ਰਾਜਵੀਰ ਜਵੰਦਾ ਤੇ ਉਪਾਸਨਾ ਸਿੰਘ ਨੇ ਕੀਤਾ ਹਾਸਾ ਠੱਠਾ, ਦੇਖੋ ਵੀਡੀਓ

By  Lajwinder kaur February 12th 2019 11:10 AM

ਪੰਜਾਬੀ ਗਾਇਕ ਰਾਜਵੀਰ ਜਵੰਦਾ ਜਿਹੜੇ ਆਪਣੀ ਫਿਲਮ ‘ਜਿੰਦ ਜਾਨ’ ਦੀ ਸ਼ੂਟਿੰਗ ‘ਚ ਬਿਜ਼ੀ ਚੱਲ ਰਹੇ ਨੇ, ਪਰ ਇਸ ਬਿਜ਼ੀ ਸਮੇਂ ‘ਚ ਉਹ ਮਸਤੀ ਲਈ ਕੁਝ ਪਲ ਕੱਢ ਹੀ ਲੈਂਦੇ ਹਨ। ਰਾਜਵੀਰ ਜਵੰਦਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਪਾਈ ਹੈ ਜਿਸ ‘ਚ ਉਹਨਾਂ ਦੇ ਨਾਲ ਬਾਲੀਵੁੱਡ ਤੇ ਪਾਲੀਵੁੱਡ ਦੀ ਬਹੁਤ ਟੈਲੇਂਟਡ ਅਦਾਕਾਰ ਉਪਾਸਨਾ ਸਿੰਘ ਨਜ਼ਰ ਆ ਰਹੇ ਹਨ।

 

View this post on Instagram

 

Chakvi kadhai coming soon @rajvirjawandaofficial

A post shared by Rajvir Jawanda (@rajvirjawandaofficial) on Feb 10, 2019 at 9:30pm PST

ਹੋਰ ਵੇਖੋ: ਪਾਵ ਧਾਰੀਆ ਵਿੱਕੀ ਸੰਧੂ ਨਾਲ ਪੇਸ਼ ਕਰਦੇ ਨੇ ‘ਜੋ ਕੀਤੀ ਮੇਰੇ ਨਾਲ’ ਗੀਤ, ਦੇਖੋ ਵੀਡੀਓ

ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕੇ ਦੋਵੇਂ ਕਲਾਕਾਰ ਕਿਵੇਂ ਮਸਤੀ ਕਰ ਰਹੇ ਨੇ। ਵੀਡੀਓ ‘ਚ ਹਾਸਾ ਠੱਠਾ ਦੇ ਨਾਲ ਰਾਜਵੀਰ ਜਵੰਦਾ ਦੇ ਨਵੇਂ ਆਉਣ ਵਾਲੇ ਗੀਤ ‘ਚੱਕਵੀ ਕਢਾਈ’ ਦੀ ਪ੍ਰਮੋਸ਼ਨ ਕਰ ਰਹੇ ਹਨ। ਰਾਜਵੀਰ ਜਵੰਦਾ ਤੇ ਉਪਾਸਨਾ ਸਿੰਘ ਦੀ ਇਹ ਵੀਡੀਓ ਸਰੋਤਿਆਂ ਨੂੰ ਖੂਬ ਪਸੰਦ ਆ ਰਹੀ ਹੈ। ‘ਚੱਕਵੀ ਕਢਾਈ’ ਗੀਤ ਬਹੁਤ ਜਲਦ ਸਰੋਤਿਆਂ ਦੇ ਰੂਬਰੂ ਹੋਣ ਵਾਲਾ ਹੈ। ਇਸ ਗੀਤ ਨੂੰ ਰਾਜਵੀਰ ਜਵੰਦਾ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਗੀਤ ਦੇ ਬੋਲ ਖਾਨ ਚੰਨਾ ਵਾਲਾ ਨੇ ਲਿਖੇ ਹਨ। ‘ਚੱਕਵੀ ਕਢਾਈ’ ਦਾ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਨੇ ਦਿੱਤਾ ਹੈ।

 

View this post on Instagram

 

Coming soon Title | Chakvi Kadai Singer | @rajvirjawandaofficial ft. @ginni.kapoor.7 Music | @desi_crew Lyrics | Khan channa wala Video | Harry singh @preetsinghdirector Producer | @sonujagjit Presentation | @jasvirpal_jassrecords Spl Thanks | @gurinder_jassrecords @vips_jassrecords Guri Singh Rao Label | @jassrecord Keep Supporting

A post shared by Rajvir Jawanda (@rajvirjawandaofficial) on Feb 10, 2019 at 3:45am PST

ਦੱਸ ਦਈਏ ਰਾਜਵੀਰ ਜਵੰਦਾ ਬਹੁਤ ਜਲਦ ਪੰਜਾਬੀ ਮੂਵੀ ‘ਜਿੰਦ ਜਾਨ’ ‘ਚ ਨਜ਼ਰ ਆਉਣਗੇ। ਉਹਨਾਂ ਤੋਂ ਇਲਾਵਾ ਹਾਰਬੀ ਸੰਘਾ, ਜਸਵਿੰਦਰ ਭੱਲਾ, ਉਪਾਸਨਾ ਸਿੰਘ ਤੇ ਕਈ ਹੋਰ ਕਲਾਕਾਰ ਵੀ ਇਸ ਫਿਲਮ ‘ਚ ਨਜ਼ਰ ਆਉਣਗੇ।

Related Post