ਗੀਤ 'ਸਾਮੀ ਸਾਮੀ' 'ਤੇ ਰਸ਼ਮਿਕਾ ਮੰਡਾਨਾ ਨਾਲ ਡਾਂਸ ਕਰਦੇ ਨਜ਼ਰ ਆਏ ਸਲਮਾਨ ਖ਼ਾਨ, ਵੇਖੋ ਵੀਡੀਓ

written by Pushp Raj | October 07, 2022 04:56pm

Salman Khan and Rashmika Mandanna dance video: ਅੱਲੂ ਅਰਜੁਨ ਤੇ ਰਸ਼ਮਿਕਾ ਮੰਡਾਨਾ ਸਟਾਰਰ ਫ਼ਿਲਮ 'ਪੁਸ਼ਪਾ' ਦਾ ਜਾਦੂ ਹਰ ਕਿਸੇ 'ਤੇ ਛਾਇਆ ਨਜ਼ਰ ਆਇਆ। ਰਸ਼ਮਿਕਾ ਮੰਡਾਨਾ ਦੀ ਇਹ ਫ਼ਿਲਮ ਬੇਸ਼ਕ ਬੀਤੇ ਸਾਲ ਰਿਲੀਜ਼ ਹੋਈ ਸੀ, ਪਰ ਅਜੇ ਵੀ ਇਸ ਫ਼ਿਲਮ ਦੇ ਗੀਤ ਦਰਸ਼ਕਾਂ ਨੂੰ ਬਹੁਤ ਪਸੰਦ ਆਉਂਦੇ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਰਸ਼ਮਿਕਾ ਮੰਡਾਨਾ ਅਤੇ ਸਲਮਾਨ ਖ਼ਾਨ ਇੱਕਠੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।

Image Source: Instagram

ਹਾਲ ਹੀ 'ਚ ਮੁੰਬਈ ਵਿਖੇ ਇੱਕ ਸਟਾਈਲਿਸ਼ ਐਵਾਰਡ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ 'ਚ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਇਨ੍ਹਾਂ 'ਚ ਸਲਮਾਨ ਖ਼ਾਨ ਅਤੇ ਰਸ਼ਮਿਕਾ ਮੰਡਾਨਾ ਵੀ ਸ਼ਾਮਲ ਸਨ। ਜਦੋਂ ਭਾਈਜਾਨ ਅਤੇ ਪੁਸ਼ਪਾ ਸ਼੍ਰੀਵੱਲੀ ਸਟੇਜ 'ਤੇ ਪਹੁੰਚੇ ਤਾਂ ਦਰਸ਼ਕ ਬਹੁਤ ਉਤਸ਼ਾਹਿਤ ਸਨ। ਇਸ ਦੌਰਾਨ ਰਸ਼ਮਿਕਾ ਨੇ ਸਟੇਜ਼ 'ਤੇ ਬਾਲੀਵੁੱਡ ਦੇ ਭਾਈਜਾਨ ਨਾਲ ਆਪਣੇ ਗੀਤ 'ਸਾਮੀ ਸਾਮੀ' ਦਾ ਸਿਗਨੇਚਰ ਸਟੈਪ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ।

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਰਸ਼ਮਿਕਾ ਸਟੇਜ਼ ਉੱਤੇ ਆਈ ਅਤੇ ਉਸ ਨੇ ਸਲਮਾਨ ਖ਼ਾਨ ਨਾਲ ਆਪਣੇ ਗੀਤ 'ਸਾਮੀ ਸਾਮੀ' ਉੱਤੇ ਡਾਂਸ ਕੀਤਾ। ਇਸ ਦੌਰਾਨ ਸਲਮਾਨ ਵੀ ਰਸ਼ਮਿਕਾ ਦੇ ਨਾਲ ਡਾਂਸ ਸਟੈਪ ਮੈਚ ਕਰਦੇ ਹੋਏ ਨਜ਼ਰ ਆਏ। ਇਸ ਦੌਰਾਨ ਮਨੀਸ਼ ਪੌਲ ਵੀ ਰਸ਼ਮਿਕਾ ਦੇ ਡਾਂਸ ਸਟੈਪ ਕਾਪੀ ਕਰਦੇ ਹੋਏ ਵਿਖਾਈ ਦਿੱਤੇ।

Image Source: Instagram

ਫੈਨਜ਼ ਵੱਲੋਂ ਰਸ਼ਮਿਕਾ ਤੇ ਸਲਮਾਨ ਖ਼ਾਨ ਦੇ ਡਾਂਸ ਵਾਲੀ ਇਸ ਵੀਡੀਓ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਇਸ ਵੀਡੀਓ 'ਤੇ ਵੱਖ-ਵੱਖ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਵੱਡੀ ਗਿਣਤੀ 'ਚ ਫੈਨਜ਼ ਨੇ ਦੋਹਾਂ ਕਲਾਕਾਰਾਂ ਲਈ ਹਾਰਟ ਈਮੋਜੀ ਪੋਸਟ ਕੀਤੇ ਹਨ।

ਦੱਸ ਦਈਏ ਕਿ ਰਸ਼ਮਿਕਾ ਦੀ ਫ਼ਿਲਮ 'ਗੁੱਡਬਾਏ' ਅੱਜ ਹੀ ਰਿਲੀਜ਼ ਹੋਈ ਹੈ। ਇਹ ਰਸ਼ਮਿਕਾ ਦੀ ਪਹਿਲੀ ਬਾਲੀਵੁੱਡ ਫ਼ਿਲਮ ਹੈ। ਇਸ ਵਿੱਚ ਰਸ਼ਮਿਕਾ ਅਮਿਤਾਭ ਬੱਚਨ ਅਤੇ ਨੀਨਾ ਗੁਪਤਾ ਦੀ ਧੀ ਤਾਰਾ ਦਾ ਕਿਰਦਾਰ ਨਿਭਾ ਰਹੀ ਹੈ।

Image Source: Instagram

ਹੋਰ ਪੜ੍ਹੋ: ਵਿੱਕੀ ਕੌਸ਼ਲ ਦਾ ਨਵਾਂ ਲੁੱਕ ਵੇਖ ਫੈਨਜ਼ ਹੋਏ ਹੈਰਾਨ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

ਜੇਕਰ ਸਲਮਾਨ ਖ਼ਾਨ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਆਪਣੀ ਅਗਲੀ ਫ਼ਿਲਮ ਟਾਈਗਰ 3 ਅਤੇ ਕਿਸੀ ਕਾ ਭਾਈ ਕਿਸੀ ਕੀ ਜਾਨ ਵਿੱਚ ਨਜ਼ਰ ਆਉਣਗੇ। ਸਲਮਾਨ ਦੇ ਫੈਨਜ਼ ਉਨ੍ਹਾਂ ਦੀਆਂ ਇਨ੍ਹਾਂ ਫ਼ਿਲਮਾਂ ਨੂੰ ਵੇਖਣ ਲਈ ਕਾਫੀ ਉਤਸ਼ਾਹਿਤ ਹਨ।

 

View this post on Instagram

 

A post shared by Voompla (@voompla)

You may also like