ਫ਼ਿਲਮ ਦਿ ਕਸ਼ਮੀਰ ਫਾਈਲਸ ਕਈ ਸੂਬਿਆਂ 'ਚ ਹੋਈ ਟੈਕਸ ਫ੍ਰੀ, ਕਸ਼ਮੀਰੀ ਪੰਡਤਾਂ ਦੀ ਦਰਦਨਾਕ ਕਹਾਣੀ ਨੂੰ ਕਰ ਰਹੀ ਬਿਆਨ

By  Pushp Raj March 16th 2022 01:00 PM -- Updated: March 16th 2022 01:23 PM

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਨੁਪਮ ਖੇਰ (Anupam Kher) ਇਨ੍ਹੀਂ ਦਿਨੀਂ ਆਪਣੀ ਫ਼ਿਲਮ ਦਿ ਕਸ਼ਮੀਰ ਫਾਈਲਸ (The Kashmir Files) ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਫਿਲਮ 'ਦਿ ਕਸ਼ਮੀਰ ਫਾਈਲਜ਼' ਇਨ੍ਹੀਂ ਦਿਨੀਂ ਦੇਸ਼ ਭਰ 'ਚ ਛਾਈ ਹੋਈ ਹੈ ਤੇ ਇਸ ਫ਼ਿਲਮ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ। ਹੁਣ ਇਹ ਫ਼ਿਲਮ ਕਈ ਸੂਬਿਆਂ ਵਿੱਚ ਟੈਕਸ ਫ੍ਰੀ ਵੀ ਹੋ ਚੁੱਕੀ ਹੈ।

Image source Instagram

ਗੁਜਰਾਤ ਸਰਕਾਰ ਨੇ ਐਲਾਨ ਕੀਤਾ ਹੈ ਕਿ ਫਿਲਮ 'ਦਿ ਕਸ਼ਮੀਰ ਫਾਈਲਜ਼' ਟੈਕਸ ਫ੍ਰੀ ਹੋਵੇਗੀ। ਮੁੱਖ ਮੰਤਰੀ ਦਫ਼ਤਰ (ਸੀਐਮਓ) ਨੇ ਇੱਕ ਟਵੀਟ ਵਿੱਚ ਕਿਹਾ ਕਿ 11 ਮਾਰਚ ਨੂੰ ਰਿਲੀਜ਼ ਹੋਣ ਵਾਲੀ ਫਿਲਮ ਨੂੰ ਟੈਕਸ ਮੁਕਤ ਕਰਨ ਦਾ ਫੈਸਲਾ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਲਿਆ ਹੈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਅਤੇ ਹਰਿਆਣਾ ਵਿੱਚ ਵੀ ਇਸ ਫ਼ਿਲਮ ਨੂੰ ਦਰਸ਼ਕਾਂ ਲਈ ਟੈਕਸ ਫ੍ਰੀ ਕਰ ਦਿੱਤਾ ਗਿਆ ਹੈ।

ਇਹ ਫ਼ਿਲਮ ਸਾਲ 1990 ਦੀ ਕਸ਼ਮੀਰ ਵਿਖੇ ਵਾਪਰੀ ਸੱਚੀ ਘਟਨਾ ਉੱਤੇ ਅਧਾਰਿਤ ਹੈ। ਫ਼ਿਲਮ ਦਿ ਕਸ਼ਮੀਰ ਫਾਈਲਸ ਸਾਲ 1990 ਦੇ ਵਿੱਚ ਕਸ਼ਮੀਰ ਵਿਖੇ ਕਸ਼ਮੀਰੀ ਪੰਡਤਾਂ ਨਾਲ ਹੋਈ ਦਰਦਨਾਕ ਕਹਾਣੀ ਨੂੰ ਦਰਸਾਉਂਦੀ ਹੈ। ਇਸ ਹਾਦਸੇ ਨੂੰ ਅਜੇ ਤੱਕ ਕਸ਼ਮੀਰੀ ਪੰਡਤ ਭੁੱਲ ਨਹੀਂ ਸਕੇ ਹਨ, ਕਿਉਂਕਿ ਇਸ ਘਟਨਾ ਨੇ ਉਨ੍ਹਾਂ ਨੂੰ ਕਸ਼ਮੀਰ ਛੱਡਣ ਲਈ ਮਜ਼ਬੂਰ ਕਰ ਦਿੱਤਾ ਸੀ।

Image source Instagram

ਹੋਰ ਪੜ੍ਹੋ : ਦਿ ਕਸ਼ਮੀਰ ਫਾਈਲਸ ਫ਼ਿਲਮ ਦੇ ਡਾਇਰੈਕਟਰ ਵਿਵੇਕ ਦੀ ਨਮਾਜ਼ ਪੜ੍ਹਦੇ ਹੋਏ ਤਸਵੀਰ ਹੋਈ ਵਾਇਰਲ, ਸੋਸ਼ਲ ਮੀਡੀਆ 'ਤੇ ਛਿੜੀ ਜੰਗ

ਪੀਐਮ ਮੋਦੀ ਨੇ ਦਿ ਕਸ਼ਮੀਰ ਫਾਈਲਜ਼ ਦੀ ਤਾਰੀਫ਼ ਕੀਤੀ ਸੀ। ਨਿਰਮਾਤਾ ਅਭਿਸ਼ੇਕ ਅਗਰਵਾਲ, ਨਿਰਦੇਸ਼ਕ ਵਿਵੇਕ ਰੰਜਨ ਅਗਨੀਹੋਤਰੀ ਅਤੇ ਅਦਾਕਾਰਾ ਪੱਲਵੀ ਜੋਸ਼ੀ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਅਭਿਸ਼ੇਕ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਪੀਐਮ ਮੋਦੀ ਨੇ ਫਿਲਮ ਦਿ ਕਸ਼ਮੀਰ ਫਾਈਲਜ਼ ਦੀ ਸ਼ਲਾਘਾ ਕੀਤੀ ਸੀ।

ਫਿਲਮ ਦਾ ਨਿਰਦੇਸ਼ਨ ਵਿਵੇਕ ਰੰਜਨ ਅਗਨੀਹੋਤਰੀ ਨੇ ਕੀਤਾ ਹੈ ਅਤੇ ਜ਼ੀ ਸਟੂਡੀਓਜ਼ ਵੱਲੋਂ ਨਿਰਮਿਤ ਹੈ। ਇਸ ਫਿਲਮ 'ਚ ਅਨੁਪਮ ਖੇਰ, ਦਰਸ਼ਨ ਕੁਮਾਰ, ਮਿਥੁਨ ਚੱਕਰਵਰਤੀ ਅਤੇ ਪੱਲਵੀ ਜੋਸ਼ੀ ਵਰਗੇ ਕਈ ਕਲਾਕਾਰਾਂ ਨੇ ਭੂਮਿਕਾਵਾਂ ਨਿਭਾਈਆਂ ਹਨ।

Listen. https://t.co/ZJAsispBhM

— Vivek Ranjan Agnihotri (@vivekagnihotri) March 15, 2022

Related Post