ਕਪੂਰ ਖਾਨਦਾਨ ਤੋਂ ਆਈ ਖੁਸ਼ਖਬਰੀ, ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਨੇ ਰਣਬੀਰ ਕਪੂਰ ਤੇ ਆਲਿਆ ਭੱਟ

written by Pushp Raj | June 27, 2022

Alia Bhatt Pregnancy: ਬਾਲੀਵੁੱਡ ਦੇ ਮਸ਼ਹੂਰ ਕਪੂਰ ਖਾਨਦਾਨ ਤੋਂ ਇੱਕ ਖੁਸ਼ਖਬਰੀ ਸਾਹਮਣੇ ਆ ਰਹੀ ਹੈ। ਕਪੂਰ ਖਾਨਦਾਨ 'ਚ ਜਲਦ ਹੀ ਚੌਥੀ ਪੀੜੀ ਆਉਣ ਵਾਲੀ ਹੈ। ਜੀ ਹਾਂ ਤੁਸੀਂ ਸਹੀ ਸੁਣਿਆ ਆਦਾਕਾਰ ਰਣਬੀਰ ਕਪੂਰ ਤੇ ਆਲਿਆ ਭੱਟ ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਹਨ। ਇਸ ਦੀ ਜਾਣਕਾਰੀ ਖ਼ੁਦ ਆਲਿਆ ਭੱਟ ਨੇ ਦਿੱਤੀ ਹੈ।

Image Source: Instagram

ਦੱਸ ਦਈਏ ਕਿ ਇਸੇ ਸਾਲ ਅਪ੍ਰੈਲ ਮਹੀਨੇ ਦੇ ਵਿੱਚ ਆਲਿਆ ਭੱਟ ਕਪੂਰ ਖਾਨਦਾਨ ਦੀ ਬਹੂ ਬਣੀ ਹੈ। 14 ਅਪ੍ਰੈਲ ਨੂੰ ਰਣਬੀਰ ਕਪੂਰ ਤੇ ਆਲਿਆ ਭੱਟ ਵਿਆਹ ਬੰਧਨ ਵਿੱਚ ਬੱਝੇ ਹਨ। ਬਾਲੀਵੁੱਡ ਦਾ ਇਹ ਮਸ਼ਹੂਰ ਜੋੜਾ ਹੁਣ ਜਲਦ ਹੀ ਮਾਤਾ-ਪਿਤਾ ਬਨਣ ਵਾਲਾ ਹੈ।

ਆਲਿਆ ਭੱਟ ਅਤੇ ਰਣਬੀਰ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਦੇ ਹੋਏ ਆਪਣੀ ਪਹਿਲੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਹੈ। ਦੋਹਾਂ ਨੇ ਇਸ ਸਾਲ ਅਪ੍ਰੈਲ 'ਚ ਵਿਆਹ ਕੀਤਾ ਸੀ ਅਤੇ ਹੁਣ ਉਹ ਜਲਦ ਹੀ ਮਾਤਾ-ਪਿਤਾ ਬਣਨ ਵਾਲੇ ਹਨ।

Image Source: Instagram

ਆਲੀਆ ਭੱਟ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, "Our baby ….. coming soon ♾❤️✨।"

ਇਸ ਤਸਵੀਰ 'ਚ ਆਲੀਆ ਹਸਪਤਾਲ ਦੇ ਬੈੱਡ 'ਤੇ ਅਤੇ ਰਣਬੀਰ ਉਸ ਦੇ ਨਾਲ ਦਿਖਾਈ ਦੇ ਰਹੀ ਹੈ। ਅਭਿਨੇਤਰੀ ਦਾ ਇਹ ਪ੍ਰਗਟਾਵਾ ਇਸ ਗੱਲ ਦਾ ਸਬੂਤ ਹੈ ਕਿ ਉਹ ਦੋਵੇਂ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਕਿੰਨੇ ਰੋਮਾਂਚਿਤ ਹਨ।

Image Source: Instagram

ਹੋਰ ਪੜ੍ਹੋ: ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਦੇ ਪੋਸਟਰ ਤੋਂ ਨਾਖੁਸ਼ ਹੋਏ ਫੈਨਜ਼, ਕਿਹਾ ਹੌਲੀਵੁੱਡ ਫਿਲਮ ਦੀ ਕੀਤੀ ਨਕਲ

ਦੱਸ ਦਈਏ ਕਿ ਰਣਬੀਰ ਭੱਟ ਤੇ ਆਲਿਆ ਦਾ ਆਉਣ ਵਾਲਾ ਬੱਚਾ, ਕਪੂਰ ਖਾਨਦਾਨ ਦੀ ਚੌਥੀ ਪੀੜੀ ਹੋਵੇਗਾ। ਕਪੂਰ ਖਾਨਦਾਨ ਦੇ ਨਾਲ ਨਾਲ ਇਸ ਜੋੜੀ ਦੇ ਫੈਨਜ਼ ਵੀ ਇਸ ਖ਼ਬਰ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਫੈਨਜ਼ ਆਲਿਆ ਤੇ ਰਣਬੀਰ ਦੀ ਇਸ ਖੂਬਸੂਰਤ ਪੋਸਟ ਉੱਤੇ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਫੈਨਜ਼ ਦੇ ਨਾਲ-ਨਾਲ ਕਈ ਬਾਲੀਵੁੱਡ ਸੈਲੇਬਸ ਵੀ ਕਪਲ ਨੂੰ ਆਉਣ ਵਾਲੇ ਬੱਚੇ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਦੇ ਰਹੇ ਹਨ।

 

View this post on Instagram

 

A post shared by Alia Bhatt 🤍☀️ (@aliaabhatt)

You may also like