Cricketer Sarfaraz Khan ਆਪਣੇ ਸੈਂਕੜੇ ਤੋਂ ਬਾਅਦ ਹੋਏ ਭਾਵੁਕ, ਕ੍ਰਿਕੇਟ ਦੇ ਮੈਦਾਨ ‘ਚ ਪੱਟ ‘ਤੇ ‘ਥਾਪੀ’ ਮਾਰਕੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

Written by  Lajwinder kaur   |  June 23rd 2022 07:01 PM  |  Updated: June 23rd 2022 07:35 PM

Cricketer Sarfaraz Khan ਆਪਣੇ ਸੈਂਕੜੇ ਤੋਂ ਬਾਅਦ ਹੋਏ ਭਾਵੁਕ, ਕ੍ਰਿਕੇਟ ਦੇ ਮੈਦਾਨ ‘ਚ ਪੱਟ ‘ਤੇ ‘ਥਾਪੀ’ ਮਾਰਕੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

ਭਾਰਤੀ ਕ੍ਰਿਕੇਟਰ ਸਰਫਰਾਜ਼ ਖ਼ਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਰਣਜੀ ਟਰਾਫੀ ਫਾਈਨਲ ਵਿੱਚ ਸਰਫਰਾਜ਼ ਖ਼ਾਨ ਨੇ ਮੱਧ ਪ੍ਰਦੇਸ਼ ਦੀ ਟੀਮ ਦੇ ਖਿਲਾਫ ਸ਼ਾਨਦਾਰ ਸੈਂਕੜਾ ਜੜਨ ਤੋਂ ਬਾਅਦ ਇਮੋਸ਼ਨਲ ਹੋ ਗਿਆ, ਜਿਸ ਤੋਂ ਬਾਅਦ ਉਹ ਖੇਡ ਦੇ ਮੈਦਾਨ ‘ਚ ਹੀ ਸਿੱਧੂ ਮੂਸੇਵਾਲਾ ਦੇ 'ਥਾਪੀ' ਵਾਲੇ ਸਟਾਈਲ ਦੇ ਨਾਲ ਖੁਸ਼ੀ ਮਨਾਉਂਦਾ ਹੋਇਆ ਨਜ਼ਰ ਆਏ।

ਹੋਰ ਪੜ੍ਹੋ : ਮੀਂਹ ‘ਚ ਆਪਣੇ ਪੁੱਤਰ ਆਜ਼ਾਦ ਦੇ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ ਆਮਿਰ ਖ਼ਾਨ, ਪਿਉ-ਪੁੱਤ ਦਾ ਇਹ ਕਿਊਟ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Cricketer Sarfaraz Khan breaks down into tears after his century, celebrates with Sidhu Moose Wala's signature 'thappi' Image Source: Twitter

ਮੁੰਬਈ ਦੇ ਬੱਲੇਬਾਜ਼ ਸਰਫਰਾਜ਼ ਖਾਨ ਨੇ ਮੱਧ ਪ੍ਰਦੇਸ਼ ਖਿਲਾਫ ਚੱਲ ਰਹੇ ਰਣਜੀ ਟਰਾਫੀ ਫਾਈਨਲ 2022 ਵਿੱਚ ਸੈਂਕੜਾ ਜੜਿਆ। ਸਰਫਰਾਜ਼ ਖਾਨ ਅੱਖਾਂ ਵਿੱਚ ਹੰਝੂਆਂ ਨਾਲ ਆਪਣਾ ਸੈਂਕੜੇ ਦੀ ਖੁਸ਼ੀ ਮਨਾਉਂਦੇ ਹੋਏ ਨਜ਼ਰ ਆਏ।

Cricketer Sarfaraz Khan breaks down into tears after his century, celebrates with Sidhu Moose Wala's signature 'thappi' Image Source: Twitter

ਸਫਰਾਜ਼ ਦਾ ਇਹ ਪਹਿਲੀ ਸ਼੍ਰੇਣੀ ਕ੍ਰਿਕਟ 'ਚ ਅੱਠਵਾਂ ਸੈਂਕੜਾ ਸੀ। ਜ਼ਿਕਰਯੋਗ ਹੈ ਕਿ ਰਣਜੀ ਟਰਾਫੀ 2021-22 'ਚ ਮੁੰਬਈ ਟੀਮ ਲਈ ਸਰਫਰਾਜ਼ ਖਾਨ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ।

ਵੀਡੀਓ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ। ਜਿਸ ਉਹ ਥਾਪੀ ਵਾਲੇ ਅੰਦਾਜ਼ ਦੇ ਨਾਲ ਨਜ਼ਰ ਆਏ। ਸਫਰਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਸਿੱਧੂ ਮੂਸੇਵਾਲਾ ਦੇ 295 ਗੀਤ ਦੇ ਨਾਲ ਕੁਝ ਦਿਨ ਪਹਿਲਾਂ ਵੀ ਆਪਣਾ ਇੱਕ ਵੀਡੀਓ ਵੀ ਸਾਂਝਾ ਕੀਤਾ ਸੀ।

Cricketer Sarfaraz Khan breaks down into tears after his century, celebrates with Sidhu Moose Wala's signature 'thappi' Image Source: Twitter

ਦੱਸ ਦਈਏ ਸਿੱਧੂ ਮੂਸੇਵਾਲਾ ਦੀ ਚੰਗੀ ਫੈਨ ਫਾਲਵਿੰਗ ਸੀ, ਉਸ ਨੂੰ ਪੰਜਾਬ ਤੋਂ ਲੈ ਕੇ ਵਿਦੇਸ਼ਾਂ ਤੱਕ ਸੁਣਿਆ ਜਾਂਦਾ ਸੀ। ਪਰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਿੱਧੂ ਮੂਸੇਵਾਲਾ ਦੀ ਮੌਤ ਨੇ ਹਰ ਇੱਕ ਝੰਜੋੜ ਕੇ ਰੱਖ ਦਿੱਤਾ ਸੀ। ਸਿੱਧੂ ਮੂਸੇਵਾਲਾ ਦੀ ਮੌਤ ਉੱਤੇ ਬਾਲੀਵੁੱਡ, ਕ੍ਰਿਕੇਟ ਜਗਤ ਤੋਂ ਲੈ ਕੇ ਇੰਟਰਨੈਸ਼ਨਲ ਕਲਾਕਾਰਾਂ ਨੇ ਦੁੱਖ ਜਤਾਇਆ ਸੀ।

ਹੋਰ ਪੜ੍ਹੋ : ਪਿਆਰ ਦੇ ਰੰਗਾਂ ਨਾਲ ਭਰਿਆ ‘Maahi Ve’ ਗੀਤ ਹੋਇਆ ਰਿਲੀਜ਼, ਤਰਸੇਮ ਜੱਸੜ ਤੇ ਜੈਸਮੀਨ ਬਾਜਵਾ ਦੀ ਕਿਊਟ ਕਮਿਸਟਰੀ ਜਿੱਤ ਰਹੀ ਹੈ ਦਰਸ਼ਕਾਂ ਦਾ ਦਿਲ

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network