ਫ਼ਿਲਮ 'ਆਦਿਪੁਰਸ਼' ਨੂੰ ਲੈ ਕੇ ਵਿਵਾਦ ਜਾਰੀ, ਰਾਮ ਮੰਦਰ ਦੇ ਪੁਜਾਰੀ ਨੇ ਫ਼ਿਲਮ 'ਤੇ ਤੁਰੰਤ ਬੈਨ ਲਾਉਣ ਦੀ ਕੀਤੀ ਮੰਗ

By  Pushp Raj October 8th 2022 10:11 AM -- Updated: October 8th 2022 10:30 AM

Film 'Adipurush' Immediate Ban Demands: ਸਾਊਥ ਸੁਪਰ ਸਟਾਰ ਪ੍ਰਭਾਸ, ਕ੍ਰਿਤੀ ਸੈਨਨ ਅਤੇ ਸੈਫ ਅਲੀ ਖ਼ਾਨ ਸਟਾਰਰ ਫ਼ਿਲਮ 'ਆਦਿਪੁਰਸ਼' ਦਾ ਹਾਲ ਹੀ ਵਿੱਚ ਟੀਜ਼ਰ ਰਿਲੀਜ਼ ਹੋਇਆ ਸੀ। ਟੀਜ਼ਰ ਰਿਲੀਜ਼ ਹੋਣ ਦੇ ਕੁਝ ਘੰਟਿਆਂ ਮਗਰੋਂ ਹੀ ਇਹ ਫ਼ਿਲਮ ਵਿਵਾਦਾਂ ਨਾਲ ਘਿਰ ਗਈ ਹੈ। ਹੁਣ ਫ਼ਿਲਮ ਮੇਕਰਸ ਦੀ ਮੁਸ਼ਕਿਲਾਂ ਹੋਰ ਵੱਧਦੀਆਂ ਜਾ ਰਹੀਆਂ ਹਨ, ਕਿਉਂਕਿ ਇਸ ਫ਼ਿਲਮ ਨੂੰ ਤੁਰੰਤ ਬੈਨ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।

'Adipurush' movie's first teaser out now: Prabhas, Saif Ali Khan starrer magnum-opus film set to enthrall the audience Image Source: Instagram

ਦੱਸ ਦਈਏ ਕਿ ਫ਼ਿਲਮ 'ਆਦਿਪੁਰਸ਼' ਟੀਜ਼ਰ ਰਿਲੀਜ਼ ਤੋਂ ਬਾਅਦ ਲਗਾਤਾਰ ਸੁਰਖੀਆਂ ਵਿੱਚ ਹੈ। ਫ਼ਿਲਮ 'ਚ ਸੈਫ ਅਲੀ ਖ਼ਾਨ ਦੇ ਲੁੱਕ ਨੂੰ ਲੈ ਕੇ ਚੱਲ ਰਿਹਾ ਵਿਵਾਦ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਤੋਂ ਇਲਾਵਾ ਆਦਿਪੁਰਸ਼ ਦੇ ਹਨੂੰਮਾਨ ਦੇ ਲੁੱਕ ਦੀ ਵੀ ਕਾਫੀ ਆਲੋਚਨਾ ਹੋ ਰਹੀ ਹੈ। ਇਸ ਦੌਰਾਨ ਫ਼ਿਲਮ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਟੀਜ਼ਰ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਬੁੱਧਵਾਰ ਨੂੰ ਅਯੁੱਧਿਆ ਦੇ ਰਾਮ ਮੰਦਰ ਦੇ ਮੁਖ ਪੁਜਾਰੀ ਨੇ ਇਸ ਫ਼ਿਲਮ 'ਤੇ ਤੁਰੰਤ ਬੈਨ ਲਗਾਉਣ ਦੀ ਮੰਗ ਕੀਤੀ ਹੈ।

ਫ਼ਿਲਮ ਨੂੰ ਲੈ ਕੇ ਜਾਰੀ ਵਿਵਾਦਾਂ ਦੇ ਵਿਚਾਲੇ ਅਯੁੱਧਿਆ ਵਿਖੇ ਸਥਿਤ ਰਾਮ ਮੰਦਰ ਦੇ ਮੁਖ ਪੁਜਾਰੀ ਸਤੇਂਦਰ ਦਾਸ ਨੇ ਫ਼ਿਲਮ 'ਤੇ ਰੋਕ ਲਗਾਉਣ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਭਗਵਾਨ ਰਾਮ, ਹਨੂੰਮਾਨ ਅਤੇ ਰਾਵਣ ਦਾ ਚਿੱਤਰਣ ਇਸ ਫ਼ਿਲਮ ਵਿੱਚ ਵਿਖਾਏ ਜਾ ਰਹੇ ਮਹਾਂਕਾਵਿ ਨਾਲ ਮੇਲ ਨਹੀਂ ਖਾਂਦਾ। ਇਸ ਲਈ ਇਹ ਉਨ੍ਹਾਂ ਦੀ ਸ਼ਾਨ ਦੇ ਖ਼ਿਲਾਫ ਹੈ। ਹੈ। ਉਨ੍ਹਾਂ ਕਿਹਾ ਕਿ ਫਿਲਮਾਂ ਬਨਾਉਣਾ ਕੋਈ ਗੁਨਾਹ ਨਹੀਂ ਹੈ ਪਰ ਉਨ੍ਹਾਂ ਨੂੰ ਲਾਈਮਲਾਈਟ 'ਚ ਲਿਆਉਣ ਲਈ ਜਾਣ-ਬੁੱਝ ਕੇ ਵਿਵਾਦ ਨਹੀਂ ਬਣਾਇਆ ਜਾਣਾ ਚਾਹੀਦਾ।

Image Source: Instagram

ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਸਨਾਤਨ ਧਰਮ ਦੇ ਕਿਸੇ ਪਾਤਰ ਨਾਲ ਖਿਲਵਾੜ ਕੀਤਾ ਜਾਂਦਾ ਹੈ ਤਾਂ ਸੰਤ ਸਮਾਜ ਇਸ ਦਾ ਵਿਰੋਧ ਕਰਦਾ ਹੈ। ਕਿਉਂਕਿ ਭਗਵਾਨ ਰਾਮ ਦਾ ਕਿਰਦਾਰ ਇੱਕ ਆਦਰਸ਼ ਮਨੁੱਖ ਦਾ ਕਿਰਦਾਰ ਹੈ। ਰਾਮ ਅਤੇ ਰਾਮਾਇਣ ਦੇ ਆਦਰਸ਼ਾਂ ਨੂੰ ਛੱਡ ਕੇ ਅੱਜ ਤੱਕ ਨਾ ਤਾਂ ਕੋਈ ਲੀਲਾ ਹੋਈ ਹੈ ਅਤੇ ਨਾ ਹੀ ਅਜਿਹਾ ਕੋਈ ਪਾਤਰ ਸਿਰਜਿਆ ਗਿਆ ਹੈ। ਪਤਾ ਨਹੀਂ ਕੌਣ ਰਾਮਾਇਣ ਦੇ ਆਧਾਰ 'ਤੇ ਤਸਵੀਰਾਂ ਬਣਾ ਰਹੇ ਹਨ। ਇਹ ਸਨਾਤਨ ਧਰਮ ਦੇ ਬਿਲਕੁਲ ਵਿਰੁੱਧ ਹੈ, ਇਸ ਲਈ ਇਸ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।

ਰਾਮਦਲ ਟਰੱਸਟ ਦੇ ਕਲਕੀ ਰਾਮ ਨੇ ਕਿਹਾ, ਆਦਿਪੁਰਸ਼ ਫ਼ਿਲਮ ਭਗਵਾਨ ਰਾਮ 'ਤੇ ਨਹੀਂ ਹੈ। ਇਸ ਫ਼ਿਲਮ ਵਿੱਚ ਭਗਵਾਨ ਰਾਮ ਚੰਦਰ ਜੀ, ਮਹਾਂਰਿਸ਼ੀ ਵਾਲਮੀਕਿ, ਗੋਸਵਾਮੀ ਤੁਲਸੀਦਾਸ ਦਾ ਖੁੱਲ੍ਹੇਆਮ ਮਜ਼ਾਕ ਹੈ।

Image Source: Instagram

ਹੋਰ ਪੜ੍ਹੋ: ਫ਼ਿਲਮ 'ਆਦਿਪੁਰਸ਼' ਦੇ ਵਿਰੋਧ ਵਿਚਾਲੇ ਇਸ ਅਦਾਕਾਰ ਦੀ ਹੋ ਰਹੀ ਤਾਰੀਫ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਦੱਸ ਦਈਏ ਕਿ ਸੰਤ ਸਮਾਜ ਤੋਂ ਇਲਾਵਾ ਫ਼ਿਲਮ ਆਦਿਪੁਰਸ਼ ਦੀ ਕਈ ਮਸ਼ਹੂਰ ਹਸਤੀਆਂ ਵੱਲੋਂ ਵੀ ਆਲੋਚਨਾ ਕੀਤੀ ਗਈ ਹੈ। ਮਹਾਭਾਰਤ ਦੇ ਦੁਰਯੋਧਨ ਯਾਨੀ ਪੁਨੀਤ ਈਸਰ ਨੇ ਵੀ ਇਸ ਫ਼ਿਲਮ ਦੀ ਤਿੱਖੀ ਆਲੋਚਨਾ ਕੀਤੀ ਹੈ।

Related Post