‘ਅਰਦਾਸ ਕਰਾਂ’ ਦੀ ਟੀਮ ਥੀਏਟਰਾਂ ‘ਚ ਪਹੁੰਚ ਕੇ ਕਰਨਗੇ ਲੋਕਾਂ ਦਾ ਧੰਨਵਾਦ, ਦੇਖੋ ਵੀਡੀਓ

Written by  Lajwinder kaur   |  July 21st 2019 10:18 AM  |  Updated: July 24th 2019 11:24 AM

‘ਅਰਦਾਸ ਕਰਾਂ’ ਦੀ ਟੀਮ ਥੀਏਟਰਾਂ ‘ਚ ਪਹੁੰਚ ਕੇ ਕਰਨਗੇ ਲੋਕਾਂ ਦਾ ਧੰਨਵਾਦ, ਦੇਖੋ ਵੀਡੀਓ

ਜੀ ਹਾਂ ਗਿੱਪੀ ਗਰੇਵਾਲ ਦੀ ਬਹੁਚਰਚਿਤ ਫ਼ਿਲਮ ‘ਅਰਦਾਸ ਕਰਾਂ’ ਦਰਸ਼ਕਾਂ ਦੇ ਸਨਮੁਖ ਹੋ ਚੁੱਕੀ ਹੈ। ਫ਼ਿਲਮ ਦੇਸ਼ ਵਿਦੇਸ਼ 'ਚ ਬਾਕਮਾਲ ਕਰ ਰਹੀ ਹੈ। ਦਰਸ਼ਕਾਂ ਵੱਲੋਂ 'ਅਰਦਾਸ ਕਰਾਂ' ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸਦੇ ਚੱਲਦੇ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਆਪਣੀ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਹੈ ਤੇ ਨਾਲ ਆਪਣੇ ਮਨ ਦੇ ਭਾਵਾਂ ਨੂੰ ਬਿਆਨ ਕੀਤਾ ਹੈ। ਇਸ ਵੀਡੀਓ 'ਚ ਉਹ ਦਰਸ਼ਕਾਂ ਵੱਲੋਂ ਮਿਲ ਰਹੇ ਪਿਆਰ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਉਹ ਆਪਣੇ ਦਰਸ਼ਕਾਂ ਦੇ ਰਿਣੀ ਹੋ ਗਏ ਨੇ ਫ਼ਿਲਮ 'ਅਰਦਾਸ ਕਰਾਂ' ਨੂੰ ਇੰਨਾ ਪਿਆਰ ਦੇਣ ਲਈ। ਜਿਸਦੇ ਚੱਲਦੇ ਉਨ੍ਹਾਂ ਨੇ ਕਿਹਾ ਕਿ ਅਰਦਾਸ ਕਰਾਂ ਦੀ ਟੀਮ ਦੇ ਮੈਂਬਰ ਕੋਸ਼ਿਸ਼ ਕਰਨਗੇ ਕਿ ਸਿਨੇਮਾ ਘਰਾਂ ‘ਚ ਪਹੁੰਚੇ ਕੇ ਲੋਕਾਂ ਦਾ ਧੰਨਵਾਦ ਕਰ ਸਕਣ।

View this post on Instagram

 

??? #ardaaskaraan ?

A post shared by Gippy Grewal (@gippygrewal) on

ਹੋਰ ਵੇਖੋ:ਸਰਗੁਣ ਮਹਿਤਾ ਨੂੰ ਦਿੱਤੀ ਡਾਂਸ ‘ਚ ਮਾਤ ਏਕਮ ਤੇ ਸ਼ਿੰਦਾ ਨੇ, ਦੇਖੋ ਵੀਡੀਓ

ਇਹ ਫ਼ਿਲਮ ਹਰ ਪੱਖ ਤੋਂ ਪੂਰੀ ਤਰ੍ਹਾਂ ਮਜ਼ਬੂਤ ਸਾਬਿਤ ਹੋ ਰਹੀ ਹੈ ਭਾਵੇਂ ਉਹ ਨਿਰਦੇਸ਼ਨ ਹੋਵੇ, ਟੈਕਨੀਕਲ ਜਾਂ ਫ਼ਿਰ ਅਦਾਕਾਰੀ। ਇਸ ਫ਼ਿਲਮ 'ਚ ਗਿੱਪੀ ਗਰੇਵਾਲ, ਰਾਣਾ ਰਣਵੀਰ, ਗੁਰਪ੍ਰੀਤ ਘੁੱਗੀ, ਯੋਗਰਾਜ ਸਿੰਘ, ਮਲਕੀਤ ਰੌਣੀ, ਸਰਦਾਰ ਸੋਹੀ, ਮਿਹਰਾ ਵਿਜ, ਜਪਜੀ ਖਹਿਰਾ ਤੇ ਕਈ ਹੋਰ ਨਾਮੀ ਚਿਹਰੇ ਫ਼ਿਲਮ ਨੂੰ ਆਪਣੀ ਅਦਾਕਾਰੀ ਨਾਲ ਚਾਰ ਚੰਨ ਲਗਾ ਰਹੇ ਹਨ। ਇਸ ਤੋਂ ਇਲਾਵਾ ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਵੱਲੋਂ ਨਿਭਾਏ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।

View this post on Instagram

 

Daata ji Mehar ho gayi ? #ArdaasKaraan in cinemas. #gippygrewal

A post shared by Gippy Grewal (@gippygrewal) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network