ਦਿੱਲੀ ਕਿਸਾਨ ਮੋਰਚੇ ‘ਚ ਪਿੰਡ ਦੀਆਂ ਬੀਬੀਆਂ ਦਾ ਹਾਲਚਾਲ ਪੁੱਛਦੇ ਨਜ਼ਰ ਆਏ ਪੰਜਾਬੀ ਗਾਇਕ ਗਗਨ ਕੋਕਰੀ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ

written by Lajwinder kaur | February 05, 2021

ਪੰਜਾਬੀ ਗਾਇਕ ਗਗਨ ਕੋਕਰੀ ਜੋ ਕਿ ਆਸਟ੍ਰੇਲੀਆ ਤੋਂ ਦਿੱਲੀ ਕਿਸਾਨੀ ਅੰਦੋਲਨ ਵਾਸਤੇ ਆਏ ਹੋਏ ਨੇ । ਉਹ ਕਿਸਾਨੀ ਅੰਦੋਲਨ ‘ਚ ਆਪਣੀਆਂ ਸੇਵਾਵਾਂ ਵੀ ਨਿਭਾ ਰਹੇ ਨੇ। ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਬਜ਼ੁਰਗ ਬੀਬੀ ਦੇ ਨਾਲ ਗੱਲ-ਬਾਤ ਕਰਦਿਆਂ ਹੋਇਆ ਦਾ ਇੱਕ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ । delhi farmer protest pic ਹੋਰ ਪੜ੍ਹੋ : ਰਾਕੇਸ਼ ਟਿਕੈਤ ਨੇ ਪੰਜਾਬੀ ਗਾਇਕ ਜੱਸ ਬਾਜਵਾ ਨੂੰ ਦਿੱਤਾ ਆਸ਼ੀਰਵਾਦ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਇਹ ਤਸਵੀਰ
ਇਸ ਵੀਡੀਓ ‘ਚ ਉਹ ਬੀਬੀ ਦਾ ਹਾਲਚਾਲ ਤੇ ਸੁੱਖ ਸੁਵਿਧਾ ਬਾਰੇ ਪੁੱਛ ਰਹੇ ਨੇ। ਪੰਜਾਬ ਦੀ ਇਹ ਬੇਬੇ ਗਾਇਕ ਨੂੰ ਦੱਸ ਰਹੀ ਹੈ ਕਿ ਉਨ੍ਹਾਂ ਨੂੰ ਇੱਥੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ । ਬੇਬੇ ਤੇ ਗਾਇਕ ਦਾ ਇਹ ਕਿਊਟ ਜਿਹਾ ਵੀਡੀਓ ਪ੍ਰਸ਼ੰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਵੱਡੀ ਗਿਣਤੀ ‘ਚ ਲੋਕ ਇਸ ਨੂੰ ਦੇਖ ਚੁੱਕੇ ਨੇ। inside pic of gagan kokri in farmer protest ਗਾਇਕ ਗਗਨ ਕੋਕਰੀ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਹਾਲੀਵੁੱਡ ਗਾਇਕਾ ਰਿਹਾਨਾ ਦੇ ਧੰਨਵਾਦ ਕੀਤਾ ਹੈ ਕਿਸਾਨਾਂ ਦੇ ਹੱਕਾਂ ‘ਚ ਆਪਣੀ ਆਵਾਜ਼ ਬੁਲੰਦ ਕਰਨ ਦੇ ਲਈ ਤੇ ਨਾਲ ਹੀ ਉਨ੍ਹਾਂ ਨੇ ਗਲਤ ਆਫਵਾਹਾਂ ਤੇ ਕੰਗਨਾ ਰੌਣਤ ਵਰਗੇ ਲੋਕਾਂ ਤੋਂ ਬੱਚ ਕੇ ਰਹਿਣ ਦੀ ਗੱਲ ਆਖੀ ਹੈ । gagan kokri farmer protest pic  

 
View this post on Instagram
 

A post shared by Gagan Kokri (@gagankokri)

0 Comments
0

You may also like