Richa Chadha-Ali Fazal Wedding: ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਹੈ ਇਹ ਜੋੜਾ, ਤਿਆਰੀਆਂ ਹੋਈਆਂ ਸ਼ੁਰੂ

By  Lajwinder kaur June 12th 2022 07:18 PM

Richa Chadha Ali Fazal Wedding: ਰਿਚਾ ਚੱਡਾ ਆਪਣੀਆਂ ਫ਼ਿਲਮਾਂ ਦੇ ਨਾਲ ਨਾਲ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੀ ਹੈ । ਉਹ ਆਪਣੀਆਂ ਫ਼ਿਲਮਾਂ ਦੇ ਨਾਲ ਸਮੇਂ ਦੀ ਸਿਆਸਤ ਪਾਰਟੀਆਂ ਉੱਤੇ ਵੀ ਬੇਬਾਕ ਆਪਣੀ ਗੱਲ ਰੱਖਣ ਕਰਕੇ ਵੀ ਚਰਚਾ ਬਣੀ ਰਹਿੰਦੀ ਹੈ। ਬਾਲੀਵੁੱਡ ਦੀ ਰਿਚਾ ਚੱਡਾ ਦੇ ਵਿਆਹ ਦੀ ਕਾਫੀ ਸਮੇਂ ਤੇ ਉਨ੍ਹਾਂ ਦੇ ਪ੍ਰਸ਼ੰਸਕ ਉਡੀਕ ਕਰ ਰਹੇ ਹਨ।

 

Richa Chadha Birthday image From instagram

ਮੀਡੀਆ ਰਿਪੋਰਟਸ ਦੇ ਅਨੁਸਾਰ ਇਹ ਜੋੜਾ ਇਸ ਸਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਹੈ। ਇਹ ਜੋੜਾ ਪਰਿਵਾਰ ਦੇ ਨਾਲ ਮਿਲਕੇ ਵਿਆਹ ਦੀ ਤਰੀਕ ਨੂੰ ਫਾਈਨਲ ਕਰਨ ਚ ਲੱਗਿਆ ਹੋਇਆ ਹੈ। ਇਹ ਇੱਕ ਸ਼ਾਨਦਾਰ ਵਿਆਹ ਹੋਵੇਗਾ ਕਿਉਂਕਿ ਰਿਚਾ ਚੱਡਾ ਹਮੇਸ਼ਾ ਚਾਹੁੰਦੀ ਸੀ ਕਿ ਉਸਦਾ ਵਿਆਹ ਧੂਮ-ਧਾਮ ਨਾਲ ਹੋਵੇ। ਇਹ ਵਿਆਹ ਪੰਜਾਬੀ ਰੀਤੀ-ਰਿਵਾਜਾਂ ਅਨੁਸਾਰ ਹੋਵੇਗਾ।

ਹੋਰ ਪੜ੍ਹੋ : ਵਿਆਹ ਦੇ ਕੁਝ ਮਹੀਨਿਆਂ ਬਾਅਦ ਕੈਟਰੀਨਾ ਅਤੇ ਵਿੱਕੀ ਦੇ ਵਿਚਕਾਰ ਆਇਆ ਕੋਈ ਤੀਜਾ, ਅਦਾਕਾਰਾ ਨੇ ਤਸਵੀਰ ਸਾਂਝੀ ਕਰਕੇ ਕੀਤਾ ਖੁਲਾਸਾ

ਫਿਲਮ ਫੁਕਰੇ 'ਚ ਨਜ਼ਰ ਆਈ ਰਿਚਾ ਚੱਢਾ ਅਤੇ ਅਲੀ ਫਜ਼ਲ ਨੇ ਆਖਿਰਕਾਰ ਵਿਆਹ ਕਰਨ ਦਾ ਮਨ ਬਣਾ ਲਿਆ ਹੈ। ਹਾਲਾਂਕਿ ਦੋਵੇਂ 2020 'ਚ ਹੀ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਸਨ ਪਰ ਕੋਰੋਨਾ ਅਤੇ ਲਾਕਡਾਊਨ ਕਾਰਨ ਦੋਹਾਂ ਨੇ ਇਹ ਵਿਆਹ ਰੱਦ ਕਰ ਦਿੱਤਾ।

Image Source: Instagram

ਹੁਣ ਖਬਰ ਹੈ ਕਿ ਦੋਹਾਂ ਦੇ ਘਰਾਂ 'ਚ ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਇਹ ਤੈਅ ਹੈ ਕਿ ਦੋਵੇਂ ਇਸ ਸਾਲ ਵਿਆਹ ਕਰ ਲੈਣਗੇ ਅਤੇ ਫਿਲਹਾਲ ਡੇਟ ਨੂੰ ਲੈ ਕੇ ਦੋਹਾਂ ਪਰਿਵਾਰਾਂ 'ਚ ਗੱਲਬਾਤ ਚੱਲ ਰਹੀ ਹੈ। ਹਾਲ ਹੀ 'ਚ ਰਿਚਾ ਚੱਢਾ ਨੇ ਆਪਣੇ ਵਿਆਹ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਦਿੱਤੀਆਂ ਹਨ।

rich chadha and ali

ਫਿਲਮ 'ਫੁਕਰੇ' ਦੀ ਸ਼ੂਟਿੰਗ ਦੌਰਾਨ ਅਲੀ ਫਜ਼ਲ ਅਤੇ ਰਿਚਾ ਚੱਢਾ ਦੋਵੇਂ ਇਕ-ਦੂਜੇ ਦੇ ਕਰੀਬ ਆ ਗਏ ਅਤੇ ਜਲਦੀ ਹੀ ਦੋਹਾਂ ਦੇ ਰਿਲੇਸ਼ਨਸ਼ਿਪ 'ਚ ਹੋਣ ਦੀਆਂ ਖਬਰਾਂ ਆਉਣ ਲੱਗੀਆਂ। ਇਸ ਤੋਂ ਬਾਅਦ ਦੋਹਾਂ ਨੇ ਇਸ ਰਿਸ਼ਤੇ 'ਤੇ ਮੋਹਰ ਲਗਾ ਦਿੱਤੀ। ਦੋਵਾਂ ਨੂੰ ਕਈ ਵਾਰ ਇਕੱਠੇ ਸਮੇਂ ਬਿਤਾਉਂਦੇ ਵੀ ਦਿਖਿਆ ਜਾ ਚੁੱਕਿਆ ਹੈ। ਰਿਡਾ ਚੱਡਾ ਬਾਲੀਵੁੱਡ ਦੀਆਂ ਸੁਪਰ ਹਿੱਟ ਫ਼ਿਲਮ 'ਚ ਕੰਮ ਕਰ ਚੁੱਕੀ ਹੈ। ਉੱਧਰ ਅਲੀ ਫਜ਼ਲ ਵੀ ਕਈ ਫ਼ਿਲਮਾਂ 'ਚ ਕੰਮ ਕਰ ਚੁੱਕਿਆ ਹੈ। ਅਲੀ ਕਈ ਵੈੱਬ ਸੀਰੀਜ਼ਾਂ 'ਚ ਵੀ ਆਪਣੀ ਅਦਾਕਾਰੀ ਦੇ ਨਾਲ ਵਾਹ ਵਾਹੀ ਖੱਟ ਚੁੱਕਿਆ ਹੈ। ਜਲਦ ਹੀ ਅਲੀ ਫਜ਼ਲ ਮਿਰਜ਼ਾਪੁਰ 3 'ਚ ਨਜ਼ਰ ਆਵੇਗਾ।

Related Post