ਫੈਨ ਨੇ ਇਸ ਤਰ੍ਹਾਂ ‘ਗੁਰਮੁਖੀ ਦਾ ਬੇਟਾ’ ਲਈ ਪੇਸ਼ ਕੀਤਾ ਆਪਣਾ ਪਿਆਰ, ਵੀਡੀਓ ਦੇਖ ਕੇ ਤੁਸੀਂ ਹੋ ਜਾਵੋਗੇ ਹੈਰਾਨ

By  Lajwinder kaur July 21st 2019 12:31 PM

ਦਿੱਗਜ ਗਾਇਕ ਸਤਿੰਦਰ ਸਰਤਾਜ ਜਿਨ੍ਹਾਂ ਦਾ ਹਾਲ ਹੀ ‘ਚ ਗੁਰਮੁਖੀ ਦਾ ਬੇਟਾ ਗਾਣਾ ਦਰਸ਼ਕਾਂ ਦੀ ਝੋਲੀ ਪੈ ਚੁੱਕਿਆ ਹੈ। ਉਨ੍ਹਾਂ ਦਾ ਇਹ ਗੀਤ ਦੇਸ਼ ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਦੇ ਦਿਲਾਂ ਨੂੰ ਛੂਹ ਰਿਹਾ ਹੈ। ਸਤਿੰਦਰ ਸਰਤਾਜ ਨੇ ਆਪਣੇ ਇਸ ਗੀਤ ਦੇ ਨਾਲ ਸਭ ਨੂੰ ਭਾਵੁਕ ਕਰ ਦਿੱਤਾ ਹੈ। ਹਾਲ ਹੀ ‘ਚ ਉਨ੍ਹਾਂ ਦੇ ਮੈਲਬੋਰਨ ‘ਚ ਰਹਿੰਦੇ ਪ੍ਰਸ਼ੰਸਕ ਨੇ ਈਮੇਲ ਦੇ ਰਾਹੀਂ ਗੁਰਮੁਖ ਦਾ ਬੇਟਾ ਗਾਣੇ ਦੇ ਲਈ ਆਪਣੇ ਦਿਲ ਦੇ ਵਿਚਾਰਾਂ ਨੂੰ ਪੇਸ਼ ਕੀਤਾ ਸੀ।

View this post on Instagram

 

ਇਹ ਗੁਰਮੁਖੀ ਦਾ ਬੇਟਾ ਸਾਕਾਰ ਹੋਇਆ ਜਾਪੇ । ਪੰਜਾਬੀ ਨਾਲ਼ ਮੁੜ ਤੋਂ ਜਿਉਂ ਪਿਆਰ ਹੋਇਆ ਜਾਪੇ । ਜੀਓ..ਸਦਕੇ..ਸ਼ੁਕਰਾਨੇ.. - ਸਰਤਾਜ Eh #GurmukhiDaBeta sakaar hoya jaape ! #Punjabi nal murh to’n jyo’n pyaar hoya jaape ! #Sartaaj

A post shared by Satinder Sartaaj (@satindersartaaj) on Jul 20, 2019 at 9:13pm PDT

ਹੋਰ ਵੇਖੋ: ‘ਅਰਦਾਸ ਕਰਾਂ’ ਦੀ ਟੀਮ ਥੀਏਟਰਾਂ ‘ਚ ਪਹੁੰਚ ਕੇ ਕਰਨਗੇ ਲੋਕਾਂ ਦਾ ਧੰਨਵਾਦ, ਦੇਖੋ ਵੀਡੀਓ

ਇਸ ਤੋਂ ਬਾਅਦ ਉਨ੍ਹਾਂ ਦੇ ਕਈ ਫੈਨਜ਼ ਨੇ ਇਸ ਗਾਣੇ ‘ਤੇ ਵੀਡੀਓ ਬਣਾ ਕੇ ਭੇਜੀਆਂ ਨੇ। ਪਰ ਉਨ੍ਹਾਂ ‘ਚ ਇੱਕ ਵੀਡੀਓ ਬਹੁਤ ਹੀ ਖ਼ਾਸ ਹੈ, ਜਿਸ ਇੱਕ ਫੈਨ ਨੇ ਗੁਰਮੁਖੀ ਦੇ ਸਾਰੇ ਅੱਖਰਾਂ ਨੂੰ ਟੈਟੂ ਦੇ ਰਾਹੀਂ ਆਪਣੀ ਬਾਹ ਉੱਤੇ ਸਕੈੱਚ ਕਰਵਾ ਲਿਆ ਹੈ। ਜਿਸ ਦੇ ਚੱਲਦੇ ਸਤਿੰਦਰ ਸਰਤਾਜ ਵੱਲੋਂ ਆਪਣੇ ਫੈਨਜ਼ ਦੇ ਸ਼ੁਕਰਾਨੇ ਲਈ ਭਾਵੁਕ ਪੋਸਟ ਪਾਈ ਹੈ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਨੇ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ,

‘ਇਹ ਗੁਰਮੁਖੀ ਦਾ ਬੇਟਾ ਸਾਕਾਰ ਹੋਇਆ ਜਾਪੇ ।

ਪੰਜਾਬੀ ਨਾਲ਼ ਮੁੜ ਤੋਂ ਜਿਉਂ ਪਿਆਰ ਹੋਇਆ ਜਾਪੇ ।

ਜੀਓ..ਸਦਕੇ..ਸ਼ੁਕਰਾਨੇ.. – ਸਰਤਾਜ’

ਸਤਿੰਦਰ ਸਰਤਾਜ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ। ਉਨ੍ਹਾਂ ਵੱਲੋਂ ਗਾਏ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਹਮੇਸ਼ਾਂ ਭਰਵਾਂ ਹੁੰਗਾਰਾ ਮਿਲਦਾ ਹੈ।

Related Post