ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਨੇ ਆਪਣੀ ਧੀ ਦੇ ਨਾਲ ਸਾਂਝੀਆਂ ਖ਼ਾਸ ਤਸਵੀਰਾਂ, ਕੁਝ ਦਿਨਾਂ ਤੋਂ ਬੱਚੀ ਚੱਲ ਰਹੀ ਸੀ ਬਿਮਾਰ

written by Lajwinder kaur | July 31, 2022

Rajeev Sen Shares cute Pictures With Daughter Ziana: ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਅਤੇ ਭਾਬੀ ਚਾਰੂ ਅਸੋਪਾ ਆਪਣੇ ਤਲਾਕ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਹਨ। ਕਈ ਵਾਰ ਦੋਵੇਂ ਇਕ-ਦੂਜੇ 'ਤੇ ਖੁੱਲ੍ਹ ਕੇ ਬਿਆਨਬਾਜ਼ੀ ਕਰਦੇ ਹਨ। ਦੱਸ ਦਈਏ ਕੁਝ ਦਿਨ ਪਹਿਲਾਂ ਹੀ ਚਾਰੂ ਨੇ ਪੋਸਟ ਪਾ ਕੇ ਦੱਸਿਆ ਸੀ ਕਿ ਉਨ੍ਹਾਂ ਦੀ ਧੀ ਕਾਫੀ ਜ਼ਿਆਦਾ ਬਿਮਾਰ ਹੋ ਗਈ ਸੀ। ਉਹ ਉਸ ਸਮੇਂ ਇਕੱਲੀ ਸੀ ਤੇ ਉਹ ਰਾਤ ਦੇ ਢਾਈ ਵੱਜੇ ਹੀ ਹਸਪਤਾਲ ਆਪਣੀ ਧੀ ਨੂੰ ਲੈ ਕੇ ਪਹੁੰਚੀ ਸੀ।

ਹੋਰ ਪੜ੍ਹੋ : Kareena Kapoor Pregnancy Ruomors: ਪ੍ਰੈਗਨੈਂਸੀ  ਦੀਆਂ ਅਫਵਾਹਾਂ 'ਤੇ ਕਰੀਨਾ ਕਪੂਰ ਖਾਨ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ ਕਿਹਾ- ‘ਕੀ ਮੈਂ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਹਾਂ’

Image Source: Instagram

ਚਾਰੂ ਅਸੋਪਾ ਨੇ ਬੇਟੀ ਜ਼ਿਆਨਾ ਬਾਰੇ ਦੱਸਦਿਆਂ ਕਿ ਧੀ Ziana ਨੂੰ ਹੱਥਾਂ, ਪੈਰਾਂ ਅਤੇ ਮੂੰਹ ਦੀ ਬਿਮਾਰੀ (HFMD) ਹੈ। ਉਸ ਨੇ ਆਪਣੀ ਵੀਡੀਓ ਵਿੱਚ ਇਹ ਵੀ ਦੱਸਿਆ ਕਿ ਜ਼ਿਆਨਾ ਨੂੰ ਲੱਗੀ ਬਿਮਾਰੀ ਕਾਰਨ ਲੜਕੀ ਦੇ ਹੱਥਾਂ, ਪੈਰਾਂ, ਚਿਹਰੇ ਅਤੇ ਮੂੰਹ ਵਿੱਚ ਛਾਲੇ ਹੋ ਜਾਂਦੇ ਹਨ, ਜਿਸ ਕਾਰਨ ਉਹ ਕੁਝ ਵੀ ਖਾਣ ਤੋਂ ਅਸਮਰੱਥ ਹੈ।

ਇਸ ਸਭ ਦੇ ਵਿਚਕਾਰ, ਚਾਰੂ ਅਸੋਪਾ ਲਗਾਤਾਰ ਆਪਣਾ ਅਤੇ ਆਪਣੀ ਬੇਟੀ ਦਾ ਖਿਆਲ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਦੱਸ ਦਈਏ ਰਾਜੀਵ ਸੇਨ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਬੇਟੀ ਦੇ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਨੇ ਤੇ ਇੱਕ ਨਾਲ ਹੀ ਪਿਆਰਾ ਜਿਹਾ ਮੈਸੇਜ ਲਿਖਿਆ ਹੈ।

ਰਾਜੀਵ ਸੇਨ ਨੇ ਆਪਣੀ ਬੱਚੀ ਦੇ ਨਾਲ ਕੁਝ ਖ਼ਾਸ ਤਸਵੀਰਾਂ ਸ਼ੇਅਰ ਕੀਤੀਆਂ ਨੇ। ਜਿਸ ‘ਚ ਉਹ ਆਪਣੀ ਬੱਚੀ ਉੱਤੇ ਲਾਡ ਲੁਟਾਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਨਾਲ ਹੀ ਲਿਖਿਆ ਹੈ- ‘Daddy loves you the most’ ਨਾਲ ਹੀ ਹਾਰਟ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ। ਇਨ੍ਹਾਂ ਤਸਵੀਰਾਂ ‘ਚ ਚਾਰੂ ਕੀਤੇ ਵੀ ਨਜ਼ਰ ਨਹੀਂ ਆਈ।

sushmita sen brother rajeev sen

ਤੁਹਾਨੂੰ ਦੱਸ ਦੇਈਏ ਕਿ ਚਾਰੂ ਆਸਪਾ ਅਤੇ ਰਾਜੀਵ ਸੇਨ ਵਿਚਕਾਰ ਵਿਵਾਦ ਵਿਆਹ ਦੇ ਕੁਝ ਦਿਨਾਂ ਬਾਅਦ ਤੋਂ ਹੀ ਚਰਚਾ ਵਿੱਚ ਆ ਗਏ ਸਨ। ਪਰ ਦੋਹਾਂ ਦੀ ਸੁਲਾਹ ਹੋ ਗਈ ਸੀ। ਪਰ ਇਸ ਵਾਰ ਮਾਮਲਾ ਤਲਾਕ ਤੱਕ ਪਹੁੰਚ ਗਿਆ ਹੈ।

 

 

View this post on Instagram

 

A post shared by Rajeev Sen (@rajeevsen9)

You may also like