ਗੀਤਾ ਬਸਰਾ ਧੀ ਨਾਲ ਪੀਂਘ ਝੂਟਦੀ ਆਈ ਨਜ਼ਰ, ਵੀਡੀਓ ਵਾਇਰਲ

By  Shaminder September 17th 2021 05:42 PM

ਗੀਤਾ ਬਸਰਾ (Geeta Basra )  ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਧੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਗੀਤਾ ਬਸਰਾ ਆਪਣੀ ਧੀ (Daughter )ਦੇ ਨਾਲ ਪੀਂਘ ਝੁਟ ਰਹੀ ਹੈ । ਦੋਵਾਂ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਉਸ ਦੀ ਧੀ ਵੀ ਉਸ ਦੀ ਗੋਦ ‘ਚ ਬੈਠ ਕੇ ਪੀਂਘ ਝੂਟਦੀ ਹੋਈ ਨਜ਼ਰ ਆ ਰਹੀ ਹੈ । ਦੋਵਾਂ ਦੇ ਇਸ ਵੀਡੀਓ ‘ਤੇ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਹਨ ।

geeta basra and harbhajan singh

ਹੋਰ ਪੜ੍ਹੋ : ਗਾਣੇ ਨੂੰ ਲੈ ਕੇ ਮਹਿਲਾ ਕਮਿਸ਼ਨ ਵੱਲੋਂ ਜਾਰੀ ਨੋਟਿਸ ’ਤੇ ਹਰਜੀਤ ਹਰਮਨ ਨੇ ਰੱਖਿਆ ਆਪਣਾ ਪੱਖ

ਗੀਤਾ ਬਸਰਾ ਦੇ ਘਰ ‘ਚ ਹਾਲ ‘ਚ ਹੀ ਇੱਕ ਬੇਟੇ ਨੇ ਜਨਮ ਲਿਆ ਹੈ ।ਜਿਸ ਦੀਆਂ ਹਸਪਤਾਲ ਤੋਂ ਆਉਣ ਤੋਂ ਬਾਅਦ ਕੁਝ ਤਸਵੀਰਾਂ ਵੀ ਵਾਇਰਲ ਹੋਈਆਂ ਸਨ । ਪਰ ਹਾਲੇ ਤੱਕ ਉਨ੍ਹਾਂ ਨੇ ਆਪਣੇ ਬੇਟੇ ਦਾ ਚਿਹਰਾ ਨਹੀਂ ਵਿਖਾਇਆ ਹੈ ।

geeta basra

ਗੀਤਾ ਬਸਰਾ ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਫੈਨਸ ਦੇ ਨਾਲ ਜੁੜੀ ਰਹਿੰਦੀ ਹੈ ਅਤੇ ਆਪਣੇ ਪਰਿਵਾਰ ਅਤੇ ਨਿੱਜੀ ਜ਼ਿੰਦਗੀ ਦੇ ਬਾਰੇ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ । ਉਨ੍ਹਾਂ ਨੇ ਹਰਭਜਨ ਸਿੰਘ ਦੇ ਨਾਲ ਵਿਆਹ ਤੋਂ ਬਾਅਦ ਮਨੋਰੰਜਨ ਜਗਤ ਤੋਂ ਦੂਰੀ ਬਣਾ ਲਈ ਹੈ ।

 

View this post on Instagram

 

A post shared by Geeta Basra (@geetabasra)

ਜਿਸ ਦਾ ਕਾਰਨ ਉਨ੍ਹਾਂ ਨੇ ਪਰਿਵਾਰਿਕ ਜਿੰਮੇਵਾਰੀਆਂ ਅਤੇ ਬੱਚਿਆਂ ਦੇ ਪਾਲਣ ਪੋਸ਼ਣ ਨੂੰ ਦੱਸਿਆ ਸੀ । ਗੀਤਾ ਨੇ ਹਰਭਜਨ ਸਿੰਘ ਦੇ ਨਾਲ ਲਵ ਮੈਰਿਜ ਕਰਵਾਈ ਹੈ ਅਤੇ ਦੋਵੇਂ ਹੈਪਿਲੀ ਮੈਰਿਡ ਲਾਈਫ ਜਿਉਂ ਰਹੇ ਹਨ ।

 

Related Post