ਫ਼ਿਲਮ 'ਆਦਿਪੁਰਸ਼' ਦੇ ਵਿਰੋਧ ਵਿਚਾਲੇ ਇਸ ਅਦਾਕਾਰ ਦੀ ਹੋ ਰਹੀ ਤਾਰੀਫ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

written by Pushp Raj | October 07, 2022 05:30pm

Actor Devdatta Gajanan as a Hanuman in Film 'Adipurush' : ਸਾਊਥ ਸੁਪਰ ਸਟਾਰ ਪ੍ਰਭਾਸ, ਕ੍ਰਿਤੀ ਸੈਨਨ ਅਤੇ ਸੈਫ ਅਲੀ ਖ਼ਾਨ ਸਟਾਰਰ ਫ਼ਿਲਮ 'ਆਦਿਪੁਰਸ਼' ਦਾ ਹਾਲ ਹੀ ਵਿੱਚ ਪੋਸਟਰ ਅਤੇ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ। ਇਸ ਟੀਜ਼ਰ ਅਤੇ ਫ਼ਿਲਮ ਵਿੱਚ ਸੈਫ ਅਲੀ ਖ਼ਾਨ ਦੇ ਕਿਰਦਾਰ ਤੋਂ ਦਰਸ਼ਕ ਬੇਹੱਦ ਨਾਖੁਸ਼ ਨਜ਼ਰ ਆ ਰਹੇ ਹਨ। ਭਾਰੀ ਟ੍ਰੋਲਿੰਗ ਵਿਚਾਲੇ ਇਸ ਫ਼ਿਲਮ ਵਿੱਚ ਇੱਕ ਅਜਿਹਾ ਅਦਾਕਾਰ ਵੀ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਤੇ ਤਾਰੀਫ ਮਿਲ ਰਹੀ ਹੈ। ਆਓ ਜਾਣਦੇ ਹਾਂ ਕਿ ਉਹ ਅਦਾਕਾਰ ਕੌਣ ਹੈ।

Image Source: Instagram

ਅਕਸਰ ਫ਼ਿਲਮਾਂ ਵਿੱਚ ਲੀਡ ਰੋਲ ਕਰਨ ਵਾਲੇ ਕਲਾਕਾਰਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ, ਪਰ ਇਸ ਵਾਰ ਅਜਿਹਾ ਨਹੀਂ ਹੈ। ਫ਼ਿਲਮ 'ਆਦਿਪੁਰਸ਼' ਦੇ ਟੀਜ਼ਰ ਰਿਲੀਜ਼ ਤੋਂ ਬਾਅਦ ਜਿਥੇ ਲਗਾਤਾਰ ਫ਼ਿਲਮ ਮੇਕਰਸ 'ਤੇ ਚੰਗੇ VFX ਇਸਤੇਮਾਲ ਨਾਂ ਕਰਨ, ਰਾਵਣ ਦਾ ਕਿਰਦਾਰ ਸਹੀ ਢੰਗ ਨਾਲ ਨਾਂ ਦਰਸਾਉਂਣ ਅਤੇ ਫ਼ਿਲਮ ਦੇ ਪੋਸਟਰ ਦਾ ਡਿਜ਼ਾਈਨ ਚੋਰੀ ਕਰਨ ਦੇ ਇਲਜ਼ਾਮ ਲੱਗੇ ਹਨ, ਉਥੇ ਹੀ ਦੂਜੇ ਪਾਸੇ ਇਸ ਫ਼ਿਲਮ ਵਿੱਚ ਭਗਵਾਨ ਹਨੁਮਾਨ ਦਾ ਕਿਰਦਾਰ ਅਦਾ ਕਰਨ ਵਾਲੇ ਅਦਾਕਾਰ ਨੂੰ ਖੂਬ ਸ਼ਲਾਘਾ ਮਿਲ ਰਹੀ ਹੈ।

ਦੱਸ ਦਈਏ ਕਿ ਫ਼ਿਲਮ 'ਆਦਿਪੁਰਸ਼' 'ਚ ਹਨੂੰਮਾਨ ਦਾ ਕਿਰਦਾਰ ਨਿਭਾਉਣ ਵਾਲੇ ਮਰਾਠੀ ਐਕਟਰ ਦੇਵਦੱਤ ਗਜਾਨਨ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਿਆਰ ਮਿਲ ਰਿਹਾ ਹੈ। ਦੇਵਦੱਤ ਗਜਾਨਨ ਫ਼ਿਲਮ ਵਿੱਚ ਆਪਣੇ ਕਿਰਦਾਰ ਨੂੰ ਲੈ ਕੇ ਬੇਹੱਦ ਸੰਜ਼ੀਦਾ ਅਤੇ ਸੀਰੀਅਸ ਨਜ਼ਰ ਆ ਰਹੇ ਹਨ।

Image Source: Instagram

ਦਰਅਸਲ, ਦੇਵਦੱਤ ਗਜਾਨਨ ਓਮ ਰਾਉਤ ਦੇ ਨਿਰਦੇਸ਼ਨ 'ਚ ਬਣ ਰਹੀ 'ਆਦਿਪੁਰਸ਼' 'ਚ ਹਨੂੰਮਾਨ ਦਾ ਕਿਰਦਾਰ ਨਿਭਾਅ ਰਹੇ ਹਨ ਅਤੇ ਟੀਜ਼ਰ 'ਚ ਉਨ੍ਹਾਂ ਦੀ ਝਲਕ ਵੀ ਦੇਖਣ ਨੂੰ ਮਿਲੀ ਹੈ। ਇਸ ਮਗਰੋਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਚਰਚਾ ਹੋ ਰਹੀ ਹੈ।

ਦੇਵਦੱਤ ਗਜਾਨਨ ਦੇ ਕਈ ਫਿਟਨੈੱਸ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ, ਜਿਸ 'ਚ ਲੋਕ ਉਨ੍ਹਾਂ ਦੇ ਸਿਕਸ ਪੈਕ ਐਬਸ ਨੂੰ ਬਹੁਤ ਪਸੰਦ ਕਰ ਰਹੇ ਹਨ। ਹਰ ਕੋਈ ਉਨ੍ਹਾਂ ਦੀ ਰਫ ਐਂਡ ਟਫ ਬਾਡੀ ਅਤੇ ਗਠੀਲੇ ਸਰੀਰ ਦੀ ਤਾਰੀਫ ਕਰ ਰਿਹਾ ਹੈ। ਦਰਸ਼ਕਾਂ ਦੇਵਦੱਤ ਵੱਲੋਂ ਨਿਭਾਏ ਜਾ ਰਹੇ ਹਨੂੰਮਾਨ ਦੇ ਕਿਰਦਾਰ ਦੀ ਸ਼ਲਾਘਾ ਕਰ ਰਹੇ ਹਨ।

Image Source: Instagram

ਹੋਰ ਪੜ੍ਹੋ: ਗੀਤ 'ਸਾਮੀ ਸਾਮੀ' 'ਤੇ ਰਸ਼ਮਿਕਾ ਮੰਡਾਨਾ ਨਾਲ ਡਾਂਸ ਕਰਦੇ ਨਜ਼ਰ ਆਏ ਸਲਮਾਨ ਖ਼ਾਨ, ਵੇਖੋ ਵੀਡੀਓ

'ਆਦਿਪੁਰਸ਼' 'ਚ ਹਨੂੰਮਾਨ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਦੇਵਦੱਤ ਗਜਾਨਨ ਬੇਸ਼ੱਕ ਸਿਨੇਮਾ ਜਗਤ ਦਾ ਵੱਡਾ ਚਿਹਰਾ ਨਹੀਂ ਹਨ ਪਰ ਉਹ ਲੰਬੇ ਸਮੇਂ ਤੋਂ ਫ਼ਿਲਮੀ ਦੁਨੀਆ 'ਚ ਸਰਗਰਮ ਹਨ। ਉਨ੍ਹਾਂਨੇ ਕਈ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਰਾਠੀ ਭਾਸ਼ਾ ਵਿੱਚ ਹਨ। ਉਹ ਕਈ ਮਰਾਠੀ ਫਿਲਮਾਂ ਅਤੇ ਨਾਟਕਾਂ ਵਿੱਚ ਨਜ਼ਰ ਆ ਚੁੱਕੇ ਹਨ। ਫ਼ਿਲਮ ਇੰਡਸਟਰੀ 'ਚ ਉਹ ਟੀਵੀ ਸੀਰੀਅਲ 'ਜੈ ਮਲਹਾਰ' 'ਚ ਭਗਵਾਨ ਖੰਡੋਬਾ ਦੇ ਕਿਰਦਾਰ ਲਈ ਮਸ਼ਹੂਰ ਹਨ।

You may also like