ਸਰਗੁਣ ਮਹਿਤਾ ਨੂੰ ਦਿੱਤੀ ਡਾਂਸ ‘ਚ ਮਾਤ ਏਕਮ ਤੇ ਸ਼ਿੰਦਾ ਨੇ, ਦੇਖੋ ਵੀਡੀਓ

Written by  Lajwinder kaur   |  May 11th 2019 04:23 PM  |  Updated: May 11th 2019 04:23 PM

ਸਰਗੁਣ ਮਹਿਤਾ ਨੂੰ ਦਿੱਤੀ ਡਾਂਸ ‘ਚ ਮਾਤ ਏਕਮ ਤੇ ਸ਼ਿੰਦਾ ਨੇ, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਦੀ ਬੇਹੱਦ ਹੀ ਖੂਬਸੂਰਤ ਅਦਾਕਾਰ ਸਰਗੁਣ ਮਹਿਤਾ ਜੋ ਕੇ ਆਪਣੀ ਆਉਣ ਵਾਲੀ ਫ਼ਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਨੂੰ ਲੈ ਕੇ ਪੱਬਾਂ ਭਾਰ ਹੋਈ ਪਈ ਹੈ। ਇਸ ਦਰਮਿਆਨ ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਸਰਗੁਣ ਮਹਿਤਾ ਸ਼ਿੰਦਾ ਤੇ ਏਕਮ ਤੋਂ ਡਾਂਸ ਮੂਵ ਸਿੱਖ ਰਹੀ ਹੈ। ਦੱਸ ਦਈਏ ਸ਼ਿੰਦਾ ਤੇ ਏਕਮ ਗਿੱਪੀ ਗਰੇਵਾਲ ਦੇ ਪੁੱਤਰ ਹਨ।

ਹੋਰ ਵੇਖੋ:ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ ਨੇ ‘ਮੰਜੇ ਬਿਸਤਰੇ 2’ ਨਾਲ ਜੁੜੀਆਂ ਖ਼ਾਸ ਗੱਲਾਂ ਕੀਤੀਆਂ ਸਾਂਝੀਆਂ, ਦੇਖੋ ਵੀਡੀਓ

ਗਿੱਪੀ ਗਰੇਵਾਲ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਉੱਤੇ ਵੀ ਸ਼ੇਅਰ ਕਰਦੇ ਹੋਏ ਲਿਖਿਆ ਹੈ, ਡਾਂਸ ਸਿੱਖਾ ਦਿੱਤਾ ਅੱਜ ਸਰਗੁਣ ਮਹਿਤਾ ਨੂੰ.. ਸ਼ਿੰਦਾ ਤੇ ਏਕਮ ਮੇਰੇ ਵਾਂਗ ਡਾਂਸ ਕਰਦੇ ਆ...।’ ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ।

ਗਿੱਪੀ ਗਰੇਵਾਲ ਜੋ ਕਿ ਇਸ ਫ਼ਿਲਮ ਚ ਸਰਗੁਣ ਮਹਿਤਾ ਦੇ ਆਪੋਜ਼ਿਟ ਨਜ਼ਰ ਆਉਣਗੇ। ਦੋਵੇਂ ਕਲਾਕਾਰ ਪਹਿਲੀ ਵਾਰ ਫ਼ਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ‘ਚ ਇਕੱਠੇ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਕਰਣ ਆਰ ਗੁਲਾਨੀ ਨੇ ਡਾਇਰੈਕਟਰ ਕੀਤਾ ਹੈ ਤੇ ਪ੍ਰੋਡਿਊਸ ਸੁਮਿਤ ਦੱਤ, ਅਨੁਪਮਾ ਕਟਕਰ ਤੇ ਇਆਰਾ ਦੱਤ ਹੋਰਾਂ ਨੇ ਕੀਤਾ ਹੈ। ਇਸ ਫ਼ਿਲਮ ਦਾ ਸਕਰੀਨ ਪਲੇਅ ਤੇ ਡਾਇਲਾਗਜ਼ ਅਦਾਕਾਰ ਤੇ ਲੇਖਕ ਨਰੇਸ਼ ਕਥੂਰੀਆ ਨੇ। ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਜੋ ਕਿ 24 ਮਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network