ਵਿੱਕੀ ਕੌਸ਼ਲ ਦਾ ਨਵਾਂ ਲੁੱਕ ਵੇਖ ਫੈਨਜ਼ ਹੋਏ ਹੈਰਾਨ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

written by Pushp Raj | October 07, 2022 03:52pm

Fans reacts on Vicky Kaushal's new look: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿੱਕੀ ਕੌਸ਼ਲ ਆਪਣੇ ਲੁੱਕਸ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਬਾਲੀਵੁੱਡ ਵਿੱਚ ਉਨ੍ਹਾਂ ਨੂੰ ਹੈਂਡਸਮ ਹੰਕ ਵਜੋਂ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ ਵਿੱਕੀ ਕੌਸ਼ਲ ਦੀ ਇੱਕ ਤਸੀਵਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵਿੱਕੀ ਕੌਸ਼ਲ ਦੇ ਇਸ ਨਵੇਂ ਲੁੱਕ ਨੂੰ ਵੇਖ ਕੇ ਉਨ੍ਹਾਂ ਦੇ ਫੈਨਜ਼ ਬੇਹੱਦ ਹੈਰਾਨ ਰਹਿ ਗਏ ਹਨ।

Image Source: Instagram

ਦਰਅਸਲ ਪੈਪਰਾਜ਼ੀਸ ਵੱਲੋਂ ਹਾਲ ਹੀ ਵਿੱਚ ਵਿੱਕੀ ਕੌਸ਼ਲ ਨੂੰ ਅਲੀ ਫਜ਼ਲ ਅਤੇ ਰਿਚਾ ਚੱਢਾ ਦੀ ਰਿਸੈਪਸ਼ਨ ਪਾਰਟੀ 'ਤੇ ਸਪਾਟ ਕੀਤਾ ਗਿਆ ਸੀ। ਇਸ ਦੌਰਾਨ ਵਿੱਕੀ ਕੌਸ਼ਲ ਨੇ ਨੀਲੇ ਰੰਗ ਦਾ ਸੂਟ ਪਹਿਨਿਆ ਹੋਇਆ ਸੀ। ਇਸ ਵਿੱਚ ਵਿੱਕੀ ਬਿਨਾਂ ਦਾੜ੍ਹੀ ਤੇ ਮੁੱਛਾਂ ਦੇ ਨਜ਼ਰ ਆ ਰਹੇ ਹਨ। ਬੇਸ਼ਕ ਵਿੱਕੀ ਦਾ ਇਹ ਨਵਾਂ ਲੁੱਕ ਉਨ੍ਹਾਂ ਨੂੰ ਪਸੰਦ ਆਇਆ ਹੋਵੇ, ਪਰ ਉਨ੍ਹਾਂ ਦੇ ਫੈਨਜ਼ ਨੂੰ ਵਿੱਕੀ ਦਾ ਇਹ ਕਲੀਨ ਸ਼ੇਵ ਲੁੱਕ ਪਸੰਦ ਨਹੀਂ ਆਇਆ।

ਵਿੱਕੀ ਦੇ ਇਸ ਨਵੇਂ ਲੁੱਕਸ 'ਤੇ ਸੋਸ਼ਲ ਮੀਡੀਆ 'ਤੇ ਮੀਮਸ ਬਨਣੇ ਸ਼ੁਰੂ ਹੋ ਗਏ ਹਨ। ਫੈਨਜ਼ ਵਿੱਕੀ ਦੀ ਇਸ ਤਸਵੀਰ ਉੱਤੇ ਕਈ ਤਰ੍ਹਾਂ ਦੇ ਕਮੈਂਟ ਕਰਕੇ ਉਨ੍ਹਾਂ ਨੂੰ ਕਹਿ ਰਹੇ ਹਨ ਕਿ ਉਹ ਆਪਣੀ ਪੁਰਾਣੀ ਲੁੱਕ ਵਿੱਚ ਵਾਪਿਸ ਆ ਜਾਣ। ਕਈ ਹੋਰ ਯੂਜ਼ਰਸ ਦਾ ਕਹਿਣਾ ਹੈ ਕਿ ਵਿੱਕੀ ਨੂੰ ਕਦੇ ਵੀ ਕਲੀਨ ਸ਼ੇਵ ਨਹੀਂ ਹੋਣਾ ਚਾਹੀਦਾ ਹੈ ਕਿ ਕਿਉਂਕਿ ਉਨ੍ਹਾਂ 'ਤੇ ਮਹਿਜ਼ ਦਾੜ੍ਹੀ ਵਾਲਾ ਲੁੱਕ ਹੀ ਜੱਚਦਾ ਹੈ।

Image Source: Instagram

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਦੋਂ ਵਿੱਕੀ ਕੈਟਰੀਨਾ ਦਾ ਜਨਮਦਿਨ ਮਨਾਉਣ ਲਈ ਮਾਲਦੀਵ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਪਹਿਲੀ ਵਾਰ ਕਲੀਨ ਸ਼ੇਵ ਵਿੱਚ ਦੇਖਿਆ ਗਿਆ ਸੀ। ਵਿੱਕੀ ਨੂੰ ਉਸ ਸਮੇਂ ਵੀ ਟ੍ਰੋਲ ਕੀਤਾ ਗਿਆ ਸੀ। ਉਂਝ ਪ੍ਰਸ਼ੰਸਕ ਕੈਟਰੀਨਾ ਨੂੰ ਵੀ ਬੇਨਤੀ ਕਰ ਰਹੇ ਹਨ ਕਿ ਉਹ ਵਿੱਕੀ ਨੂੰ ਸਮਝਾਉਣ ਅਤੇ ਉਨ੍ਹਾਂ ਨੂੰ ਪਹਿਲਾਂ ਵਾਂਗ ਹੀ ਲੁੱਕ ਰੱਖਣ ਲਈ ਕਹਿਣ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਵਿੱਕੀ ਕੌਸ਼ਲ ਜਲਦ ਹੀ ਫ਼ਿਲਮ 'ਸੈਮ ਬਹਾਦੁਰ' ਦੇ ਵਿੱਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਉਹ 'ਗੋਵਿੰਦਾ ਮੇਰਾ ਨਾਮ', ਦਿ ਅਮਰ ਅਸ਼ਵਾਥਾਮਾ ਆਦਿ ਕਈ ਪ੍ਰੋਜੈਕਟਸ ਵਿੱਚ ਨਜ਼ਰ ਆਉਣ ਵਾਲੇ ਹਨ।

Image Source: Instagram

ਹੋਰ ਪੜ੍ਹੋ: ਮਸ਼ਹੂਰ ਗਾਇਕ ਉਦਿਤ ਨਾਰਾਇਣ ਨੂੰ ਆਇਆ ਹਾਰਟ ਅਟੈਕ? ਜਾਣੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਪੋਸਟ ਦੀ ਸੱਚਾਈ

ਦੂਜੇ ਪਾਸੇ ਕੈਟਰੀਨਾ ਦੀ ਗੱਲ ਕਰੀਏ ਤਾਂ ਉਹ ਫ਼ਿਲਮ 'ਫੋਨ ਭੂਤ' 'ਚ ਨਜ਼ਰ ਆਉਣ ਵਾਲੀ ਹੈ, ਇਸ 'ਚ ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਖੱਟਰ ਮੁੱਖ ਭੂਮਿਕਾਵਾਂ 'ਚ ਹਨ। ਇਸ ਤੋਂ ਇਲਾਵਾ ਉਹ ਮੈਰੀ ਕ੍ਰਿਸਮਸ ਅਤੇ ਟਾਈਗਰ 3 'ਚ ਨਜ਼ਰ ਆਉਣ ਵਾਲੀ ਹੈ।

 

View this post on Instagram

 

A post shared by Viral Bhayani (@viralbhayani)

You may also like