ਇਸ ਖੁੰਦਕ ਕਰਕੇ ਰਾਜੀਵ ਕਪੂਰ ਆਪਣੇ ਪਿਤਾ ਰਾਜ ਕਪੂਰ ਦੇ ਅੰਤਿਮ ਸਸਕਾਰ ਵਿੱਚ ਸ਼ਾਮਿਲ ਨਹੀਂ ਸਨ ਹੋਏ

Written by  Rupinder Kaler   |  November 12th 2021 03:39 PM  |  Updated: November 12th 2021 03:42 PM

ਇਸ ਖੁੰਦਕ ਕਰਕੇ ਰਾਜੀਵ ਕਪੂਰ ਆਪਣੇ ਪਿਤਾ ਰਾਜ ਕਪੂਰ ਦੇ ਅੰਤਿਮ ਸਸਕਾਰ ਵਿੱਚ ਸ਼ਾਮਿਲ ਨਹੀਂ ਸਨ ਹੋਏ

ਰਾਜ ਕਪੂਰ  ਦਾ ਜਨਮ 1924 ਨੂੰ ਪਾਕਿਸਤਾਨ ਦੇ ਖੈਬਰ ਵਿੱਚ ਹੋਇਆ ਸੀ । ਉਹਨਾਂ ਨੇ 3-4 ਦਹਾਕੇ ਫ਼ਿਲਮੀ ਦੁਨੀਆ ਵਿੱਚ ਕੰਮ ਕੀਤਾ ਤੇ 1988 ਵਿੱਚ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ । ਉਹਨਾਂ ਦੀਆਂ ਦੋ ਬੇਟੀਆਂ ਤੇ ਰਿਸ਼ੀ ਕਪੂਰ, ਰਣਧੀਰ ਕਪੂਰ ਤੇ ਰਾਜੀਵ ਕਪੂਰ (rajiv kapoor) ਉਹਨਾਂ ਦੇ ਬੇਟੇ ਸਨ । ਕਹਿੰਦੇ ਹਨ ਕਿ ਰਾਜ ਕਪੂਰ ਦੀ ਮੌਤ ਤੋਂ ਬਾਅਦ ਉਹਨਾਂ ਦਾ ਬੇਟਾ ਰਾਜੀਵ ਕਪੂਰ ਉਹਨਾਂ ਦੇ ਸਸਕਾਰ ਤੇ ਨਹੀਂ ਸੀ ਪਹੁੰਚਿਆ ਸੀ । ਇਸ ਦਾ ਇੱਕ ਕਿੱਸਾ ਮਧੂ ਜੈਨ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ।

Pic Courtesy: Instagram

ਹੋਰ ਪੜ੍ਹੋ :

ਕੈਂਸਰ ਨਾਲ ਲੰਮੀ ਲੜਾਈ ਲੜ ਕੇ ਕੰਮ ’ਤੇ ਵਾਪਿਸ ਪਰਤੀ ਕਿਰਨ ਖੇਰ, ਹੁਣ ਇਸ ਤਰ੍ਹਾਂ ਦਿੰਦੀ ਹੈ ਦਿਖਾਈ, ਵੀਡੀਓ ਵਾਇਰਲ

Pic Courtesy: Instagram

ਉਹਨਾਂ ਮੁਤਾਬਿਕ ਰਾਜੀਵ ਕਪੂਰ (rajiv kapoor) ਦਾ ਦਾ ਮੰਨਣਾ ਸੀ ਕਿ ਫ਼ਿਲਮੀ ਦੁਨੀਆਂ ਵਿੱਚ ਉਹਨਾਂ ਦੀ ਘੱਟ ਪਕੜ ਉਹਨਾਂ ਦੇ ਪਿਤਾ ਰਾਜ ਕਪੂਰ ਕਰਕੇ ਸੀ । ‘ਰਾਮ ਤੇਰੀ ਗੰਗਾ ਮੇਲੀ’ ਦੇ ਹਿੱਟ ਹੋਣ ਤੋਂ ਬਾਅਦ ਮੰਦਾਕਿਨੀ ਰਾਤੋ ਰਾਤ ਸਟਾਰ ਬਣ ਗਈ ਸੀ ਪਰ ਰਾਜੀਵ ਕਪੂਰ ਨੂੰ ਇਸ ਦਾ ਕੋਈ ਫਾਇਦਾ ਨਹੀਂ ਹੋਇਆ । ਕਹਿੰਦੇ ਹਨ ਕਿ ਰਾਜੀਵ (rajiv kapoor) ਲਈ ਇੱਕ ਹੋਰ ਫ਼ਿਲਮ ਬਨਾਉਣ ਤੋਂ ਰਾਜ ਕਪੂਰ ਨੇ ਨਾਂਹ ਕਰ ਦਿੱਤੀ ਸੀ ।

Pic Courtesy: Instagram

ਰਾਜੀਵ (rajiv kapoor) ਦੇ ਚਾਹੁਣ ਦੇ ਬਾਵਜੂਦ ਇਸ ਤਰ੍ਹਾਂ ਨਹੀਂ ਹੋਇਆ । ਰਾਜੀਵ ਨੂੰ ਰਾਜ ਕਪੂਰ ਨੇ ਇੱਕ ਅਸਿਸਟੈਂਟ ਦੇ ਤੌਰ ਤੇ ਆਪਣੇ ਨਾਲ ਰੱਖਿਆ ਸੀ । ਰਾਜ ਕਪੂਰ ਰਾਜੀਵ ਤੋਂ ਉਹ ਸਾਰਾ ਕੰਮ ਕਰਵਾਉਂਦੇ ਜਿਹੜਾ ਇੱਕ ਸਪੋਟ ਬੁਆਏ ਤੋਂ ਅਸਿਸਟੈਂਟ ਕਰਦਾ ਹੈ । ਸ਼ਾਇਦ ਇਹੀ ਵਜ੍ਹਾ ਹੈ ਕਿ ਰਾਜੀਵ ਆਪਣੇ ਪਿਤਾ ਰਾਜ ਕਪੂਰ ਦੇ ਸਸਕਾਰ ਦੀਆਂ ਆਖਰੀ ਰਸਮਾਂ ਵਿੱਚ ਸ਼ਾਮਿਲ ਨਹੀਂ ਸਨ ਹੋਏ ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network