ਨੇਹਾ ਕੱਕੜ ਤੋਂ ਲੈ ਕੇ ਪ੍ਰਭ ਗਿੱਲ ਨੇ ਕੁਝ ਇਸ ਤਰ੍ਹਾਂ ਮਨਾਇਆ ਰੱਖੜੀ ਦਾ ਤਿਉਹਾਰ, ਦੇਖੋ ਤਸਵੀਰਾਂ

By  Lajwinder kaur August 4th 2020 10:59 AM

ਬੀਤੇ ਦਿਨੀਂ ਪੂਰੇ ਦੇਸ਼ ‘ਚ ਰੱਖੜੀ ਦਾ ਤਿਉਹਾਰ ਬਹੁਤ ਹੀ ਗਰਮਜੋਸ਼ੀ ਦੇ ਨਾਲ ਸੈਲੀਬ੍ਰੇਟ ਕੀਤਾ ਗਿਆ । ਪੰਜਾਬੀ ਗਾਇਕਾਂ ਨੇ ਵੀ ਆਪਣੇ ਭੈਣ-ਭਰਾਂ ਦੇ ਨਾਲ ਮਿਲਕੇ ਇਸ ਦਿਨ ਬਹੁਤ ਹੀ ਪਿਆਰ ਦੇ ਨਾਲ ਮਨਾਇਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਨੇ ।  ਹੋਰ  ਵੇਖੋ : ਅੱਜ ਹੈ ਸਲਮਾਨ ਖ਼ਾਨ ਦੀ ਭੈਣ ਅਰਪਿਤਾ ਦਾ ਜਨਮ ਦਿਨ, ਪਤੀ ਆਯੁਸ਼ ਨੇ ਵੀ ਪੋਸਟ ਪਾ ਕੇ ਕੀਤਾ ਵਿਸ਼

ਪੰਜਾਬੀ ਤੇ ਬਾਲੀਵੁੱਡ ਗਾਇਕਾ ਨੇਹਾ ਕੱਕੜ ਨੇ ਰੱਖੜੀ ਦਾ ਤਿਉਹਾਰ ਆਪਣੀ ਭੈਣ ਸੋਨੂੰ ਕੱਕੜ ਤੇ ਟੋਨੀ ਕੱਕੜ ਦੇ ਨਾਲ ਮਿਲਕੇ ਮਨਾਇਆ ਹੈ ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀਆਂ ਨੇ ।

ਪੰਜਾਬੀ ਗਾਇਕ ਪ੍ਰਭ ਗਿੱਲ ਨੇ ਵੀ ਆਪਣੀ ਭੈਣ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ । ਤਸਵੀਰ ‘ਚ ਪ੍ਰਭ ਗਿੱਲ ਦੀ ਭੈਣ ਉਨ੍ਹਾਂ ਦੇ ਰੱਖੜੀ ਬੰਨਦੀ ਹੋਈ ਦਿਖਾਈ ਦੇ ਰਹੀ ਹੈ । ਇਸ ਤੋਂ ਇਲਾਵਾ ਪੰਜਾਬੀ ਗਾਇਕ ਇੰਦਰ ਚਾਹਲ ਨੇ ਵੀ ਆਪਣੀ ਭੈਣਾਂ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਸਭ ਨੂੰ ਰੱਖੜੀ ਦੇ ਤਿਉਹਾਰ ਦੀ ਵਧਾਈ ਦਿੱਤੀ ਹੈ ।

Related Post