ।
ਹੋਰ ਪੜ੍ਹੋ : ‘ਛੋਟੀ ਸਰਦਾਰਨੀ’ ਫੇਮ ਮਾਨਸੀ ਸ਼ਰਮਾ ਨੇ ਕਰਵਾਇਆ ਹੇਅਰ ਟਰਾਂਸਪਲਾਂਟ, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਆਪਣਾ ਅਨੁਭਵ

ਤਸਵੀਰਾਂ 'ਚ ਆਸਿਮ ਰਿਆਜ਼ ਬਹੁਤ ਘੱਟ ਕੱਪੜੇ ਪਾਏ ਨਜ਼ਰ ਆ ਰਹੇ ਹਨ ਅਤੇ ਜਿੱਥੇ ਕਈ ਪ੍ਰਸ਼ੰਸਕ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ 'ਤੇ ਦੀਵਾਨੇ ਹੁੰਦੇ ਨਜ਼ਰ ਆ ਰਹੇ ਹਨ, ਉੱਥੇ ਹੀ ਕੁਝ ਅਜਿਹੇ ਵੀ ਸਨ ਜਿਨ੍ਹਾਂ ਨੇ ਆਸਿਮ ਨੂੰ ਅਜਿਹਾ ਫੋਟੋਸ਼ੂਟ ਕਰਵਾਉਣ ਲਈ ਟ੍ਰੋਲ ਕੀਤਾ ਸੀ। ਇਕ ਯੂਜ਼ਰ ਨੇ ਕਮੈਂਟ ਸੈਕਸ਼ਨ 'ਚ ਲਿਖਿਆ, 'ਰਣਵੀਰ ਭਾਈ ਨੇ ਸਭ ਨੂੰ ਬਿਗਾੜ ਦਿੱਤਾ ਹੈ' । ਇਸ ਤਸਵੀਰਾਂ ‘ਚ ਆਸਿਮ ਦੀ ਸ਼ਾਨਦਾਰ ਬਾਡੀ ਦੇਖਣ ਨੂੰ ਮਿਲ ਰਿਹਾ ਹੈ। ਜਿਵੇਂ ਕਿ ਸਭ ਜਾਣਦੇ ਹਨ ਆਸਿਮ ਫਿਟਨੈੱਸ ਫ੍ਰੀਕ ਹਨ ਅਤੇ ਉਨ੍ਹਾਂ ਨੇ ਰੁਟੀਨ ਵਰਕਆਊਟ ਕਰ ਕੇ ਇਹ ਮਾਸਕੂਲਰ ਬਾਡੀ ਬਣਾਈ ਹੈ।
ਜਿੱਥੋਂ ਤੱਕ ਰਣਵੀਰ ਸਿੰਘ ਦੇ ਫੋਟੋਸ਼ੂਟ ਤੋਂ ਪ੍ਰੇਰਿਤ ਹੋਣ ਦਾ ਸਵਾਲ ਹੈ, ਇੱਕ ਰਿਪੋਰਟ ਦੇ ਅਨੁਸਾਰ, ਇਹ ਤਸਵੀਰਾਂ ਸਾਲ 2017 ਵਿੱਚ ਕੀਤੇ ਗਏ ਇੱਕ ਫੋਟੋਸ਼ੂਟ ਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਰਣਵੀਰ ਸਿੰਘ ਦਾ ਪੇਪਰ ਮੈਗਜ਼ੀਨ ਲਈ ਕਰਵਾਇਆ ਨਿਊਡ ਫੋਟੋਸ਼ੂਟ ਕਾਫੀ ਸੁਰਖੀਆਂ 'ਚ ਰਿਹਾ ਹੈ। ਟ੍ਰੋਲ ਤੋਂ ਇਲਾਵਾ ਰਣਵੀਰ ਦੇ ਖਿਲਾਫ ਕਈ ਐੱਫ.ਆਈ.ਆਰ ਦਰਜ ਕਰਵਾਈਆਂ ਜਾ ਚੁੱਕੀਆਂ ਹਨ।

ਇਸ ਫੋਟੋਸ਼ੂਟ ਲਈ ਜਿੱਥੇ ਰਣਵੀਰ ਸਿੰਘ ਨੂੰ ਖੂਬ ਟ੍ਰੋਲ ਕੀਤਾ ਗਿਆ, ਉੱਥੇ ਹੀ ਦੂਜੇ ਪਾਸੇ ਉਸ ਦਾ ਸਮਰਥਨ ਕਰਨ ਅਤੇ ਤਾਰੀਫ ਕਰਨ ਵਾਲੇ ਲੋਕਾਂ ਦੀ ਵੀ ਕੋਈ ਕਮੀ ਨਹੀਂ ਹੈ। ਆਲੀਆ ਭੱਟ, ਪਰਿਣੀਤੀ ਚੋਪੜਾ, ਅਰਜੁਨ ਕਪੂਰ, ਵਿਦਿਆ ਬਾਲਨ ਅਤੇ ਰਾਖੀ ਸਾਵੰਤ ਵਰਗੀਆਂ ਮਸ਼ਹੂਰ ਹਸਤੀਆਂ ਨੇ ਰਣਵੀਰ ਦਾ ਸਮਰਥਨ ਕੀਤਾ ਹੈ ।
View this post on Instagram
View this post on Instagram