ਖੇਡ ਜਗਤ ਤੋਂ ਆਈ ਦੁੱਖਦ ਖਬਰ, ਓਲੰਪਿਕ ਜੇਤੂ ਮਸ਼ਹੂਰ ਹਾਕੀ ਖਿਡਾਰੀ ਵਰਿੰਦਰ ਸਿੰਘ ਦਾ ਹੋਇਆ ਦੇਹਾਂਤ

By  Pushp Raj June 28th 2022 10:52 AM

Hockey player Varinder Singh died: ਅੱਜ ਤੜਕੇ ਖੇਡ ਜਗਤ ਤੋਂ ਬੇਹੱਦ ਦੁੱਖਦ ਖ਼ਬਰ ਸਾਹਮਣੇ ਆਈ ਹੈ। ਭਾਰਤੀ ਹਾਕੀ ਲਈ ਇੱਕ ਦੁਖਦਾਈ ਖਬਰ ਹੈ, ਮਸ਼ਹੂਰ ਹਾਕੀ ਖਿਡਾਰੀ ਤੇ ਓਲੰਪਿਕ ਮੈਡਲਿਸਟ ਵਰਿੰਦਰ ਸਿੰਘ ਦਾ 75 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ।

Olympic Medalist Hockey player Varinder Singh passes away Image Source: Twitter

ਜਲੰਧਰ ਦੀ ਸੁਰਜੀਤ ਹਾਕੀ ਸੁਸਾਇਟੀ ਨੇ ਹਾਕੀ ਖਿਡਾਰੀ ਵਰਿੰਦਰ ਸਿੰਘ ਦੀ ਖ਼ਬਰ ਸਾਂਝੀ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ "ਤੁਹਾਨੂੰ ਇਹ ਸੂਚਿਤ ਕਰਦੇ ਹੋਏ ਦੁੱਖ ਹੋ ਰਿਹਾ ਹੈ ਕਿ ਮਸ਼ਹੂਰ ਹਾਕੀ ਓਲੰਪੀਅਨ ਵਰਿੰਦਰ ਸਿੰਘ ਦਾ ਜਲੰਧਰ ਵਿਖੇ ਦੇਹਾਂਤ ਹੋ ਗਿਆ ਹੈ।"

ਜਾਣਕਾਰੀ ਮੁਤਾਬਕ ਉਨ੍ਹਾਂ ਨੇ ਜਲੰਧਰ ਦੇ ਇੱਕ ਨਿੱਜੀ ਹਸਪਤਾਲ 'ਚ ਆਖਰੀ ਸਾਹ ਲਏ। ਦੱਸਣਯੋਗ ਹੈ ਕਿ ਵਰਿੰਦਰ ਸਿੰਘ ਦਾ ਜਨਮ 16 ਮਈ, 1947 ਨੂੰ ਹੋਇਆ ਸੀ। ਉਹ ਇੱਕ ਭਾਰਤੀ ਫੀਲਡ ਹਾਕੀ ਖਿਡਾਰੀ ਸਨ ਅਤੇ ਉਨ੍ਹਾਂ ਨੇ ਮਿਊਨਿਖ ਵਿੱਚ 1972 ਦੇ ਸਮਰ ਓਲੰਪਿਕ ਵਿੱਚ ਕਾਂਸੇ ਦਾ ਤਮਗਾ ਜਿੱਤਿਆ ਸੀ।

Olympic Medalist Hockey player Varinder Singh passes away Image Source: Twitter

ਓਲੰਪੀਅਨ ਵਰਿੰਦਰ ਸਿੰਘ ਨੇ 1976 ਦੀਆਂ ਸਮਰ ਓਲੰਪਿਕ ਖੇਡਾਂ ਵਿੱਚ ਵੀ ਹਿੱਸਾ ਲਿਆ ਸੀ ਅਤੇ ਉਹ ਧਿਆਨ ਚੰਦ ਐਵਾਰਡੀ ਵੀ ਸਨ। 29 ਅਗਸਤ 2007 ਨੂੰ ਤਤਕਾਲੀ ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਪਾਟਿਲ ਨੇ ਉਨ੍ਹਾਂ ਨੂੰ ਧਿਆਨ ਚੰਦ ਅਵਾਰਡ ਨਾਲ ਸਨਮਾਨਿਤ ਕੀਤਾ ਸੀ।

ਸੁਰਜੀਤ ਹਾਕੀ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਪਰਿਵਾਰ ਨੂੰ ਇਹ ਨਾ ਪੂਰਿਆ ਜਾਣ ਵਾਲਾ ਘਾਟਾ ਸਹਿਣ ਦਾ ਬਲ ਬਖਸ਼ਣ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ।

Olympic Medalist Hockey player Varinder Singh passes away Image Source: Twitter

ਹੋਰ ਪੜ੍ਹੋ: ਪ੍ਰੈਗਨੈਂਸੀ ਦੀ ਖ਼ਬਰ ਤੋਂ ਬਾਅਦ ਅਲਿਆ ਭੱਟ ਨੇ ਪਤੀ ਰਣਬੀਰ ਨਾਲ ਲਗਾਈ ਖੂਬਸੂਰਤ ਤਸਵੀਰ,ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

ਇਹ ਸੱਚਮੁੱਚ ਹਾਕੀ ਖਿਡਾਰੀਆਂ ਲਈ ਦੁਖਦਾਈ ਖ਼ਬਰ ਹੈ। ਇਸ ਤੋਂ ਇਲਾਵਾ ਸਮੁੱਚੇ ਪੰਜਾਬ ਲਈ ਵੀ ਇਹ ਦੁਖਦਾਈ ਖ਼ਬਰ ਹੈ।ਇਹ ਇਸ ਲਈ ਹੈ ਕਿਉਂਕਿ ਪੰਜਾਬ ਨੇ ਹਾਲ ਹੀ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੂੰ ਗੁਆ ਦਿੱਤਾ ਸੀ, ਜਿਸ ਦੀ ਮਾਨਸਾ ਵਿੱਚ 29 ਮਈ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

 

 

Related Post