‘ਛੋਟੀ ਸਰਦਾਰਨੀ’ ਫੇਮ ਮਾਨਸੀ ਸ਼ਰਮਾ ਨੇ ਕਰਵਾਇਆ ਹੇਅਰ ਟਰਾਂਸਪਲਾਂਟ, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਆਪਣਾ ਅਨੁਭਵ

written by Lajwinder kaur | August 01, 2022

Mansi Sharma's Hair Transplant Video: ਛੋਟੀ ਸਰਦਾਰਨੀ ਫੇਮ ਅਦਾਕਾਰਾ ਮਾਨਸੀ ਸ਼ਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੀ ਜ਼ਿੰਦਗੀ ਦੇ ਖੁਸ਼ਨੁਮਾ ਪਲਾਂ ਨੂੰ ਜ਼ਰੂਰ ਸ਼ੇਅਰ ਕਰਦੀ ਹੈ। ਇਸ ਤੋਂ ਇਲਾਵਾ ਆਪਣਾ ਯੂਟਿਊਬ ਚੈਨਲ ਉੱਤੇ ਆਪਣੀਆਂ ਵੀਡੀਓਜ਼ ਨੂੰ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਵੱਖਰੇ ਅਨੁਭਵ ਵਾਲੇ ਵਾਲਾ ਵੀਡੀਓ ਸਾਂਝਾ ਕੀਤਾ ਹੈ। ਜੀ ਹਾਂ ਉਨ੍ਹਾਂ ਨੇ ਹਾਲ ਹੀ ‘ਚ ਹੇਅਰ ਟਰਾਂਸਪਲਾਂਟ ਕਰਵਾਇਆ ਹੈ।

ਹੋਰ ਪੜ੍ਹੋ : ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਨੇ ਆਪਣੀ ਧੀ ਦੇ ਨਾਲ ਸਾਂਝੀਆਂ ਖ਼ਾਸ ਤਸਵੀਰਾਂ, ਕੁਝ ਦਿਨਾਂ ਤੋਂ ਬੱਚੀ ਚੱਲ ਰਹੀ ਸੀ ਬਿਮਾਰ

mansi sharma image

ਅਦਾਕਾਰਾ ਨੇ ਆਪਣੇ ਯੂਟਿਊਬ ਚੈਨਲ ਉੱਤੇ ਆਪਣੇ ਹੇਅਰ ਟਰਾਂਸਪਲਾਂਟ ਵਾਲਾ ਵੀਡੀਓ ਸਾਂਝਾ ਕੀਤਾ ਹੈ। ਵੀਡੀਓ ‘ਚ ਦੇਖ ਸਕਦੇ ਹੋ ਪਹਿਲਾਂ ਉਹ ਕੁਝ ਘਬਰਾਈ ਹੋਈ ਨਜ਼ਰ ਆ ਰਹੀ ਹੈ। ਫਿਰ ਉਹ ਆਪਣੇ ਡਾਕਟਰ ਦੇ ਨਾਲ ਮਿਲਾਉਂਦੀ ਹੈ ਤੇ ਉਸਦਾ ਟ੍ਰੀਟਮੈਂਟ ਸ਼ੁਰੂ ਹੁੰਦਾ ਹੈ।

inside image of hair transplant mansi sharma video

ਵੀਡੀਓ ‘ਚ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਵੇਂ ਪਹਿਲਾਂ ਮਾਨਸੀ ਦੇ ਸਿਰ ਦੇ ਪਿਛਲੇ ਪਾਸੇ ਹਿੱਸੇ ਦੇ ਕੁਝ ਵਾਲਾਂ ਨੂੰ ਸ਼ੇਵ ਕੀਤਾ ਜਾਂਦਾ ਹੈ ਤੇ ਉੱਥੇ ਵਾਲ ਲਗਾਉਣ ਵਾਲਾ ਟ੍ਰੀਟਮੈਂਟ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਡਾਕਟਰ ਮਾਨਸੀ ਦੇ ਮੱਥੇ ਦੇ ਕੁਝ ਹਿੱਸੇ ਉੱਤੇ ਵੀ ਵਾਲ ਲਗਾਉਂਦੇ ਹਨ। ਇਸ ਟ੍ਰੀਟਮੈਂਟ ‘ਚ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸੂਈਆਂ ਦਾ ਸਾਹਮਣਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ।

mansi sharma hair transplant image

ਦੱਸ ਦਈਏ ਦੋਵਾਂ ਨੇ ਸਾਲ 2019 ਦੀ 21 ਫਰਵਰੀ ਨੂੰ ਗੁਰੂ ਸਾਹਿਬ ਦੀ ਹਜ਼ੂਰੀ ‘ਚ ਲਾਵਾਂ ਲੈ ਕੇ ਵਿਆਹ ਦੇ ਬੰਧਨ ‘ਚ ਬੱਝ ਗਏ ਸਨ । ਇਸ ਵਿਆਹ ‘ਚ ਖ਼ਾਸ ਰਿਸ਼ਤੇਦਾਰ ਤੇ ਫੈਮਿਲੀ ਮੈਂਬਰ ਹੀ ਸ਼ਾਮਿਲ ਹੋਏ ਸਨ । ਪਰ ਵਿਆਹ ਤੋਂ ਬਾਅਦ ਦਿੱਤੀ ਰਿਸੈਪਸ਼ਨ ਪਾਰਟੀ ‘ਚ ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਦੀਆਂ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ ਸੀ ।

ਦੱਸ ਦਈਏ ਮਾਨਸੀ ਸ਼ਰਮਾ ਟੀਵੀ ਜਗਤ ਦੇ ਕਈ ਨਾਮੀ ਸੀਰੀਅਲਾਂ 'ਚ ਕੰਮ ਕਰ ਚੁੱਕੀ ਹੈ। ਛੋਟੀ ਸਰਦਾਰਨੀ ਸ਼ੋਅ ਤੋਂ ਮਾਨਸੀ ਨੂੰ ਕਾਫੀ ਜ਼ਿਆਦਾ ਫੇਮ ਮਿਲਿਆ ਸੀ। ਸਾਲ 2020 ‘ਚ ਮਾਨਸੀ ਨੇ ਪੁੱਤਰ ਨੂੰ ਜਨਮ ਦਿੱਤਾ। ਜਿਸ ਕਰਕੇ ਉਨ੍ਹਾਂ ਨੇ ਅਦਾਕਾਰੀ ਤੋਂ ਕੁਝ ਸਮੇਂ ਲਈ ਦੂਰੀ ਬਣਾ ਲਈ ਸੀ। ਪਰ ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਦੇ ਨਾਲ ਜੁੜੀ ਰਹਿੰਦੀ ਹੈ।

 

 

View this post on Instagram

 

A post shared by Mansi Sharma (@mansi_sharma6)

You may also like