ਇਸ ਖੁੰਦਕ ਕਰਕੇ ਰਾਜੀਵ ਕਪੂਰ ਆਪਣੇ ਪਿਤਾ ਰਾਜ ਕਪੂਰ ਦੇ ਅੰਤਿਮ ਸਸਕਾਰ ਵਿੱਚ ਸ਼ਾਮਿਲ ਨਹੀਂ ਸਨ ਹੋਏ
Rupinder Kaler
November 12th 2021 03:39 PM --
Updated:
November 12th 2021 03:42 PM
ਰਾਜ ਕਪੂਰ ਦਾ ਜਨਮ 1924 ਨੂੰ ਪਾਕਿਸਤਾਨ ਦੇ ਖੈਬਰ ਵਿੱਚ ਹੋਇਆ ਸੀ । ਉਹਨਾਂ ਨੇ 3-4 ਦਹਾਕੇ ਫ਼ਿਲਮੀ ਦੁਨੀਆ ਵਿੱਚ ਕੰਮ ਕੀਤਾ ਤੇ 1988 ਵਿੱਚ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ । ਉਹਨਾਂ ਦੀਆਂ ਦੋ ਬੇਟੀਆਂ ਤੇ ਰਿਸ਼ੀ ਕਪੂਰ, ਰਣਧੀਰ ਕਪੂਰ ਤੇ ਰਾਜੀਵ ਕਪੂਰ (rajiv kapoor) ਉਹਨਾਂ ਦੇ ਬੇਟੇ ਸਨ । ਕਹਿੰਦੇ ਹਨ ਕਿ ਰਾਜ ਕਪੂਰ ਦੀ ਮੌਤ ਤੋਂ ਬਾਅਦ ਉਹਨਾਂ ਦਾ ਬੇਟਾ ਰਾਜੀਵ ਕਪੂਰ ਉਹਨਾਂ ਦੇ ਸਸਕਾਰ ਤੇ ਨਹੀਂ ਸੀ ਪਹੁੰਚਿਆ ਸੀ । ਇਸ ਦਾ ਇੱਕ ਕਿੱਸਾ ਮਧੂ ਜੈਨ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ।