ਮਸ਼ਹੂਰ ਕਲਾ ਨਿਰਦੇਸ਼ਕ ਸੁਨੀਲ ਬਾਬੂ ਦਾ ਹੋਇਆ ਦਿਹਾਂਤ, 50 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ

By  Pushp Raj January 6th 2023 01:58 PM

Art director Sunil Babu death: ਸਾਊਥ ਫ਼ਿਲਮ ਇੰਡਸਟਰੀ ਤੋਂ ਇੱਕ ਦੁਖਦ ਖ਼ਬਰ ਸਾਹਮਣੇ ਆ ਰਹੀ ਹੈ। ਸਾਊਥ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਪ੍ਰੋਡਕਸ਼ਨ ਤੇ ਕਲਾ ਨਿਰਦੇਸ਼ਕ ਸੁਨੀਲ ਬਾਬੂ ਦਾ ਦਿਹਾਂਤ ਹੋ ਗਿਆ ਹੈ। ਸੁਨੀਲ ਬਾਬੂ ਨੇ ਵੀਰਵਾਰ, ਸ਼ਾਮ 5 ਜਨਵਰੀ ਨੂੰ ਆਖ਼ਰੀ ਸਾਹ ਲਏ। ਉਹ 50 ਸਾਲ ਦੇ ਸਨ।

image Source : Instagram

ਦੱਸ ਦਈਏ ਕਿ ਸੁਨੀਲ ਬਾਬੂ ਨੇ ਮੁੱਖ ਤੌਰ 'ਤੇ ਮਲਿਆਲਮ ਫਿਲਮਾਂ ਵਿੱਚ ਕੰਮ ਕੀਤਾ ਅਤੇ ਤਾਮਿਲ, ਤੇਲਗੂ ਅਤੇ ਹਿੰਦੀ ਫਿਲਮਾਂ ਵਿੱਚ ਵੀ ਯੋਗਦਾਨ ਪਾਇਆ। ਸੁਨੀਲ ਬਾਬੂ ਦੇ ਦਿਹਾਂਤ ਦੀ ਖ਼ਬਰ ਮਗਰੋਂ ਫ਼ਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਜਾਣਕਾਰੀ ਮੁਤਾਬਕ ਸੁਨੀਲ ਬਾਬੂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।

ਸੁਨੀਲ ਬਾਬੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਅਵਾਰਡ ਜੇਤੂ ਪ੍ਰੋਡਕਸ਼ਨ ਡਿਜ਼ਾਈਨਰ ਸਾਬੂ ਸਿਰਿਲ ਦੇ ਸਹਾਇਕ ਵਜੋਂ ਕੀਤੀ। ਸੁਨੀਲ ਦੀਆਂ ਕੁਝ ਮਸ਼ਹੂਰ ਫਿਲਮਾਂ ਵਿੱਚ ਅਨੰਤਭਦਰਮ, ਬੈਂਗਲੁਰੂ ਡੇਜ਼, ਉਰੂਮੀ, ਪ੍ਰੇਮਮ, ਨੋਟਬੁੱਕ, ਕਯਾਮਕੁਲਮ ਕੋਚੁਨੀ ਅਤੇ ਛੋਟਾ ਮੁੰਬਈ ਸ਼ਾਮਲ ਹਨ। ਉਨ੍ਹਾਂ ਨੇ ਅਨੰਤਭਧਰਮ ਵਿੱਚ ਆਪਣੇ ਕੰਮ ਲਈ ਸਰਵੋਤਮ ਕਲਾ ਨਿਰਦੇਸ਼ਕ ਦਾ ਕੇਰਲ ਰਾਜ ਫ਼ਿਲਮ ਅਵਾਰਡ ਜਿੱਤਿਆ।

image Source : Instagram

ਸੁਨੀਲ ਬਾਬੂ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਸਾਊਥ ਫ਼ਿਲਮ ਇੰਡਸਟਰੀ ਦੇ ਸਿਤਾਰੇ ਸੋਗ ਵਿੱਚ ਹਨ। ਹਾਲ ਹੀ 'ਚ ਸਾਊਥ ਅਦਾਕਾਰ ਦੁਲਕਰ ਸਲਮਾਨ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

ਦੁਲਕਰ ਸਲਮਾਨ ਨੇ ਪੋਸਟ ਕਰ ਲਿਖਿਆ, " ਮੇਰਾ ਦਿਲ ਟੁੱਟ ਗਿਆ ਹੈ! ਸਭ ਤੋਂ ਨੇਕ ਰੂਹ ਜੋ ਚੁੱਪਚਾਪ ਇੰਨੇ ਜਨੂੰਨ ਨਾਲ ਆਪਣੇ ਕੰਮ ਪੂਰੇ ਕਰ ਕੇ ਚਲੀ ਗਈ ਅਤੇ ਤੁਸੀਂ ਆਪਣੀ ਬੇਅੰਤ ਪ੍ਰਤਿਭਾ ਬਾਰੇ ਕੋਈ ਰੌਲਾ ਨਹੀਂ ਪਾਇਆ। ਸੁਨਹਿਰੀ ਯਾਦਾਂ ਲਈ ਤੁਹਾਡਾ ਧੰਨਵਾਦ। ਤੁਸੀਂ ਸਾਡੀਆਂ ਫਿਲਮਾਂ ਵਿੱਚ ਜੀਵਨ ਦਾ ਸਾਹ ਲਿਆ। ਤੁਹਾਡੇ ਪਰਿਵਾਰ ਅਤੇ ਸਾਰਿਆਂ ਲਈ ਪ੍ਰਾਰਥਨਾ ਕਰਦਾ ਹਾਂ, ਜਿਹੜੇ ਤੁਹਾਨੂੰ ਬਹੁਤ ਪਿਆਰ ਕਰਦੇ ਹਨ। "

image Source : Instagram

ਹੋਰ ਪੜ੍ਹੋ: ਤੁਨੀਸ਼ਾ ਸ਼ਰਮਾ ਤੇ ਸ਼ੀਜ਼ਾਨ ਖ਼ਾਨ ਦੀ ਥਾਂ 'ਅਲੀ ਬਾਬਾ-ਦਾਸਤਾਨ-ਏ-ਕਾਬੁਲ' 'ਚ ਹੋਵੇਗੀ ਕਿਸ ਦੀ ਐਂਟਰੀ ? ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਦੱਸਣਯੋਗ ਹੈ ਕਿ ਦੁਲਕਰ ਸਲਮਾਨ ਨੇ ਸੁਨੀਲ ਨਾਲ ਆਪਣੀਆਂ ਬਲਾਕਬਸਟਰ ਫਿਲਮਾਂ 'ਬੈਂਗਲੁਰੂ ਡੇਜ਼' ਅਤੇ 'ਸੀਤਾ ਰਾਮ' 'ਚ ਕੰਮ ਕੀਤਾ ਸੀ। ਉਹ ਇਨ੍ਹਾਂ ਦੋਵਾਂ ਫ਼ਿਲਮਾਂ ਦੇ ਆਰਟ ਡਾਇਰੈਕਟਰ ਸਨ। ਬੈਂਗਲੁਰੂ ਡੇਜ਼ ਅਤੇ ਸੀਤਾ ਰਾਮ ਦੁਲਕਰ ਸਲਮਾਨ ਦੇ ਕਰੀਅਰ ਦੀਆਂ ਸਭ ਤੋਂ ਵੱਡੀਆਂ ਹਿੱਟ ਫਿਲਮਾਂ ਹਨ।

 

View this post on Instagram

 

A post shared by Dulquer Salmaan (@dqsalmaan)

Related Post