ਮੇਰੇ ਲਿਖੇ ਲਫ਼ਜ਼ਾਂ ਨੂੰ ਤੁਹਾਡੇ ਤੱਕ ਲੈ ਕੇ ਆਉਣ ‘ਚ ਰਾਜਵੀਰ ਜਵੰਦਾ ਦਾ ਬਹੁਤ ਵੱਡਾ ਯੋਗਦਾਨ- ਗਿੱਲ ਰੌਂਤਾ
ਪੰਜਾਬੀ ਇੰਡਸਟਰੀ ਦੇ ਨਾਮੀ ਗੀਤਕਾਰ ਗਿੱਲ ਰੌਂਤਾ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਦਿੱਤੇ ਹਨ। ਗੁਰਵਿੰਦਰ ਸਿੰਘ ਗਿੱਲ ਜਿਨ੍ਹਾਂ ਨੂੰ ਗਿੱਲ ਰੌਂਤੇ ਵਾਲੇ ਦੇ ਨਾਂਅ ਨਾਲ ਮਿਊਜ਼ਿਕ ਜਗਤ ‘ਚ ਵਾਹ ਵਾਹੀ ਖੱਟੀ ਹੈ। ਆਪਣੀ ਅਣਥੱਕ ਮਿਹਨਤ ਸਦਕਾ ਉਨ੍ਹਾਂ ਨੇ ਕਾਮਯਾਬੀ ਹਾਸਿਲ ਕੀਤੀ ਹੈ।
View this post on Instagram
ਹੋਰ ਵੇਖੋ:ਆਰ ਨੇਤ ਦੇ ਗੀਤ ‘ਦਬਦਾ ਕਿੱਥੇ ਆ’ ਨੇ ਵੀ ਜਿੱਤਿਆ ਸਰਗੁਣ ਮਹਿਤਾ ਦਾ ਦਿਲ, ਦੇਖੋ ਵੀਡੀਓ
ਫ਼ਿਲਮ ਅਰਦਾਸ ‘ਚ ਉਨ੍ਹਾਂ ਵੱਲੋਂ ਲਿਖਿਆ ਗੀਤ ‘ਕਾਵਾਂ ਵਾਲੀ ਪੰਚਾਇਤ’ ਜਿਸ ਨੂੰ ਐਮੀ ਵਿਰਕ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕਾਂ ਨੇ ਗਾਏ ਹਨ। ਗਿੱਲ ਰੌਂਤੇ ਜੋ ਕਿ ਸ਼ੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਜਿਸਦੇ ਚੱਲਦੇ ਉਨ੍ਹਾਂ ਨੇ ਬਹੁਤ ਹੀ ਖ਼ਾਸ ਪੋਸਟ ਆਪਣੇ ਸ਼ੋਸ਼ਲ ਮੀਡੀਆ ਅਕਾਉਂਟ ਉੱਤੇ ਪਾਈ ਹੈ। ਉਨ੍ਹਾਂ ਨੇ ਰਾਜਵੀਰ ਜਵੰਦਾ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖੀ ਹੈ ਜਿਸ ‘ਚ ਉਨ੍ਹਾਂ ਨੇ ਕਿਹਾ ਹੈ ਕਿ 9 ਗੀਤ ਮੇਰੀ ਕਲਮ ‘ਚੋਂ ਤੇ ਰਾਜਵੀਰ ਜਵੰਦਾ ਦੀ ਆਵਾਜ਼ 'ਚ ਆ ਚੁੱਕੇ ਨੇ। ਜਿਸ ਨੂੰ ਦਰਸ਼ਕਾਂ ਵੱਲੋਂ ਰਾਜਵੀਰ ਜਵੰਦਾ ਦੇ ਇਨ੍ਹਾਂ ਗੀਤ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।
ਜਿਸ ਦੇ ਚੱਲਦੇ ਇਹ ਜੋੜੀ ਦਸਵਾਂ ਗੀਤ ਲੈ ਕੇ ਆ ਰਹੀ ਹੈ। ਦੋਵਾਂ ਦੀ ਇਹ ਜੋੜੀ ਸਰਨੇਮ, ਸ਼ਾਨਦਾਰ, ਕੰਗਣੀ, ਦਲੇਰ, ਆਦਿ ਕਈ ਹੋਰ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਰਾਜਵੀਰ ਜਵੰਦਾ ਦੀ ਆਵਾਜ਼ ਤੇ ਗਿੱਲ ਰੌਂਤਾ ਵੱਲੋਂ ਲਿਖੇ ਗੀਤਾਂ ਨੂੰ ਸਰੋਤਿਆਂ ਵੱਲੋਂ ਰੱਜ ਕੇ ਪਿਆਰ ਮਿਲਿਆ ਹੈ।