ਦੋਸਤ ਦੇ ਵਿਆਹ 'ਚ ਜ਼ਿਗਰੀ ਦੋਸਤਾਂ ਨੇ ਸਾੜ੍ਹੀ ਪਾ ਕੇ ਮਾਧੁਰੀ ਦੀਕਸ਼ਿਤ ਦੇ ਗੀਤ 'ਤੇ ਕੀਤਾ ਡਾਂਸ, ਪ੍ਰਸ਼ੰਸਕ ਕਮੈਂਟ ਕਰਕੇ ਦੋਸਤਾਂ ਦੀ ਕਰ ਰਹੇ ਨੇ ਤਾਰੀਫ

By  Lajwinder kaur April 21st 2022 07:57 PM

ਵੈਡਿੰਗ ਸੀਜ਼ਨ ਪੂਰਾ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਹੈ ਅਤੇ ਅਜਿਹੇ 'ਚ ਨੱਚਣਾ-ਗਾਣਾ ਆਮ ਗੱਲ ਹੈ ਅਤੇ ਅਜਿਹਾ ਨਹੀਂ ਹੋ ਸਕਦਾ ਕਿ ਲਾੜਾ-ਲਾੜੀ ਦੇ ਦੋਸਤ ਵਿਆਹ ਵਾਲੇ ਘਰ 'ਚ ਹੰਗਾਮਾ ਨਾ ਕਰਨ। ਦੋਸਤਾਂ ਦੀ ਮਸਤੀ ਤੋਂ ਬਿਨਾਂ ਵਿਆਹ ਅਧੂਰਾ ਲੱਗਦਾ ਹੈ। ਜੀ ਹਾਂ ਅਜਿਹੇ ਹੀ ਕੁਝ ਜ਼ਿਗਰੀ ਦੋਸਤਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵਿਆਹ ਦੇ ਸੰਗੀਤ ਸੈਰਮੇਨੀ 'ਚ ਲਾੜੇ ਦੇ ਦੋਸਤਾਂ ਨੇ ਖੂਬ ਡਾਂਸ ਕੀਤਾ, ਸਗੋਂ ਸਾੜ੍ਹੀ ਪਾ ਕੇ ਡਾਂਸ ਕੀਤਾ। ਜੀ ਹਾਂ ਵੀਡੀਓ ਦੀ ਸ਼ੁਰੂਆਤ ਹੀ ਸਾੜ੍ਹੀ ਚ ਦੋਸਤ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ, ਜਿਸ ਨੂੰ ਦੇਖ ਕੇ ਤੁਹਾਡਾ ਵੀ ਹਾਸਾ ਨਿਕਲ ਜਾਵੇਗਾ।

ਹੋਰ ਪੜ੍ਹੋ : ਕਿਊਟ ਜਿਹੀ ਬੱਚੀ ਦੇ ਨਾਲ ਨਜ਼ਰ ਆਏ ਕਰਨ ਔਜਲਾ, ਚਾਚੇ-ਭਤੀਜੀ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ

inside image of groom friends dance video

ਸੰਗੀਤ ਫੰਕਸ਼ਨ ਵਿੱਚ, ਲਾੜੇ ਦੇ ਦੋਸਤ ਮਾਧੁਰੀ ਦੀਕਸ਼ਿਤ ਦੇ ਸਭ ਤੋਂ ਮਸ਼ਹੂਰ ਗੀਤ ਹਮ ਪੇ ਯੇ ਕਿਸਨੇ ਹਾਰਾ ਰੰਗ ਡਾਲਾ 'ਤੇ ਜ਼ਬਰਦਸਤ ਨੱਚਦੇ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ ਸਾਰਿਆਂ ਨੇ ਮਾਧੁਰੀ ਦੇ ਸਟੈੱਪ ਨੂੰ ਖੂਬ ਕਾਪੀ ਕੀਤਾ ਹੈ। ਇਸ ਤੋਂ ਇਲਾਵਾ ਇਹ ਦੋਸਤ ਪੰਜਾਬੀ ਗਾਇਕ ਸੁਖਬੀਰ ਦੇ ਗੀਤ ਸੌਦਾ ਖ਼ਰਾ-ਖ਼ਰਾ ਉੱਤੇ ਜੰਮ ਕੇ ਬਾਕਮਾਲ ਦਾ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੇ ਮਨਮੌਜ਼ੀ ਅੰਦਾਜ਼ ਵਾਲੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਨਾਲ ਹੀ ਮਿਲਾਇਆ ਆਪਣੇ ਨਵੇਂ ਸਾਥੀ ਦੇ ਨਾਲ

ਤੁਹਾਨੂੰ ਦੱਸ ਦੇਈਏ ਕਿ ਇਹ ਵੀਡੀਓ ਇੰਨਾ ਮਸ਼ਹੂਰ ਹੋ ਚੁੱਕਾ ਹੈ ਕਿ ਇਸ ਨੂੰ 3 ਮਿਲੀਅਨ ਤੋਂ ਵੱਧ ਵਿਊਜ਼ ਆ ਚੁੱਕੇ ਹਨ। ਯੂਜ਼ਰ ਵੀ ਇਸ ਵੀਡੀਓ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਨਹੀਂ ਥੱਕ ਰਹੇ। ਯੂਜ਼ਰ ਨੇ ਲਿਖਿਆ- ਜੇਕਰ ਤੁਹਾਡੇ ਕੋਲ ਸ਼ਾਨਦਾਰ ਡਾਂਸ ਦੋਸਤ ਹਨ । ਦੋਸਤਾਂ ਦੀ ਦੋਸਤੀ ਦਾ ਇਹ ਅੰਦਾਜ਼ ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ।

Related Post