
ਪੰਜਾਬੀ ਮਿਊਜ਼ਿਕ ਜਿਸ ਨੂੰ ਵਰਲਡ ਵਾਈਡ ਖੂਬ ਪਸੰਦ ਕੀਤਾ ਜਾਂਦਾ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਪੰਜਾਬੀ ਗੀਤਾਂ ਉੱਤੇ ਬਾਲੀਵੁੱਡ ਦੇ ਕਈ ਕਲਾਕਾਰਾਂ ਨੂੰ ਤੁਸੀਂ ਨੱਚਦੇ ਦੇਖਿਆ ਹੋਵੇਗਾ। ਪਰ ਸੋਸ਼ਲ ਮੀਡੀਆ ਉੱਤੇ ਕੁਝ ਫਿਰੰਗੀ ਨੌਜਵਾਨਾਂ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇਹ ਮੁੰਡਿਆ ਦਾ ਗਰੁੱਪ ਜੋ ਕਿ ਪੰਜਾਬੀ ਗਾਇਕ ਅਮਰ ਅਰਸ਼ੀ ਦੇ ਗੀਤ ਕਾਲਾ ਚਸ਼ਮਾ ਉੱਤੇ ਸ਼ਾਨਦਾਰ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।
ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ Yasin Tatby ਸਖ਼ਸ਼ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਵੀਡੀਓਨ ਨੂੰ ਸਾਂਝਾ ਕੀਤਾ ਹੈ। ਜਿਸ ਤੋਂ ਬਾਅਦ ਇੱਹ ਵੀਡੀਓ ਵੱਖ-ਵੱਖ ਇੰਸਟਾ ਪੇਜ਼ਾਂ ਉੱਤੇ ਵਾਇਰਲ ਹੋ ਰਿਹਾ ਹੈ।
ਦੱਸ ਦਈਏ Yasin Tatby ਨਾਰਵੇ ਦੇ ਮਸ਼ਹੂਰ ਡਾਂਸਰ ਤੇ ਕਰੋਗ੍ਰਾਫਰ ਨੇ । ਇਸ ਵੀਡੀਓ ‘ਚ ਦੇਖ ਸਕਦੇ ਹੋ 11 ਤੋਂ 12 ਮੁੰਡੇ, ਪੰਜਾਬੀ ਗੀਤ ਕਾਲਾ ਚਸ਼ਮਾ ਉੱਤੇ ਆਪਣੇ ਡਾਂਸ ਮੁਵਸ ਦੇ ਨਾਲ ਹਰ ਇੱਕ ਦਾ ਦਿਲ ਜਿੱਤੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਕਿਸੇ ਵੈਡਿੰਗ ਪ੍ਰੋਗਰਾਮ ਦਾ ਲੱਗ ਰਿਹਾ ਹੈ। ਇਸ ਤੋਂ ਇਲਾਵਾ ਵੀਡੀਓ ‘ਚ ਇੱਕ ਖ਼ਾਸ ਮੁਵਮੈਂਟ ਆਉਂਦਾ ਹੈ ਜਦੋਂ ਸਾਰੇ ਮੁੰਡੇ ਮਿਲਕੇ ਗੀਤ ਦੇ ਵਿੱਚ ਆਉਂਦਾ ਸ਼ਬਦ ਕੁੜੀਏ ਬੋਲਦੇ ਹੋਏ ਨਜ਼ਰ ਆ ਰਹੇ ਹਨ। ਊਰਜਾ ਦੇ ਨਾਲ ਭਰਿਆ ਇਹ ਡਾਂਸ ਵੀਡੀਓ ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ‘ਚ ਇਸ ਵੀਡੀਓ ਉੱਤੇ ਕਮੈਂਟ ਅਤੇ ਲਾਈਕਸ ਆ ਚੁੱਕੇ ਹਨ। ਇਸ ਵੀਡੀਓ ਤੋਂ ਪਤਾ ਚੱਲਦਾ ਹੈ ਕਿ ਪੰਜਾਬੀ ਗੀਤਾਂ ਨੂੰ ਵਿਦੇਸ਼ਾਂ ‘ਚ ਵੀ ਖੂਬ ਪਸੰਦ ਕੀਤਾ ਜਾਂਦਾ ਹੈ।
ਦੱਸ ਦਈਏ ਪੰਜਾਬੀ ਗੀਤ ਕਾਲਾ ਚਸ਼ਮਾ ਨੂੰ ਗਾਇਕ ਅਮਰ ਆਰਸ਼ੀ ਨੇ ਗਾਇਆ ਹੋਇਆ ਹੈ। ਇਸ ਗੀਤ ਨੂੰ ਰਿਕਰੇਟ ਕਰਕੇ ਸਾਲ 2016 ‘ਚ ਆਈ ਬਾਲੀਵੁੱਡ ਫ਼ਿਲਮ Baar Baar Dekho ‘ਚ ਸੁਣਨ ਨੂੰ ਮਿਲਿਆ ਸੀ। ਇਸ ਗੀਤ ਸਿਧਾਰਥ ਮਲਹੋਤਰਾ ਤੇ ਕੈਟਰੀਨਾ ਕੈਫ ਉੱਤੇ ਫਿਲਮਾਇਆ ਗਿਆ ਸੀ।
View this post on Instagram