ਦਿਲਜੀਤ ਦੋਸਾਂਝ ਨੇ ਆਪਣੇ ਮਨਮੌਜ਼ੀ ਅੰਦਾਜ਼ ਵਾਲੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਨਾਲ ਹੀ ਮਿਲਾਇਆ ਆਪਣੇ ਨਵੇਂ ਸਾਥੀ ਦੇ ਨਾਲ

Written by  Lajwinder kaur   |  April 20th 2022 12:58 PM  |  Updated: April 20th 2022 12:58 PM

ਦਿਲਜੀਤ ਦੋਸਾਂਝ ਨੇ ਆਪਣੇ ਮਨਮੌਜ਼ੀ ਅੰਦਾਜ਼ ਵਾਲੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਨਾਲ ਹੀ ਮਿਲਾਇਆ ਆਪਣੇ ਨਵੇਂ ਸਾਥੀ ਦੇ ਨਾਲ

ਪੰਜਾਬੀ ਗਾਇਕ ਦਿਲਜੀਤ ਦੋਸਾਂਝ Diljit Dosanjh ਜੋ ਕਿ ਆਪਣੇ ਮਿਊਜ਼ਿਕ ਟੂਰ ਬੌਰਨ ਟੂ ਸ਼ਾਈਨ ਨੂੰ ਲੈ ਕੇ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਇਸ ਤੋਂ ਇਲਾਵਾ ਉਹ ਨਾਲ-ਨਾਲ ਆਪਣੀ ਫ਼ਿਲਮਾਂ ਉੱਤੇ ਵੀ ਕੰਮ ਕਰ ਰਹੇ ਹਨ। ਦਿਲਜੀਤ ਦੋਸਾਂਝ ਅਜਿਹੇ ਕਲਾਕਾਰ ਨੇ ਜੋ ਕਿ ਆਪਣੇ ਬਿਜ਼ੀ ਸਮੇਂ 'ਚੋਂ ਵੀ ਆਪਣੇ ਪ੍ਰਸ਼ੰਸਕਾਂ ਦੇ ਲਈ ਸਮਾਂ ਕੱਢ ਹੀ ਲੈਂਦੇ ਹਨ। ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਆਪਣੇ ਪ੍ਰਸ਼ੰਸਕਾਂ ਦੇ ਲਈ ਆਪਣੀਆਂ ਮਜ਼ੇਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਹੋਰ ਪੜ੍ਹੋ : Athiya Shetty Wedding: ਰਣਬੀਰ-ਆਲੀਆ ਤੋਂ ਬਾਅਦ ਕੀ ਹੁਣ ਆਥੀਆ-ਰਾਹੁਲ ਦਾ ਹੋਣ ਜਾ ਰਿਹਾ ਹੈ ਵਿਆਹ? ਸੁਨੀਲ ਸ਼ੈੱਟੀ ਦੇ ਘਰ ਤਿਆਰੀਆਂ ਸ਼ੁਰੂ!

diljit dosanjh new pic

ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ ਤੇ ਨਾਲ ਹੀ ਕੈਪਸ਼ਨ ਦੇ ਰਾਹੀਂ ਖਾਸ ਸੁਨੇਹਾ ਦੇਣ ਦੀ ਕੋਸ਼ਿਸ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ- ‘ਇਹ ਸਮਾਂ ਬਹੁਤ ਛੋਟਾ ਹੈ.. ਇਹ ਅੱਖ ਝਪਕਦਿਆਂ ਹੀ ਲੰਘ ਜਾਵੇਗਾ...ਆਪਣੇ ਆਪ 'ਤੇ ਫੋਕਸ ਕਰੋ, ਆਪਣੇ ਆਪ 'ਤੇ ਕੰਮ ਕਰੋ ਅਤੇ ਆਪਣੇ ਆਪ ਨੂੰ ਮਿਲੋ’। ਤਸਵੀਰਾਂ ਚ ਦੇਖ ਸਕਦੇ ਹੋ ਦਿਲਜੀਤ ਆਪਣਾ ਮਨਮੌਜ਼ੀ ਵਾਲਾ ਅੰਦਾਜ ਬਿਆਨ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਮੋਢੇ ਉੱਤੇ ਖਿਡੌਣੇ ਵਾਲਾ ਬਾਂਦਰ ਲਟਕਾਇਆ ਹੋਇਆ ਹੈ। ਇੱਕ ਯੂਜ਼ਰ ਨੇ ਕਮੈਂਟ ਕਰਕੇ ਦੋਸਾਂਝ ਵਾਲੇ ਤੋਂ ਪੁੱਛਿਆ ਹੈ ਕਿ ਇਸ ਨਵੇਂ ਆੜੀ ਦਾ ਕੀ ਨਾਮ ਰੱਖਿਆ ਹੈ? ਇਸ ਤਰ੍ਹਾਂ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

diljit dosanjh sardari look

ਹੋਰ ਪੜ੍ਹੋ : ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਦੇਖੋ ਤਸਵੀਰਾਂ

ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੀ ਉਹ ਅਖੀਰਲੀ ਵਾਰ ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਦੇ ਨਾਲ ਹੌਸਲਾ ਰੱਖ ਫ਼ਿਲਮ 'ਚ ਨਜ਼ਰ ਆਏ ਸੀ। ਬਹੁਤ ਜਲਦ ਉਹ ਨਿਮਰਤ ਖਹਿਰਾ ਦੇ ਨਾਲ ਜੋੜੀ ਫ਼ਿਲਮ ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਉੱਤੇ ਬਣ ਰਹੀ ਫ਼ਿਲਮ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ (Amar Singh Chamkila) ਦੀ ਫ਼ਿਲਮ ‘ਚ ਨਜ਼ਰ ਆਉਣਗੇ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਅਦਾਕਾਰਾ ਪਰਿਨੀਤੀ ਚੋਪੜਾ ਮੁੱਖ ਭੂਮਿਕਾ ‘ਚ ਦਿਖਾਈ ਦੇਵੇਗੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network