ਸਾਬਕਾ ਮਿਸ ਬ੍ਰਾਜ਼ੀਲ Gleycy Correia ਦੀ 27 ਸਾਲ ਦੀ ਉਮਰ ‘ਚ ਹੋਈ ਮੌਤ, ਇੱਕ ਸਰਜਰੀ ਦੌਰਾਨ ਗਈ ਜਾਨ

By  Lajwinder kaur June 23rd 2022 07:35 PM

ਸਾਬਕਾ ਮਿਸ ਬ੍ਰਾਜ਼ੀਲ Gleycy Correia ਦੀ ਅਚਾਨਕ ਹੋਈ ਮੌਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਗਲੀਸੀ ਕੋਰਿਆ ਨੇ ਹਾਲ ਹੀ 'ਚ ਟੌਨਸਿਲ ਦੀ ਸਰਜਰੀ ਕਰਵਾਈ ਸੀ। ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ।

ਹੋਰ ਪੜ੍ਹੋ : Cricketer Sarfaraz Khan ਆਪਣੇ ਸੈਂਕੜੇ ਤੋਂ ਬਾਅਦ ਹੋਏ ਭਾਵੁਕ, ਕ੍ਰਿਕੇਟ ਦੇ ਮੈਦਾਨ ‘ਚ ਪੱਟ ‘ਤੇ ‘ਥਾਪੀ’ ਮਾਰਕੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

ਦਰਅਸਲ, 20 ਜੂਨ ਨੂੰ  Gleycy Correia ਦੀ ਮੌਤ ਹੋ ਗਈ ਸੀ। ਉਨ੍ਹਾਂ ਨੇ tonsils ਦੀ ਸਰਜਰੀ ਕਰਵਾਈ ਸੀ , ਪਰ ਇਸ ਆਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਦਾ ਬਹੁਤ ਜ਼ਿਆਦਾ ਖੂਨ ਵਹਿ ਗਿਆ ਅਤੇ ਫਿਰ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਆਪਰੇਸ਼ਨ ਦੇ 5ਵੇਂ ਦਿਨ ਗਲਿਸ ਨੂੰ ਬਹੁਤ ਜ਼ਿਆਦਾ ਖੂਨ ਵਹਿਣ ਲੱਗਾ। ਜਿਸ ਤੋਂ ਬਾਅਦ ਉਹ ਕੋਮਾ 'ਚ ਚਲੀ ਗਈ।

ਕਰੀਬ ਦੋ ਮਹੀਨੇ ਕੋਮਾ ਵਿੱਚ ਰਹਿਣ ਤੋਂ ਬਾਅਦ ਇੱਕ ਨਿੱਜੀ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ। ਦੱਸ ਦਈਏ ਕਿ ਗਲਿਸ ਦਾ ਆਪਰੇਸ਼ਨ ਅਪ੍ਰੈਲ 'ਚ ਹੋਇਆ ਸੀ।

Gleycy Correia ਦੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਟੌਨਸਿਲ ਦੀ ਸਰਜਰੀ ਦੌਰਾਨ ਡਾਕਟਰਾਂ ਨੇ ਜ਼ਰੂਰ ਕੋਈ ਗਲਤੀ ਕੀਤੀ ਹੋਵੇਗੀ, ਜਿਸ ਕਾਰਨ ਉਸ ਦੀ ਸਿਹਤ ਵਿਗੜ ਗਈ ਅਤੇ ਅੱਜ ਅਜਿਹਾ ਹੋਇਆ ਹੈ,ਕਿ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਈ ਹੈ। ਪੁਲਿਸ ਨੇ Gleycy Correia ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਹਰ ਕੋਈ ਰਿਪੋਰਟਸ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਹੈ।

ਹੋਰ ਪੜ੍ਹੋ : Charu Asopa Rajeev Sen Divorce: ਕੀ ਰਾਜੀਵ ਸੇਨ ਨੂੰ ਤਲਾਕ ਦੇਵੇਗੀ ਚਾਰੂ ਅਸੋਪਾ? ਸੁਸ਼ਮਿਤਾ ਸੇਨ ਦੇ ਭਰਾ ਦੀ ਜ਼ਿੰਦਗੀ 'ਚ ਫਿਰ ਆਇਆ ਭੂਚਾਲ

 

 

View this post on Instagram

 

A post shared by Gleycy Correia PMU (@gleycycorreia)

Related Post