ਮੀਂਹ ‘ਚ ਆਪਣੇ ਪੁੱਤਰ ਆਜ਼ਾਦ ਦੇ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ ਆਮਿਰ ਖ਼ਾਨ, ਪਿਉ-ਪੁੱਤ ਦਾ ਇਹ ਕਿਊਟ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | June 22, 2022

ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਜੋ ਕਿ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਲੈ ਕੇ ਸੁਰਖੀਆਂ ’ਚ ਹਨ। ਆਮਿਰ ਖ਼ਾਨ ਜੋ ਕਿ 4 ਸਾਲ ਬਾਅਦ ਵੱਡੇ ਪਰਦੇ ਉੱਤੇ ਨਜ਼ਰ ਆਉਣ ਵਾਲੇ ਹਨ। ਜਿਸ ਕਰਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਉਤਸੁਕ ਹਨ। ਸੋਸ਼ਲ ਮੀਡੀਆ ਉੱਤੇ ਆਮਿਰ ਖ਼ਾਨ ਦਾ ਇੱਕ ਵੀਡੀਓ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜਿਸ ਚ ਉਹ ਆਪਣੇ ਪੁੱਤਰ ਆਜ਼ਾਦ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ ਆ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਪੰਜਾਬੀ ਫ਼ਿਲਮ ‘ਜਿੰਦ ਮਾਹੀ’ ਦੀ ਰਿਲੀਜ਼ ਡੇਟ ਦਾ ਐਲਾਨ, ਇੱਕ ਵਾਰ ਫਿਰ ਨਜ਼ਰ ਆਵੇਗੀ ਸੋਨਮ ਬਾਜਵਾ ਅਤੇ ਅਜੇ ਸਰਕਾਰੀਆ ਦੀ ਜੋੜੀ

actor aamir khan

ਇਸ ਵੀਡੀਓ ‘ਚ ਤੁਸੀਂ ਦੇਖੋਗੇ ਕਿ ਮੀਂਹ ਪੈ ਰਿਹਾ ਹੈ ਤੇ ਆਮਿਰ ਖ਼ਾਨ ਮੀਂਹ ‘ਚ ਹੀ ਆਪਣੇ ਪੁੱਤਰ ਆਜ਼ਾਦ ਦੇ ਨਾਲ ਫੁੱਟਬਾਲ ਖੇਡ ਰਹੇ ਹਨ। ਪਿਉ-ਪੁੱਤ ਨੇ ਕਾਲੇ ਰੰਗ ਦੇ ਆਊਟਫਿੱਟ ਪਾਏ ਹੋਏ ਹਨ। ਪਰ ਪਿਉ-ਪੁੱਤ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਵੀਡੀਓ ਚ ਦੇਖ ਸਕਦੇ ਹੋਏ ਆਮਿਰ ਖ਼ਾਨ ਗੋਲ ਵੀ ਕਰਦੇ ਹੋਏ ਨਜ਼ਰ ਆ ਰਹੇ ਹਨ।

inside image of aamir azad

ਦੱਸ ਦੇਈਏ ਕਿ ਆਮਿਰ ਖ਼ਾਨ ਆਪਣੇ ਬੱਚਿਆ ਨਾਲ ਸਮਾਂ ਬਿਤਾਉਣਾ ਪਸੰਦ ਕਰਦੇ ਹਨ। ਪਿੱਛੇ ਜਿਹੇ ਆਮਿਰ ਖ਼ਾਨ ਨੇ ਇੱਕ ਇੰਟਰਵਿਊ ਚ ਖੁਲਾਸਾ ਕੀਤਾ ਸੀ। ਉਨ੍ਹਾਂ ਨੇ ਫ਼ਿਲਮੀ ਜਗਤ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਲਿਆ ਸੀ । ਉਹ ਆਪਣੇ ਪਰਿਵਾਰ ਤੇ ਆਪਣੇ ਬੱਚਿਆਂ ਦੇ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੁੰਦੇ ਸਨ। ਪਰ ਪਰਿਵਾਰ ਵਾਲਿਆਂ ਦੇ ਸਮਝਾਉਣ ਤੇ ਉਨ੍ਹਾਂ ਨੇ ਇਸ ਫੈਸਲੇ ਨੂੰ ਟਾਲ ਦਿੱਤਾ।

Aamir khan and kareena kapoor-min

ਵਰਕ ਫਰੰਟ ਦੀ ਗੱਲ ਕਰੀਏ ਤਾਂ ਅਮਿਰ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਡਾ’ ਹੈ ਜਿਸ ’ਚ ਉਨ੍ਹਾਂ ਦੇ ਨਾਲ ਅਦਾਕਾਰਾ ਕਰੀਨਾ ਕਪੂਰ ਅਤੇ ਮੋਨਾ ਸਿੰਘ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਤੁਹਾਨੂੰ ਦੱਸ ਦੇਈਏ ਕਿ ਲਾਲ ਸਿੰਘ ਚੱਢਾ ਹਾਲੀਵੁੱਡ ਫਿਲਮ ‘ਫਾਰੈਸਟ ਗੰਪ’ ਦਾ ਅਧਿਕਾਰਤ ਰੀਮੇਕ ਹੈ। ਟਾਮ ਕਰੂਜ਼ ਸਟਾਰਰ ਫਿਲਮ ਸਾਲ 1994 ਵਿੱਚ ਹਾਲੀਵੁੱਡ ਵਿੱਚ ਰਿਲੀਜ਼ ਹੋਈ ਸੀ। ਆਮਿਰ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਦੀ ਫ਼ਿਲਮ 11 ਅਗਸਤ ਨੂੰ ਰਿਲੀਜ਼ ਹੋਵੇਗੀ।

You may also like