ਪ੍ਰੈਗਨੈਂਸੀ ਦੀ ਖ਼ਬਰ ਤੋਂ ਬਾਅਦ ਅਲਿਆ ਭੱਟ ਨੇ ਪਤੀ ਰਣਬੀਰ ਨਾਲ ਲਗਾਈ ਖੂਬਸੂਰਤ ਤਸਵੀਰ,ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

written by Pushp Raj | June 28, 2022

ਬਾਲੀਵੁੱਡ ਅਦਾਕਾਰਾ ਆਲਿਆ ਭੱਟ ਨੇ ਆਪਣੇ ਫੈਨਜ਼ ਅਤੇ ਪੂਰੇ ਬੀ-ਟਾਊਨ ਨੂੰ ਆਪਣੀ ਪ੍ਰੈਗਨੈਂਸੀ ਦੀ ਨਿਊਜ਼ ਦੇ ਕੇ ਹੈਰਾਨ ਕਰ ਦਿੱਤਾ। ਇਸ ਸਾਲ ਅਪ੍ਰੈਲ ਮਹੀਨੇ 'ਚ ਵਿਆਹ ਕਰਵਾਉਣ ਵਾਲੀ ਇਹ ਜੋੜੀ ਜਲਦ ਹੀ ਮਾਤਾ-ਪਿਤਾ ਬਨਣ ਜਾ ਰਹੀ ਹੈ। ਆਲਿਆ ਭੱਟ ਦੀ ਪ੍ਰੈਗਨੈਂਸੀ ਖ਼ਬਰ ਤੋਂ ਬਾਅਦ ਹੁਣ ਆਲਿਆ ਭੱਟ ਨੇ ਆਪਣੇ ਇੰਸਟਾਗ੍ਰਾਮ ਦੀ ਡੀਪੀ ਬਦਲ ਲਈ ਹੈ, ਜਿਸ ਨੂੰ ਵੇਖ ਕੇ ਫੈਨਜ਼ ਵੱਖ-ਵੱਖ ਤਰ੍ਹਾਂ ਦੇ ਰਿਐਕਸ਼ਨ ਦੇ ਰਹੇ ਹਨ।

Image Source: Instagram

ਰਣਬੀਰ ਕਪੂਰ ਅਤੇ ਅਲਿਆ ਭੱਟ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਅਦਾਕਾਰਾ ਨੇ ਸੋਮਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ। ਇਹ ਖਬਰ ਸਾਹਮਣੇ ਆਉਂਦੇ ਹੀ ਇੰਟਰਨੈੱਟ 'ਤੇ ਵਧਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਜਿੱਥੇ ਪਰਿਵਾਰਕ ਮੈਂਬਰ, ਦੋਸਤ, ਸਹਿਕਰਮੀ ਅਤੇ ਪ੍ਰਸ਼ੰਸਕ ਉਸ ਨੂੰ ਆਉਣ ਵਾਲੇ ਜੀਵਨ ਲਈ ਸ਼ੁਭਕਾਮਨਾਵਾਂ ਦੇ ਰਹੇ ਹਨ।

ਦੂਜੇ ਪਾਸੇ ਅਲਿਆ ਭੱਟ ਨੇ ਆਪਣੀ ਪ੍ਰੈਗਨੈਂਸੀ ਦੀ ਜਾਣਕਾਰੀ ਦੇਣ ਦੇ ਕੁਝ ਘੰਟਿਆਂ ਬਾਅਦ ਹੀ ਆਪਣਾ ਇੰਸਟਾਗ੍ਰਾਮ ਡੀਪੀ ਬਦਲ ਲਈ ਹੈ। ਆਲਿਆ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਹ ਉਸ ਸਮੇਂ ਦੀ ਤਸਵੀਰ ਹੈ, ਜਦੋਂ ਰਣਬੀਰ ਨੇ ਛੁੱਟੀਆਂ ਦੌਰਾਨ ਆਲਿਆ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ। ਜੀ ਹਾਂ, ਇਸ ਤਸਵੀਰ ਵਿੱਚ ਜਿੱਥੇ ਆਲਿਆ ਰਣਬੀਰ ਨੂੰ ਜੱਫੀ ਪਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਰਣਬੀਰ ਹੱਥ ਵਿੱਚ ਰਿੰਗ ਬਾਕਸ ਫੜ ਕੇ ਖੜ੍ਹੇ ਹੋਏ ਨਜ਼ਰ ਆ ਰਹੇ ਹਨ।

Image Source: Instagram

ਰਣਬੀਰ ਦੀ ਮਾਂ ਨੀਤੂ ਕਪੂਰ ਨੇ ਵੀ ਆਪਣੇ ਸੋਸ਼ਲ ਮੀਡੀਆ 'ਤੇ ਇਹੀ ਤਸਵੀਰ ਸ਼ੇਅਰ ਕਰਕੇ ਦੋਹਾਂ ਨੂੰ ਵਧਾਈ ਦਿੱਤੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ''ਵਾਹਿਗੁਰੂ ਮੇਹਰ ਕਰੇ''। ਅਲਿਆ ਨੇ ਨੀਤੂ ਦੀ ਪੋਸਟ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਉਸ ਦੀ ਮਨਪਸੰਦ ਤਸਵੀਰ ਹੈ।

 

View this post on Instagram

 

A post shared by neetu Kapoor. Fightingfyt (@neetu54)

ਸੱਸ ਤੋਂ ਇਲਾਵਾ ਆਲਿਆ ਦੀ ਮਾਂ ਸੋਨੀ ਰਾਜ਼ਦਾਨ ਨੇ ਵੀ ਇੰਸਟਾਗ੍ਰਾਮ 'ਤੇ ਅਲਿਆ ਅਤੇ ਰਣਬੀਰ ਦੀਆਂ ਦੱਖਣੀ ਅਫਰੀਕਾ ਦੀਆਂ ਛੁੱਟੀਆਂ ਦੀਆਂ ਦੋ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੋਵੇਂ ਤਸਵੀਰਾਂ ਸ਼ੇਅਰ ਕਰਦੇ ਹੋਏ ਸੋਨੀ ਨੇ ਲਿਖਿਆ, 'ਧੰਨਵਾਦ।' ਤੁਹਾਨੂੰ ਦੱਸ ਦੇਈਏ ਕਿ ਸੋਨੀ ਰਾਜ਼ਦਾਨ ਵੱਲੋਂ ਸ਼ੇਅਰ ਕੀਤੀ ਗਈ ਪਹਿਲੀ ਤਸਵੀਰ ਵਿੱਚ ਰਣਬੀਰ ਕਪੂਰ ਅਲਿਆ ਨਾਲ ਸੈਲਫੀ ਲੈਂਦੇ ਨਜ਼ਰ ਆ ਰਹੇ ਹਨ ਜਦੋਂ ਕਿ ਦੋਵੇਂ ਵਿੰਟਰ ਜੈਕਟਾਂ ਵਿੱਚ ਹਨ। ਦੂਜੀ ਤਸਵੀਰ ਵਿੱਚ ਅਲਿਆ ਅਤੇ ਰਣਬੀਰ ਨੂੰ ਵਿੰਟਰ ਜੈਕਟਾਂ ਅਤੇ ਵੂਲਨ ਕੈਪ ਵਿੱਚ ਜੰਗਲ ਸਫਾਰੀ ਦੌਰਾਨ ਵੈਨ ਵਿੱਚ ਬੈਠੇ ਦੇਖਿਆ ਜਾ ਸਕਦਾ ਹੈ।

Image Source: Instagram

ਹੋਰ ਪੜ੍ਹੋ: ਕਪੂਰ ਖਾਨਦਾਨ ਤੋਂ ਆਈ ਖੁਸ਼ਖਬਰੀ, ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਨੇ ਰਣਬੀਰ ਕਪੂਰ ਤੇ ਆਲਿਆ ਭੱਟਨੀਤੂ ਕਪੂਰ ਵੱਲੋਂ

ਪੋਸਟ ਕੀਤੀ ਗਈ ਤੇ ਆਲਿਆ ਵੱਲੋਂ ਇੰਸਟਾਗ੍ਰਾਮ ਡੀਪੀ 'ਤੇ ਲਗਾਈ ਗਈ ਇਸ ਪੋਸਟ ਨੂੰ ਵੇਖ ਕੇ ਫੈਨਜ਼ ਨੇ ਕਮੈਂਟ ਸੈਕਸ਼ਨ 'ਚ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਕੀ ਇਹ ਉਸ ਪਲ ਦੀ ਤਸਵੀਰ ਹੈ ਜਦੋਂ ਰਣਬੀਰ ਨੇ ਅਲਿਆ ਨੂੰ ਪ੍ਰਪੋਜ਼ ਕੀਤਾ ਸੀ? ਇਸ ਦੇ ਨਾਲ ਹੀ ਕੁਝ ਯੂਜ਼ਰਸ ਨੀਤੂ ਕਪੂਰ ਨੂੰ ਦਾਦੀ ਬਣਨ 'ਤੇ ਵਧਾਈ ਦੇ ਰਹੇ ਹਨ। ਇਸ ਲਈ ਕੁਝ ਲੋਕ ਅਲਿਆ ਅਤੇ ਰਣਬੀਰ ਦੀ ਫੋਟੋ 'ਤੇ ਦਿਲ ਦੇ ਇਮੋਜੀ ਭੇਜ ਰਹੇ ਹਨ।

 

View this post on Instagram

 

A post shared by Soni Razdan (@sonirazdan)

You may also like