ਜੀ ਖ਼ਾਨ ਦੇਣ ਜਾ ਰਹੇ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਹੋਰ ‘ਕੋਕਾ’ ਗੀਤ, ਸਾਂਝਾ ਕੀਤਾ ਫਰਸਟ ਲੁੱਕ

By  Lajwinder kaur January 21st 2020 12:42 PM -- Updated: January 21st 2020 12:52 PM

ਪੰਜਾਬੀ ਗਾਇਕ ਜੀ ਖ਼ਾਨ ਜਿਨ੍ਹਾਂ ਨੇ ਆਪਣੀ ਗਾਇਕੀ ਦਾ ਲੋਹਾ ਦੁਨੀਆ ਭਰ ‘ਚ ਮਨਵਾਇਆ ਹੈ। ਜੀ ਹਾਂ ਅਖਾੜਿਆਂ ‘ਚ ਆਪਣੀ ਆਵਾਜ਼ ਦੇ ਨਾਲ ਧੱਕ ਪਾਉਣ ਵਾਲੇ ਗਾਇਕ ਜੀ ਖ਼ਾਨ ਇੱਕ ਵਾਰ ਫਿਰ ਤੋਂ ਆਪਣੀ ਆਵਾਜ਼ ਦਾ ਜਾਦੂ ਬਿਖੇਰਨ ਜਾ ਰਹੇ ਹਨ। ਉਨ੍ਹਾਂ ਨੇ ਆਪਣੇ ਨਵੇਂ ਗੀਤ 'ਕੋਕਾ' ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ।

View this post on Instagram

 

Lao ji aa gya apne new song da poster date jaldi announce krage Kr diyo poster share Song. Koka Singer. G khan. Mehar vaani Lyrics. Unique Bhullar Music. Desi crew Video. Prince 810 Label. Fresh media records Special thanks. Garry Sandhu, Billa Sembhi, Jassa Sandhu,??????

A post shared by G Khan (@officialgkhan) on Jan 20, 2020 at 5:25am PST

ਹੋਰ ਵੇਖੋ:ਕਪਿਲ ਦੀ ਲਾਡੋ ਰਾਣੀ ਨੂੰ ਮਿਲਣ ਪਹੁੰਚੀ ਗਾਇਕਾ ਰਿਚਾ ਸ਼ਰਮਾ, ਭਾਵੁਕ ਹੁੰਦੇ ਹੋਏ ਪਾਈ ਪੋਸਟ

ਇਸ ਗਾਣੇ ਨੂੰ ਜੀ ਖ਼ਾਨ ਤੇ ਮੇਹਰ ਵਾਨੀ ਨੇ ਮਿਲਕੇ ਗਾਇਆ ਹੈ। ਗਾਣੇ ਦੇ ਬੋਲ ਯੁਨੀਕ ਭੁੱਲਰ (Unique Bhullar) ਨੇ ਲਿਖੇ ਨੇ ਤੇ ਮਿਊਜ਼ਿਕ ਵੱਜੇਗਾ ਦੇਸੀ ਕਰਿਊ ਦਾ। ਜੇ ਗੱਲ ਕਰੀਏ ਵੀਡੀਓ ਦੀ ਤਾਂ ਉਹ ਪ੍ਰਿੰਸ 810 ਨੇ ਤਿਆਰ ਕੀਤੀ ਹੈ। ਇਹ ਗੀਤ ਬਹੁਤ ਜਲਦ ਫਰੇਸ਼ ਮੀਡੀਆ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਹੋਵੇਗਾ।

ਉਨ੍ਹਾਂ ਦਾ ਡਾਲਰ ਗਾਣਾ ਜੋ ਕਿ ਪਿਛੇ ਜਿਹੇ ਰਿਲੀਜ਼ ਹੋਇਆ ਸੀ। ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਉਹਨਾਂ ਦਾ ਇਹ ਉਹ ਹੀ ਗੀਤ ਸੀ ਜਿਸ ਨੇ ਜੀ ਖ਼ਾਨ ਨੂੰ ਸਟੇਜ 'ਤੇ ਪਹਿਚਾਣ ਦਿਵਾਈ ਸੀ। ਇਸ ਤੋਂ ਇਲਾਵਾ ਉਹ ਰੋਏ ਆਂ, ਫਾਸਲੇ, ਜੀ ਕਰਦਾ, ‘ਮੁੰਡੇ ਚੰਡੀਗੜ੍ਹ ਸ਼ਹਿਰ ਦੇ’ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਤੋਂ ਵਾਹ ਵਾਹੀ ਖੱਟ ਚੁੱਕੇ ਹਨ।

Related Post