ਵਿਆਹ ਦੇ ਕੁਝ ਮਹੀਨਿਆਂ ਬਾਅਦ ਕੈਟਰੀਨਾ ਅਤੇ ਵਿੱਕੀ ਦੇ ਵਿਚਕਾਰ ਆਇਆ ਕੋਈ ਤੀਜਾ, ਅਦਾਕਾਰਾ ਨੇ ਤਸਵੀਰ ਸਾਂਝੀ ਕਰਕੇ ਕੀਤਾ ਖੁਲਾਸਾ

written by Lajwinder kaur | June 12, 2022

ਬਾਲੀਵੁੱਡ ਦੀ ਖ਼ੂਬਸੂਰਤ ਜੋੜੀ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਜੋ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੇ ਹਨ। ਵਿਆਹ ਤੋਂ ਬਾਅਦ ਤਾਂ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਇਸ ਜੋੜੀ ਦੀਆਂ ਤਸਵੀਰਾਂ ਤੇ ਵੀਡੀਓਜ਼ ਦੀ ਉਡੀਕ ਕਰਦੇ ਰਹਿੰਦੇ ਹਨ। ਹਾਲ ਹੀ ਚ ਵਿੱਕੀ ਤੇ ਕੈਟਰੀਨਾ ਇੱਕ ਵਾਰ ਫਿਰ ਤੋਂ ਖਬਰਾਂ ਚ ਬਣ ਗਏ ਹਨ, ਜਿਸ ਦਾ ਕਾਰਨ ਹੈ ਇੱਕ ਔਰਤ, ਜੋ ਕਿ ਦੋਵਾਂ ਦੇ ਵਿਚਕਾਰ ਆ ਗਈ ਹੈ।

Vicky Kaushal birthday: Katrina Kaif shares mushy pictures, says ‘You make everything better’ Image Source: Instagram

ਹੋਰ ਪੜ੍ਹੋ : ਵਿਦੇਸ਼ੀ ਨੌਜਵਾਨਾਂ ਨੇ ਪੰਜਾਬੀ ਗੀਤ ‘ਕਾਲਾ ਚਸ਼ਮਾ’ ਤੇ ਕੀਤਾ ਬਾਕਮਾਲ ਡਾਂਸ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

ਉਹ ਹੋਰ ਕਈ ਨਹੀਂ ਸਗੋਂ ਫਰਾਹ ਖ਼ਾਨ ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਅਤੇ ਨਿਰਦੇਸ਼ਕ ਹੈ। ਫਰਾਹ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਇੱਥੇ ਆਪਣੀਆਂ ਫਨੀ ਪੋਸਟਾਂ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ। ਫਰਾਹ ਖ਼ਾਨ ਦੀ ਕੁਝ ਬਾਲੀਵੁੱਡ ਸਿਤਾਰਿਆਂ ਨਾਲ ਵੀ ਪੱਕੀ ਦੋਸਤੀ ਹੈ, ਜਿਸ ਦਾ ਸਬੂਤ ਉਹ ਹਰ ਰੋਜ਼ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਸਿਲਸਿਲੇ 'ਚ ਹੁਣ ਫਰਾਹ ਖ਼ਾਨ ਨੇ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਨਾਲ ਆਪਣੀ ਇੱਕ ਫੋਟੋ ਸ਼ੇਅਰ ਕੀਤੀ ਹੈ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਫਰਾਹ ਖ਼ਾਨ ਖੁਦ ਨੂੰ ਮਜ਼ਾਕ ਕਰਨ ਤੋਂ ਨਹੀਂ ਰੋਕ ਸਕੀ।

ਦੱਸ ਦੇਈਏ ਕਿ ਵਿੱਕੀ ਕੌਸ਼ਲ ਅੱਜਕੱਲ ਇੱਕ ਪ੍ਰੋਜੈਕਟ ਦੇ ਸਿਲਸਿਲੇ ਵਿੱਚ ਕਰੋਸ਼ੀਆ ਵਿੱਚ ਮੌਜੂਦ ਹਨ। ਫਰਾਹ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੀ ਅਤੇ ਵਿੱਕੀ ਕੌਸ਼ਲ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਫੋਟੋ 'ਚ ਵਿੱਕੀ ਹਮੇਸ਼ਾ ਦੀ ਤਰ੍ਹਾਂ ਕਾਫੀ ਕੂਲ ਨਜ਼ਰ ਆ ਰਹੇ ਨੇ, ਜਦਕਿ ਫਰਾਹ ਖ਼ਾਨ ਬਲੈਕ ਸ਼ੇਡਜ਼ ਨਾਲ ਪੋਜ਼ ਦੇ ਰਹੀ ਹੈ। ਫੋਟੋ ਸ਼ੇਅਰ ਕਰਦੇ ਹੋਏ ਫਰਾਹ ਖ਼ਾਨ ਨੇ ਮਜ਼ਾਕ ਕਰਦੇ ਹੋਏ ਲਿਖਿਆ, ''ਕੈਟਰੀਨਾ ਕੈਫ ਮੈਨੂੰ ਮਾਫ ਕਰਨਾ, ਵਿੱਕੀ ਨੂੰ ਕੋਈ ਹੋਰ ਮਿਲ ਗਈ ਹੈ'' ਤੇ ਨਾਲ ਹੀ ਮਜ਼ਾਕਿਆ ਵਾਲੇ ਇਮੋਜ਼ੀ ਵੀ ਸਾਂਝਾ ਕੀਤਾ। ਇਸ ਤਸਵੀਰ ਨੂੰ ਰੀਪੋਸਟ ਕਰਦੇ ਹੋਏ ਕੈਟਰੀਨਾ ਕੈਫ ਨੇ ਕਿਹਾ ਇਜਾਜ਼ਤ ਹੈ।

 

 

You may also like