ਦਿ ਕਸ਼ਮੀਰ ਫਾਈਲਸ ਫ਼ਿਲਮ ਦੇ ਡਾਇਰੈਕਟਰ ਵਿਵੇਕ ਦੀ ਨਮਾਜ਼ ਪੜ੍ਹਦੇ ਹੋਏ ਤਸਵੀਰ ਹੋਈ ਵਾਇਰਲ, ਸੋਸ਼ਲ ਮੀਡੀਆ 'ਤੇ ਛਿੜੀ ਜੰਗ

written by Pushp Raj | March 16, 2022

ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਵਿਵੇਕ ਰੰਜਨ ਅਗਨੀਹੋਤਰੀ (VIVEK RANJAN AGNIHOTRI) ਇਨ੍ਹੀਂ ਦਿਨੀਂ ਆਪਣੀ ਫ਼ਿਲਮ ਦਿ ਕਸ਼ਮੀਰ ਫਾਈਲਸ (The Kashmir Files) ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਰਿਲੀਜ਼ ਹੋਣ ਤੋਂ ਪਹਿਲਾਂ ਜਿਥੇ ਇਹ ਫ਼ਿਲਮ ਵਿਵਾਦਾਂ ਵਿੱਚ ਸੀ, ਉਥੇ ਹੀ ਰਿਲੀਜ਼ ਹੋਣ ਮਗਰੋਂ ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਮੁੜ ਇਸ ਫ਼ਿਲਮ ਦੇ ਡਾਇਰੈਕਟ ਵਿਵਾਦਾਂ ਵਿੱਚ ਆ ਗਏ ਹਨ।

Image source InstagramVIVEK RANJAN AGNIHOTRI

ਦਰਅਸਲ ਵਿਵੇਕ ਰੰਜਨ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ ਦੇ ਵਿੱਚ ਵਿਵੇਕ ਇੱਕ ਈਦਗਾਹ ਦੇ ਸਾਹਮਣੇ ਨਮਾਜ਼ ਪੜ੍ਹਦੇ ਹੋਏ ਵਿਖਾਈ ਦੇ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਸਿਰ ਉੱਤੇ ਚਿੱਟੇ ਰੰਗ ਦੀ ਟੋਪੀ ਪਾਈ ਹੋਈ ਹੈ ਤੇ ਨਮਾਜ਼ ਲਈ ਦੁਆ ਵਿੱਚ ਹੱਥ ਉੱਤੇ ਚੁੱਕੇ ਹਨ।

ਵਿਵੇਕ ਦੀ ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਜੰਗ ਛਿੜ ਗਈ ਹੈ। ਇਸ ਤਸਵੀਰ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਵਿੱਚ ਸੋਸ਼ਲ ਮੀਡੀਆ ਯੂਜ਼ਰਸ ਨੇ ਕਈ ਗੁੱਟ ਬਣਾ ਲਏ ਹਨ। ਇੱਕ ਪਾਸੇ ਜਿਥੇ ਕਈ ਫੈਨਜ਼ ਤੇ ਸਿਆਸਤਦਾਨ ਵਿਵੇਕ ਦੇ ਹੱਕ ਵਿੱਚ ਸਮਰਥਨ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਵਿਵੇਕ ਦਾ ਵਿਰੋਧੀ ਧਿਰ ਇਸ ਤਸਵੀਰ ਨੂੰ ਡਾਇਰੈਕਟਰ ਦਾ ਦੋਗਲਾਪਨ ਦੱਸ ਰਹੇ ਹਨ।

image from twitter

ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਆਪਣੇ ਪੱਖ ਰੱਖਦਿਆਂ ਕਿਹਾ ਕਿ ਹੁਣ ਤੱਕ ਦੇਸ਼ ਦੇ ਲੋਕਾਂ ਲੁਕੋ ਕੇ ਰੱਖੀ ਗਈ ਸੱਚਾਈ ਨੂੰ ਦਿ ਕਸ਼ਮੀਰ ਫਾਈਲਜ਼ ਰਾਹੀਂ ਸਾਹਮਣੇ ਲਿਆਂਦਾ ਗਿਆ ਹੈ। ਉਥੇ ਹੀ ਵਿਰੋਧੀ ਪੱਖ ਦਾ ਕਹਿਣਾ ਹੈ ਕਿ ਅਜਿਹੀਆਂ ਫ਼ਿਲਮਾਂ ਬਣਾ ਕੇ ਮੁਸਲਿਮ ਭਾਈਚਾਰੇ ਪ੍ਰਤੀ ਲੋਕ ਮਨਾਂ ਵਿੱਚ ਜ਼ਹਿਰ ਘੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਸਹੀ ਨਹੀਂ ਹੈ।

Image source Instagram

ਹੋਰ ਪੜ੍ਹੋ : ਅਨੁਪਮ ਖੇਰ ਦੀ ਫ਼ਿਲਮ ਦਿ ਕਸ਼ਮੀਰ ਫਾਈਲਸ ਨੇ ਤੋੜੇ ਬਾਕਸ ਆਫਿਸ ਦੇ ਰਿਕਾਰਡ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਇਹ ਫ਼ਿਲਮ

ਦੱਸਣਯੋਗ ਹੈ ਕਿ ਡਾਇਰੈਕਟਰ ਵਿਵੇਕ ਨੇ ਇਹ ਤਸਵੀਰ ਖ਼ੁਦ ਟਵਿੱਟਰ ਉੱਤੇ ਸ਼ੇਅਰ ਕੀਤੀ ਸੀ, ਪਰ ਉਨ੍ਹਾਂ ਦੀ ਇਹ ਫ਼ਿਲਮ ਸਾਲ 2012 ਦੀ ਹੈ। ਹੁਣ ਫ਼ਿਲਮ ਦੇ ਨਾਲ-ਨਾਲ ਵਿਵੇਕ ਵੀ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆ ਗਏ ਹਨ। ਵਿਵੇਕ ਦੀ ਇਸ ਪੁਰਾਣੀ ਤਸਵੀਰ ਨੇ ਸੋਸ਼ਲ ਮੀਡੀਆ 'ਤੇ ਨਵੀਂ ਜੰਗ ਛੇੜ ਦਿੱਤੀ ਹੈ।

ਫ਼ਿਲਮ ਦਿ ਕਸ਼ਮੀਰ ਫਾਈਲਸ ਸਾਲ 1990 ਦੇ ਵਿੱਚ ਕਸ਼ਮੀਰ ਵਿਖੇ ਕਸ਼ਮੀਰੀ ਪੰਡਤਾਂ ਨਾਲ ਹੋਈ ਦਰਦਨਾਕ ਕਹਾਣੀ ਨੂੰ ਦਰਸਾਉਂਦੀ ਹੈ। ਇਸ ਹਾਦਸੇ ਨੂੰ ਅਜੇ ਤੱਕ ਕਸ਼ਮੀਰੀ ਪੰਡਤ ਭੁੱਲ ਨਹੀਂ ਸਕੇ ਹਨ, ਕਿਉਂਕਿ ਇਸ ਘਟਨਾ ਨੇ ਉਨ੍ਹਾਂ ਨੂੰ ਕਸ਼ਮੀਰ ਛੱਡਣ ਲਈ ਮਜ਼ਬੂਰ ਕਰ ਦਿੱਤਾ ਸੀ।

You may also like