
Sherry Mann news: ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਸ਼ੈਰੀ ਮਾਨ ਤੇ ਪਰਮੀਸ਼ ਵਰਮਾ ਵਿਚਾਲੇ ਮੁੜ ਵਿਵਾਦ ਸ਼ੁਰੂ ਹੋ ਗਿਆ ਹੈ। ਸੋਸ਼ਲ ਮੀਡੀਆ 'ਤੇ ਸ਼ੈਰੀ ਮਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਇੰਸਟਾਗ੍ਰਾਮ 'ਤੇ ਲਾਈਵ ਆ ਕੇ ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢਦੇ ਨਜ਼ਰ ਆਏ। ਪਰਮੀਸ਼ ਵਰਮਾ ਨਾਲ ਵਿਵਾਦ ਮਗਰੋਂ ਸ਼ੈਰੀ ਮਾਨ ਨੇ ਨਵੀਂ ਪੋਸਟ ਸ਼ੇਅਰ ਕੀਤੀ ਹੈ।

ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਮਾੜਾ ਬੋਲਿਆ ਹੋਵੇ ਜਾਂ ਗਾਲ੍ਹਾਂ ਕੱਢੀਆਂ ਹੋਣ। ਸ਼ੈਰੀ ਮਾਨ ਬਹੁਤ ਵਾਰ ਸ਼ਰਾਬ ਪੀ ਕੇ ਸੋਸ਼ਲ ਮੀਡੀਆ ’ਤੇ ਲਾਈਵ ਆ ਚੁੱਕੇ ਹਨ ਤੇ ਪਰਮੀਸ਼ ਵਰਮਾ ਨੂੰ ਮਾੜਾ ਬੋਲ ਚੁੱਕੇ ਹਨ। ਬੀਤੇ ਦਿਨ ਸ਼ੈਰੀ ਮਾਨ ਦੀ ਇਸ ਵੀਡੀਓ ਤੋਂ ਬਾਅਦ ਪਰਮੀਸ਼ ਵਰਮਾ ਨੇ ਵੀ ਆਪਣਾ ਰਿਐਕਸ਼ਨ ਦਿੱਤਾ ਤੇ ਜਵਾਬ ਇੱਕ ਵੀਡੀਓ ਬਣਾਈ।
ਇਸ ਪੂਰੇ ਵਿਵਾਦ ਤੋਂ ਬਾਅਦ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਨਵੀਂ ਸਟੋਰੀ ਸ਼ੇਅਰ ਕੀਤੀ ਹੈ। ਇਸ ਸਟੋਰੀ ਦੇ ਵਿੱਚ ਸ਼ੈਰੀ ਮਾਨ ਆਪਣੇ ਦਿਲ ਦੀਆਂ ਗੱਲਾਂ ਦੱਸਦੇ ਹੋਏ ਨਜ਼ਰ ਆਏ।

ਸ਼ੇਅਰ ਕੀਤੀ ਗਈ ਆਪਣੀ ਇੰਸਟਾ ਸਟੋਰੀ 'ਚ ਸ਼ੈਰੀ ਮਾਨ ਨੇ ਲਿਖਿਆ, "ਚੰਗਾ ਮਾੜਾ ਟਾਈਮ ਆਉਂਦਾ ਜਾਂਦਾ ਰਹਿੰਦਾ ਹੈ, ਪਰ ਮਾੜੇ ਟਾਈਮ ਦੀ ਵੀ ਇੱਕ ਚੰਗੀ ਗੱਲ ਕੀ ਅਸਲੀ ਚੀਜ਼ਾਂ ਸਾਹਮਣੇ ਆ ਜਾਂਦੀਆਂ ਨੇ...ਬਾਕੀ ਬੰਦੇ ਨੂੰ ਬਨਾਉਣ ਵਾਲਾ ਵੀ ਬੰਦਾ ਆਪ ਹੀ ਹੈ...ਤੇ ਮਿਟਾਉਣ ਵਾਲਾ ਵੀ...ਇਹ ਸਭ ਐਨਰਜੀ 'ਤੇ ਹੈ...ਕਿਸੇ ਪਾਸੇ ਮਰਜ਼ੀ ਲਾ ਲਵੋ। "
ਸ਼ੈਰੀ ਮਾਨ ਨੇ ਆਪਣੀ ਸਟੋਰੀ ਵਿੱਚ ਅੱਗੇ ਲਿਖਿਆ, "ਮੈਨੂੰ ਲੱਗਦਾ ਕਿ ਮੇਰੀ ਮਾਂ ਦੇ ਜਾਣ ਤੋਂ ਬਾਅਦ ਸ਼ਾਇਦ ਮੈਂ ਉਹ ਐਨਰਜੀ ਗ਼ਲਤ ਪਾਸੇ ਲਾਈ ਕਿਉਂਕਿ ਉਨ੍ਹਾਂ ਦੇ ਬਿਨਾਂ ਕੋਈ ਨਹੀਂ ਸੀ ਮੇਰਾ...ਪਰ ਅੱਜ ਸਹੁੰ ਲੱਗੇ ਤੁਹਾਡੇ ਸਾਰਿਆਂ ਦੇ ਪਿਆਰ ਦੀ ਅਤੇ ਆਪਣੀ ਮਾਂ ਦੇ ਲਈ ਅੱਜ ਤੋਂ ਹੀ ਸਮਝ ਲਵੋ.. ਮੈਂ ਨੈਗਟਿਵ ਤੋਂ ਪੌਜ਼ੀਟਿਵ ਵਾਲੇ ਪਾਸੇ ਹੋ ਗਿਆ....ਟਾਈਮ ਥੋੜਾ ਪਰ ਕੰਮ ਬਹੁਤ ਕਰਨ ਵਾਲੇ ਨੇ.... ਤੁਸੀਂ ਸਾਰੇ ਜਿਨ੍ਹਾਂ ਮੈਨੂੰ ਪਿਆਰ ਕਰਦੇ ਹੋ ਮੈਂ ਇਸ ਦਾ ਕਰਜ਼ਾ ਕਦੇ ਨਹੀਂ ਮੋੜ ਸਕਾਂਗਾ। ਬਸ ਹੁਣ ਤੁਹਾਡੇ ਲਈ ਲਿਖਣਾ ਅਤੇ ਗਾਉਣਾ ਬਿਨਾਂ ਕਿਸੇ ਲਾਲਚ ਦੇ...wish me luck mittro, ਜਿਉਂਦੇ ਵੱਸਦੇ ਰਹੋ ❤️❤️"

ਹੋਰ ਪੜ੍ਹੋ: ਭਾਰੀ ਮੀਂਹ ਕਾਰਨ ਖ਼ਰਾਬ ਹੋਈਆਂ ਫਸਲਾਂ, ਰੇਸ਼ਮ ਸਿੰਘ ਅਨਮੋਲ ਨੇ ਗੀਤ ਰਾਹੀਂ ਬਿਆਨ ਕੀਤਾ ਕਿਸਾਨਾਂ ਦਾ ਦਰਦ, ਵੇਖੋ ਵੀਡੀਓ
ਸ਼ੈਰੀ ਮਾਨ ਦੀ ਇਸ ਸਟੋਰੀ 'ਤੇ ਸੋਸ਼ਲ ਮੀਡੀਆ ਯੂਜ਼ਰਸ ਵੱਖ-ਵੱਖ ਪ੍ਰਤੀਕਿਰਿਆ ਦੇ ਰਹੇ ਹਨ। ਜੇਕਰ ਗੱਲ ਕਰੀਏ ਕਿ ਪਰਮੀਸ਼ ਵਰਮਾ ਤੇ ਸ਼ੈਰੀ ਮਾਨ ਵਿਚਾਲੇ ਤਕਰਾਰ ਦੀ ਤਾਂ ਇਹ ਵਿਵਾਦ ਪਰਮੀਸ਼ ਵਰਮਾ ਦੇ ਵਿਆਹ ਤੋਂ ਸ਼ੁਰੂ ਹੋਇਆ ਸੀ। ਪਰਮੀਸ਼ ਵਰਮਾ ਵਿਆਹ ਲਈ ਕੈਨੇਡਾ ਗਏ ਸਨ। ਪਰਮੀਸ਼ ਦੇ ਵਿਆਹ ਵਾਲੇ ਦਿਨ ਸ਼ੈਰੀ ਮਾਨ ਨੇ ਲਾਈਵ ਹੋ ਕੇ ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢੀਆਂ ਸਨ। ਅਜਿਹਾ ਪਹਿਲੀ ਵਾਰ ਨਹੀਂ ਸੀ , ਇਸ ਤੋਂ ਪਹਿਲਾਂ ਵੀ ਸ਼ੈਰੀ ਮਾਨ ਕਈ ਵਾਰ ਨਸ਼ੇ ਦੀ ਹਾਲਤ ਵਿੱਚ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਪਰਮੀਸ਼ ਬਾਰੇ ਮਾੜਾ ਬੋਲ ਚੁੱਕੇ ਹਨ। ਜਿਸ ਦੇ ਚੱਲਦੇ ਦੋਹਾਂ ਵਿਚਾਲੇ ਵਿਵਾਦ ਹੋਰ ਵੱਧ ਗਿਆ ਹੈ।
View this post on Instagram