ਦਿੱਲੀ ਕਿਸਾਨ ਮੋਰਚੇ ‘ਚ ਪਿੰਡ ਦੀਆਂ ਬੀਬੀਆਂ ਦਾ ਹਾਲਚਾਲ ਪੁੱਛਦੇ ਨਜ਼ਰ ਆਏ ਪੰਜਾਬੀ ਗਾਇਕ ਗਗਨ ਕੋਕਰੀ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ

By  Lajwinder kaur February 5th 2021 04:01 PM

ਪੰਜਾਬੀ ਗਾਇਕ ਗਗਨ ਕੋਕਰੀ ਜੋ ਕਿ ਆਸਟ੍ਰੇਲੀਆ ਤੋਂ ਦਿੱਲੀ ਕਿਸਾਨੀ ਅੰਦੋਲਨ ਵਾਸਤੇ ਆਏ ਹੋਏ ਨੇ । ਉਹ ਕਿਸਾਨੀ ਅੰਦੋਲਨ ‘ਚ ਆਪਣੀਆਂ ਸੇਵਾਵਾਂ ਵੀ ਨਿਭਾ ਰਹੇ ਨੇ। ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਬਜ਼ੁਰਗ ਬੀਬੀ ਦੇ ਨਾਲ ਗੱਲ-ਬਾਤ ਕਰਦਿਆਂ ਹੋਇਆ ਦਾ ਇੱਕ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ ।

delhi farmer protest pic

ਹੋਰ ਪੜ੍ਹੋ : ਰਾਕੇਸ਼ ਟਿਕੈਤ ਨੇ ਪੰਜਾਬੀ ਗਾਇਕ ਜੱਸ ਬਾਜਵਾ ਨੂੰ ਦਿੱਤਾ ਆਸ਼ੀਰਵਾਦ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਇਹ ਤਸਵੀਰ

ਇਸ ਵੀਡੀਓ ‘ਚ ਉਹ ਬੀਬੀ ਦਾ ਹਾਲਚਾਲ ਤੇ ਸੁੱਖ ਸੁਵਿਧਾ ਬਾਰੇ ਪੁੱਛ ਰਹੇ ਨੇ। ਪੰਜਾਬ ਦੀ ਇਹ ਬੇਬੇ ਗਾਇਕ ਨੂੰ ਦੱਸ ਰਹੀ ਹੈ ਕਿ ਉਨ੍ਹਾਂ ਨੂੰ ਇੱਥੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ । ਬੇਬੇ ਤੇ ਗਾਇਕ ਦਾ ਇਹ ਕਿਊਟ ਜਿਹਾ ਵੀਡੀਓ ਪ੍ਰਸ਼ੰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਵੱਡੀ ਗਿਣਤੀ ‘ਚ ਲੋਕ ਇਸ ਨੂੰ ਦੇਖ ਚੁੱਕੇ ਨੇ।

inside pic of gagan kokri in farmer protest

ਗਾਇਕ ਗਗਨ ਕੋਕਰੀ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਹਾਲੀਵੁੱਡ ਗਾਇਕਾ ਰਿਹਾਨਾ ਦੇ ਧੰਨਵਾਦ ਕੀਤਾ ਹੈ ਕਿਸਾਨਾਂ ਦੇ ਹੱਕਾਂ ‘ਚ ਆਪਣੀ ਆਵਾਜ਼ ਬੁਲੰਦ ਕਰਨ ਦੇ ਲਈ ਤੇ ਨਾਲ ਹੀ ਉਨ੍ਹਾਂ ਨੇ ਗਲਤ ਆਫਵਾਹਾਂ ਤੇ ਕੰਗਨਾ ਰੌਣਤ ਵਰਗੇ ਲੋਕਾਂ ਤੋਂ ਬੱਚ ਕੇ ਰਹਿਣ ਦੀ ਗੱਲ ਆਖੀ ਹੈ ।

gagan kokri farmer protest pic

 

 

View this post on Instagram

 

A post shared by Gagan Kokri (@gagankokri)

Related Post