Ex Husband Ritesh Supporting Rakhi: ਰਾਖੀ ਸਾਵੰਤ ਦੇ ਸਮਰਥ 'ਚ ਆਏ ਸਾਬਕਾ ਪਤੀ ਰਿਤੇਸ਼, ਕਿਹਾ 'ਲਵ ਜ਼ਿਹਾਦ 'ਚ ਪੈ ਗਈ ਰਾਖੀ'

By  Pushp Raj February 9th 2023 01:16 PM -- Updated: February 9th 2023 01:21 PM

Rakhi Ex Husband on Adil Khan Case: ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਉਸ ਨੇ ਵਿਆਹ ਦੇ ਕੁਝ ਮਹੀਨੇ ਬਾਅਦ ਹੀ ਪਤੀ ਆਦਿਲ ਖਾਨ ਦੁਰਾਨੀ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਜਿਸ ਦੇ ਚੱਲਦੇ ਆਦਿਲ ਖ਼ਾਨ ਦੁਰਾਨੀ ਨੂੰ ਮੁੰਬਈ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਤੇ ਬੀਤੇ ਦਿਨ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ। ਇਨ੍ਹਾਂ ਸਭ ਵਿਚਾਲੇ ਹਾਲ ਹੀ ਵਿੱਚ ਰਾਖੀ ਸਾਵੰਤ ਦੇ ਸਾਬਕਾ ਪਤੀ ਰਿਤੇਸ਼ ਅਦਾਕਾਰਾ ਦਾ ਸਮਰਥਨ ਕਰਨ ਲਈ ਅੱਗੇ ਆਏ ਹਨ।

image source: Instagram

ਰਾਖੀ ਨੇ ਆਦਿਲ 'ਤੇ ਲਾਏ ਗੰਭੀਰ ਇਲਜ਼ਾਮ

ਦੱਸ ਦਈਏ ਕਿ ਰਾਖੀ ਸਾਵੰਤ ਦੇ ਬਿਆਨ ਦੇ ਮੁਤਾਬਕ ਆਦਿਲ ਤੇ ਰਾਖੀ ਨੇ ਬੀਤੇ ਸਾਲ ਵਿਆਹ ਕਰਵਾ ਲਿਆ ਸੀ। ਇਸ ਦੇ ਲਈ ਉਸ ਨੇ ਧਰਮ ਵੀ ਬਦਲ ਲਿਆ ਸੀ ਤੇ ਉਹ ਪਿਆਰ ਦੇ ਵਿੱਚ ਆਦਿਲ ਦੀ ਹਰ ਗੱਲ ਮੰਨਦੀ ਰਹੀ। ਆਦਿਲ ਨੇ ਉਸ ਨੂੰ ਵਿਆਹ ਬਾਰੇ ਕਿਸੇ ਨਾਲ ਗੱਲ ਨਾਂ ਕਰਨ ਬਾਰੇ ਕਿਹਾ ਸੀ ਇਸ ਲਈ ਉਹ ਲੰਮੇਂ ਸਮੇਂ ਤੱਕ ਚੁੱਪ ਰਹੀ।

ਰਾਖੀ ਨੇ ਕਿਹਾ ਹੈ ਕਿ ਆਦਿਲ ਨੇ ਉਸ ਨਾਲ ਬੇਵਫ਼ਾਈ ਕੀਤੀ ਹੈ। ਵਿਆਹ ਤੋਂ ਬਾਅਦ ਵੀ ਆਦਿਲ ਦੇ ਕਈ ਕੁੜੀਆਂ ਨਾਲ ਸਬੰਧ ਹਨ। ਹਲਾਂਕਿ ਰਾਖੀ ਨੇ ਆਦਿਲ ਦੀ ਇੱਕ ਗਰਲਫ੍ਰੈਂਡ ਬਾਰੇ ਖੁਲਾਸਾ ਕੀਤਾ ਹੈ ਅਤੇ ਕਿਹਾ ਕਿ ਆਪਣੀ ਪ੍ਰੇਮਿਕਾ ਦੇ ਕਹਿਣ 'ਤੇ ਅਦਿਲ ਨੇ ਉਸ 'ਤੇ ਹੱਥ ਚੁੱਕਿਆ ਸੀ। ਇਸ ਤੋਂ ਬਾਅਦ ਰਾਖੀ ਨੇ ਆਦਿਲ 'ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਉਂਦੇ ਹੋਏ ਐਫਆਈਆਰ ਦਰਜ ਕਰਵਾਈ ਸੀ।ਰਾਖੀ ਵੱਲੋਂ ਕੀਤੀ ਗਈ ਸ਼ਿਕਾਇਤ ਮਗਰੋਂ ਮੁੰਬਈ ਪੁਲਿਸ ਨੇ ਆਦਿਲ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਵੀ ਕੀਤੀ ਸੀ। ਬੀਤੇ ਦਿਨ ਆਦਿਲ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ।

ਰਾਖੀ ਦੇ ਸਮਰਥ 'ਚ ਆਏ ਸਾਬਕਾ ਪਤੀ ਰਿਤੇਸ਼

ਹੁਣ ਇਸ ਪੂਰੇ ਮਾਮਲੇ 'ਤੇ ਰਾਖੀ ਦੇ ਸਾਬਕਾ ਪਤੀ ਰਿਤੇਸ਼ (Rakhi Sawant Ex Husband Ritesh) ਦਾ ਰਿਐਕਸ਼ਨ ਸਾਹਮਣੇ ਆਇਆ ਹੈ।

Image Source : Instagram

ਰਿਤੇਸ਼ ਨੇ ਕਿਹਾ ਉਸ ਨੂੰ ਪਹਿਲਾਂ ਤੋਂ ਹੀ ਪਤਾ ਸੀ

ਰਿਤੇਸ਼ ਨੇ ਰਾਖੀ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ।ਰਾਖੀ ਸਾਵੰਤ ਦਾ ਉਸ ਦੇ ਸਾਬਕਾ ਪਤੀ ਰਿਤੇਸ਼ ਨਾਲ ਰਿਸ਼ਤਾ ਇਸ ਲਈ ਟੁੱਟ ਗਿਆ ਸੀ, ਕਿਉਂਕਿ ਰਿਤੇਸ਼ ਨੇ ਆਪਣੀ ਪਹਿਲੀ ਪਤਨੀ ਤੋਂ ਤਲਾਕ ਨਹੀਂ ਲਿਆ ਸੀ ਅਤੇ ਰਾਖੀ ਤੋਂ ਆਪਣੇ ਬੱਚੇ ਅਤੇ ਪਤਨੀ ਦਾ ਸੱਚ ਛੁਪਾਇਆ ਸੀ। ਦੂਜੇ ਪਾਸੇ ਹੁਣ ਜਦੋਂ ਆਦਿਲ ਨੇ ਵੀ ਰਾਖੀ ਨਾਲ ਅਜਿਹਾ ਕੀਤਾ ਤਾਂ ਰਿਤੇਸ਼ ਖ਼ੁਦ ਰਾਖੀ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਰਿਤੇਸ਼ ਨੇ ਰਾਖੀ ਅਤੇ ਆਦਿਲ ਦੇ ਮਾਮਲੇ ਨੂੰ ਲੈ ਕੇ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਕਿਹਾ ਹੈ ਕਿ ਉਨ੍ਹਾਂ ਨੂੰ ਸਭ ਕੁਝ ਪਹਿਲਾਂ ਹੀ ਪਤਾ ਸੀ ਕਿਉਂਕਿ ਰਾਖੀ ਨੇ 3 ਮਹੀਨੇ ਪਹਿਲਾਂ ਉਨ੍ਹਾਂ ਨੂੰ ਆਪਣੀ ਕਹਾਣੀ ਸੁਣਾਈ ਸੀ।

ਰਿਤੇਸ਼ ਨੇ ਲਵ-ਜ਼ਿਹਾਦ 'ਤੇ ਆਖੀ ਇਹ ਗੱਲ

ਰਿਤੇਸ਼ ਨੇ ਕਿਹਾ ਕਿ ਰਾਖੀ ਦੀਆਂ ਅੱਖਾਂ 'ਚ ਸੱਚਾਈ ਸਾਫ਼ ਨਜ਼ਰ ਆ ਰਹੀ ਹੈ ਅਤੇ ਉਹ ਝੂਠ ਨਹੀਂ ਬੋਲ ਰਹੀ ਹੈ। ਰਿਤੇਸ਼ ਦਾ ਕਹਿਣਾ ਹੈ ਕਿ ਆਦਿਲ ਨੇ ਰਾਖੀ ਨਾਲ ਅਜਿਹੀਆਂ ਹਰਕਤਾਂ ਕੀਤੀਆਂ ਹਨ ਕਿ ਉਨ੍ਹਾਂ ਨੂੰ ਦੱਸਣਾ ਵੀ ਸੰਭਵ ਨਹੀਂ ਹੈ। ਇੰਸਟਾ ਲਾਈਵ ਤੋਂ ਰਾਖੀ ਦਾ ਸਮਰਥਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ 'ਮੈਂ ਵੀ ਇਸ ਦਰਦ ਤੋਂ ਗੁਜ਼ਰਿਆ ਹਾਂ। ਮੈਂ ਦੋ ਵਾਰ ਦਿਲ ਲਗਾਇਆ ਹੈ ਅਤੇ ਦੋਵੇਂ ਵਾਰ ਮੇਰਾ ਦਿਲ ਟੁੱਟ ਗਿਆ। ਰਾਖੀ ਮੈਂ ਤੇਰੇ ਨਾਲ ਹਾਂ। ਉਨ੍ਹਾਂ ਕਿਹਾ ਕਿ 'ਲਵ ਜਿਹਾਦ 'ਚ ਫਸਣ ਵਾਲੀਆਂ ਕੁੜੀਆਂ ਲਈ ਇਹ ਇੱਕ ਸਬਕ ਹੈ।

RITESH WITH RAKHI Image form google

ਹੋਰ ਪੜ੍ਹੋ: Watch video: ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਤੇ ਕਪਿਲ ਸ਼ਰਮਾ ਦਾ ਗੀਤ 'ALONE' ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਪਸੰਦ

ਰਾਖੀ ਨੇ ਰਿਤੇਸ਼ ਨੂੰ ਕਿਹਾ ਧੰਨਵਾਦ

ਹਲਾਂਕਿ ਸੋਸ਼ਲ ਮੀਡੀਆ 'ਤੇ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਰਾਖੀ ਸਾਵੰਤ ਆਪਣੇ ਸਾਬਕਾ ਪਤੀ ਰਿਤੇਸ਼ ਦਾ ਧੰਨਵਾਦ ਕਰਦੀ ਨਜ਼ਰ ਆਈ। ਰਾਖੀ ਨੇ ਕਿਹਾ ਕਿ ਉਸ ਨੇ ਰਿਤੇਸ਼ ਨਾਲ ਕੁਝ ਸਮਾਂ ਗੁਜ਼ਾਰਾ ਹੈ, ਉਹ ਮੇਰੇ ਬਾਰੇ ਜਾਣਦੇ ਹਨ ਕਿ ਮੈਂ ਕਿਹੋ ਜਿਹੀ ਹਾਂ। ਆਦਿਲ ਵੱਲੋਂ ਮੇਰੇ ਉੱਤੇ ਲਗਾਏ ਹਨ, ਉਹ ਝੂਠੇ ਹਨ। ਰਿਤੇਸ਼ ਨੇ ਇਹ ਦੱਸਣ ਲਈ ਇਹ ਉਹ ਲਾਈਵ ਆਏ ਸਨ।

 

View this post on Instagram

 

A post shared by Instant Bollywood (@instantbollywood)

Related Post