ਕਿਸਾਨ ਕਿਵੇਂ ਕਰ ਰਹੇ ਨੇ ਮੁਸ਼ਕਿਲਾਂ ਨੂੰ ਪਾਰ, ਵੀਡੀਓ ਦੇਖ ਕੇ ਹੋ ਜਾਣਗੇ ਰੌਂਗਟੇ ਖੜ੍ਹੇ
ਕਿਸਾਨੀ ਜੀਵਨ ਬਤੀਤ ਕਰਨਾ ਇੰਨਾ ਸੌਖਾ ਨਹੀਂ ਹੈ। ਇਹ ਵੀਡੀਓ ਦਰਸਾਉਂਦੀ ਹੈ ਕਿ ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਕਿਵੇਂ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦਾ ਹੈ। ਵੀਡੀਓ ‘ਚ ਦੇਖ ਸਕਦੇ ਹੋ ਕਿਵੇਂ ਖੇਤੀ ਕਰਨ ਵਾਲੇ ਕਾਮੇ ਟਰੈਕਟਰ ਦੇ ਉੱਤੇ ਜੋਖ਼ਮ ਚੁੱਕ ਕੇ ਨਦੀ ਨੂੰ ਪਾਰ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
View this post on Instagram
#Visa #Nogf #Novisa #BeCarefull guys ??.Send your video at 8557092877
ਹੋਰ ਵੇਖੋ:ਇਹ ਬੱਚਾ ਆਪਣੀ ਗਾਇਕੀ ਦੇ ਨਾਲ ਪਾ ਰਿਹਾ ਹੈ ਧੱਕ, ਗੁਲਾਬ ਸਿੱਧੂ ਨੇ ਵੀ ਦਿੱਤੀ ਹੱਲਾਸ਼ੇਰੀ, ਦੇਖੋ ਵੀਡੀਓ
ਇਹ ਰੌਂਗਟੇ ਖੜ੍ਹੇ ਕਰਨ ਵਾਲੀ ਵੀਡੀਓ ਪੰਜਾਬੀ ਗਾਇਕ ਰੇਸ਼ਮ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ। ਇਹ ਵੀਡੀਓ ਉਨ੍ਹਾਂ ਦੇ ਹਾਲ ਹੀ ‘ਚ ਆਏ ਆਡੀਓ ਗੀਤ ਵੀਜ਼ਾ ਉੱਤੇ ਬਣਾਈ ਹੋਈ ਹੈ। ਰੇਸ਼ਮ ਅਨਮੋਲ ਦਾ ਵੀਜ਼ਾ ਗਾਣਾ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਨੌਜਵਾਨ ਪੀੜ੍ਹੀ ਵੱਲੋਂ ਇਸ ਗੀਤ ਨੂੰ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਦਰਸ਼ਕਾਂ ਵੱਲੋਂ ਇਸ ਗੀਤ ਦੀ ਵੀਡੀਓ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।