ਇੰਡੀਅਨ ਆਈਡਲ 'ਤੇ ਇਕੱਠੇ ਨਜ਼ਰ ਆਈ ਫਾਲਗੁਨੀ ਪਾਠਕ ਅਤੇ ਨੇਹਾ ਕੱਕੜ, ਕੀ ਗੀਤ ਨੂੰ ਲੈ ਕੇ ਹੋਇਆ ਵਿਵਾਦ ਸੀ ਮਹਿਜ਼ ਪਬਲਿਕ ਸਟੰਟ ?

By  Pushp Raj September 27th 2022 12:58 PM -- Updated: September 27th 2022 01:42 PM

Falguni Pathak and Neha Kakkar news: ਬਾਲੀਵੁੱਡ ਦੀ ਮਸ਼ਹੂਰ ਗਾਇਕਾ ਫਾਲਗੁਨੀ ਪਾਠਕ ਤੇ ਨੇਹਾ ਕੱਕੜ ਵਿਚਾਲੇ ਪਿਛਲੇ ਦਿਨੀਂ ਇੱਕ ਵਿਵਾਦ ਚੱਲ ਰਿਹਾ ਸੀ। ਕਿਉਂਕਿ ਨੇਹਾ ਕੱਕੜ ਨੇ ਫਾਲਗੁਨੀ ਪਾਠਕ ਦੇ ਗੀਤ, 'ਮੈਨੇ ਪਾਇਲ ਹੈ ਛਨਕਾਈ' ਗੀਤ ਨੂੰ ਰੀਕ੍ਰੀਏਟ ਕੀਤਾ ਸੀ। ਇਸ ਵਿਵਾਦ ਵਿਚਾਲੇ ਹੁਣ ਦੋਵੇਂ ਗਾਇਕਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਇਸ ਵਿੱਚ ਦੋਵੇਂ ਇੱਕਠੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਦੋਹਾਂ ਨੂੰ ਇੱਕਠੇ ਵੇਖ ਕੇ ਫੈਨਜ਼ ਹੈਰਾਨ ਹੋ ਗਏ ਹਨ।

image source: instagram

ਮਸ਼ਹੂਰ ਗਾਇਕਾ ਫਾਲਗੁਨੀ ਪਾਠਕ ਅਤੇ ਨੇਹਾ ਕੱਕੜ ਵਿਚਾਲੇ ਲੜਾਈ ਖ਼ਤਮ ਹੋ ਗਈ ਹੈ। ਇਹ ਅਸੀਂ ਨਹੀਂ ਬਲਕਿ ਇੱਕ ਵੀਡੀਓ ਦੱਸ ਰਹੀ ਹੈ, ਜਿਸ ਵਿੱਚ ਫਾਲਗੁਨੀ ਅਤੇ ਨੇਹਾ ਇਕੱਠੇ ਨਜ਼ਰ ਆ ਰਹੇ ਹਨ। ਇੱਥੇ ਸੋਸ਼ਲ ਮੀਡੀਆ 'ਤੇ ਇਨ੍ਹਾਂ ਦੋਵਾਂ ਗਾਇਕਾਂ ਨੂੰ ਇਕੱਠੇ ਦੇਖ ਕੇ ਦਰਸ਼ਕ ਦੁਚਿੱਤੀ 'ਚ ਪੈ ਗਏ ਹਨ।

image source: instagram

ਦੱਸ ਦਈਏ ਕਿ ਸੋਨੀ ਟੀਵੀ ਨੇ ਆਪਣੇ ਅਧਿਕਾਰਿਤ ਇੰਸਾਟਗ੍ਰਾਮ ਪੇਜ਼ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਹ ਵੀਡੀਓ ਸਿੰਗਿੰਗ ਰਿਐਲਿਟੀ ਸ਼ੋਅ ਇੰਡੀਅਨ ਆਈਡਲ-13 ਦੇ ਅਗਲੇ ਐਪੀਸੋਡ ਦਾ ਪ੍ਰੋਮੋ ਹੈ। ਸ਼ੇਅਰ ਕੀਤੀ ਗਈ ਇਸ ਵੀਡੀਓ ਦੇ ਵਿੱਚ ਸ਼ੋਅ ਦੀ ਜੱਜ ਨੇਹਾ ਕੱਕੜ ਅਤੇ ਮਸ਼ਹੂਰ ਬਾਲੀਵੁੱਡ ਗਾਇਕਾ ਫਾਲਗੁਨੀ ਪਾਠਕ ਇੱਕਠੀਆਂ  ਨਜ਼ਰ ਆ ਰਹੀਆਂ ਹਨ।

ਵੀਡੀਓ ਦੇ ਵਿੱਚ ਦੋਵੇਂ ਇੱਕਠੇ ਗੀਤ ਗਾਉਂਦੇ ਹੋਏ ਤੇ ਮਸਤੀ ਕਰਦੇ ਹੋਏ ਨਜ਼ਰ ਆ ਰਹੀਆਂ ਹਨ। ਇਸ ਵੀਡੀਓ ਦੇ ਵਿੱਚ ਫਾਲਗੁਨੀ ਪਾਠਕ ਗੁਜਰਾਤੀ ਭਾਸ਼ਾ ਵਿੱਚ ਮਾਤਾ ਦਾ ਭਜਨ ਗਾਉਂਦੇ ਹੋਏ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਨੇਹਾ ਕੱਕੜ, ਹਿਮੇਸ਼ ਰੇਸ਼ਮੀਆ ਤੇ ਕੰਟੈਸਟੈਂਟ ਇਸ ਗੀਤ ਉੱਤੇ ਡਾਂਡੀਆਂ ਕਰਦੇ ਹੋਏ ਨਜ਼ਰ ਆ ਰਹੇ ਹਨ।

image source: instagram

ਹੋਰ ਪੜ੍ਹੋ: ਪਰਮੀਸ਼ ਵਰਮਾ ਨਾਲ ਵਿਵਾਦ ਮਗਰੋਂ ਸ਼ੈਰੀ ਮਾਨ ਨੇ ਨਵੀਂ ਪੋਸਟ ਸ਼ੇਅਰ ਕਰ ਆਖੀ ਦਿਲ ਦੀ ਗੱਲ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਇਸ ਵੀਡੀਓ ਨੂੰ ਵੇਖ ਕੇ ਜਿੱਥੇ ਇੱਕ ਪਾਸੇ ਨੇਹਾ ਦੇ ਫੈਨਜ਼ ਬਹੁਤ ਖੁਸ਼ ਹਨ, ਉਥੇ ਹੀ ਦੂਜੇ ਪਾਸੇ ਕਈ ਸੋਸ਼ਲ ਮੀਡੀਆ ਯੂਜ਼ਰਸ ਦੋਹਾਂ ਗਾਇਕਾਂ ਨੂੰ ਟ੍ਰੋਲ ਕਰਦੇ ਹੋਏ ਨਜ਼ਰ ਆ ਰਹੇ ਹਨ। ਹੁਣ ਨੇਹਾ ਤੇ ਫਾਲਗੁਨੀ ਇੱਕਠੇ ਵੇਖ ਕੇ ਕੁਝ ਯੂਜ਼ਰਸ ਭੜਕ ਗਏ ਹਨ। ਯੂਜ਼ਰਸ ਦੋਹਾਂ ਵਿਚਾਲੇ ਗੀਤ ਨੂੰ ਲੈ ਕੇ ਹੋਏ ਵਿਵਾਦ ਨੂੰ ਇੱਕ ਪਬਲਿਕ ਸਟੰਟ ਦੱਸ ਰਹੇ ਹਨ। ਹਲਾਂਕਿ ਕੁਝ ਯੂਜ਼ਰਸ ਕਹਿ ਰਹੇ ਹਨ ਕਿ ਇਹ ਨੇਹਾ ਦੇ ਗੀਤ ਨੂੰ ਪ੍ਰਮੋਟ ਕਰਨ ਦਾ ਤਰੀਕਾ ਹੈ। ਇੱਕ ਯੂਜ਼ਰ ਨੇ ਲਿਖਿਆ ਹੈ, 'ਇਹ ਕੀ ਦਿਖਾਵਾ ਹੈ'।

 

View this post on Instagram

 

A post shared by Sony Entertainment Television (@sonytvofficial)

Related Post