ਮੇਰੇ ਲਿਖੇ ਲਫ਼ਜ਼ਾਂ ਨੂੰ ਤੁਹਾਡੇ ਤੱਕ ਲੈ ਕੇ ਆਉਣ ‘ਚ ਰਾਜਵੀਰ ਜਵੰਦਾ ਦਾ ਬਹੁਤ ਵੱਡਾ ਯੋਗਦਾਨ- ਗਿੱਲ ਰੌਂਤਾ

Written by  Lajwinder kaur   |  May 30th 2019 03:59 PM  |  Updated: May 30th 2019 03:59 PM

ਮੇਰੇ ਲਿਖੇ ਲਫ਼ਜ਼ਾਂ ਨੂੰ ਤੁਹਾਡੇ ਤੱਕ ਲੈ ਕੇ ਆਉਣ ‘ਚ ਰਾਜਵੀਰ ਜਵੰਦਾ ਦਾ ਬਹੁਤ ਵੱਡਾ ਯੋਗਦਾਨ- ਗਿੱਲ ਰੌਂਤਾ

ਪੰਜਾਬੀ ਇੰਡਸਟਰੀ ਦੇ ਨਾਮੀ ਗੀਤਕਾਰ ਗਿੱਲ ਰੌਂਤਾ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਦਿੱਤੇ ਹਨ। ਗੁਰਵਿੰਦਰ ਸਿੰਘ ਗਿੱਲ ਜਿਨ੍ਹਾਂ ਨੂੰ ਗਿੱਲ ਰੌਂਤੇ ਵਾਲੇ ਦੇ ਨਾਂਅ ਨਾਲ ਮਿਊਜ਼ਿਕ ਜਗਤ ‘ਚ ਵਾਹ ਵਾਹੀ ਖੱਟੀ ਹੈ। ਆਪਣੀ ਅਣਥੱਕ ਮਿਹਨਤ ਸਦਕਾ ਉਨ੍ਹਾਂ ਨੇ ਕਾਮਯਾਬੀ ਹਾਸਿਲ ਕੀਤੀ ਹੈ।

View this post on Instagram

 

#surname #shandar #kangni #daler #kesrijhande #muchhakundiyan #iltaan #rauledizameen #americavscoresa 9 ਗਾਣੇ ਕੱਠਿਆ ਦੇ ਆਏ ਨੇ ਤੁਸੀਂ ਸਾਰਿਆਂ ਨੇ ਰੱਜਮਾਂ ਪਿਆਰ ਦਿੱਤਾ ਦਸਵਾਂ ਗਾਣਾ ਹੁਣ ਆ ਰਿਹਾ ਆਸ ਕਰਦੇ ਆ ਸਾਡੀ ਇਸ ਜੋੜੀ ਨੂੰ ਫੇਰ ਪਿਆਰ ਦਿਉਗੇ ।ਮੇਰੇ ਲਿਖੇ ਲਫ਼ਜ਼ਾਂ ਨੂੰ ਥੋਡੇ ਤੱਕ ਲੈਕੇ ਆਉਣ ਵਿੱਚ @rajvirjawandaofficial ਦਾ ਬਹੁਤ ਵੱਡਾ ਯੋਗਦਾਨ ਰਿਹਾ ਮੈਨੂੰ ਲੱਗਦਾ ਕਲਾ ਸੁਮੇਲ ਦਾ ਨਾਂ ਤੇ ਅਸੀਂ ਦੋਵੇਂ ਇੱਕ ਦੂਜੇ ਬਿਨਾਂ ਅਧੂਰੇ ਸੀ ਧੰਨਵਾਦ ਬਾਈ @jasvirpal_jassrecords ਦਾ ਜਿਨਾਂ ਦੀ ਬਦੌਲਤ ਇਹ ਜੋੜੀ ਤੁਹਾਡੇ ਅੱਗੇ ਹਾਜ਼ਰ ਹੋ ਸਕੀ ਸ਼ੁਕਰ ਵਾਹਿਗੁਰੂ ਜੀ ਦਾ ਜਿੰਨਾ ਸਫਲਤਾ ਬਖ਼ਸ਼ੀ ਤੇ ਲਵਯੂ ਥੋਨੂੰ ਸਾਰਿਆਂ ਨੂੰ ਜਿਨਾਂ ਕਰਕੇ ਸਾਡਾ ਦੋਵਾਂ ਦਾ ਬਯੂਦ ਆ ਬੱਸ ਅੱਗੇ ਵੀ ਸਿਰਤੇ ਹੱਥ ਰੱਖਿਓ ਲਵਯੂ #gillraunta #rajvirjawanda #jassrecords @gillraunta #note :- ਸਾਡਾ ਹੁਣ ਤੱਕ ਦਾ ਕਿਹੜਾ ਗਾਣਾ ਥੌਨੂੰ ਸਭ ਤੋਂ ਵਧੀਆਂ ਲੱਗਿਆ ?

A post shared by GILL RAUNTA (@gillraunta) on

ਹੋਰ ਵੇਖੋ:ਆਰ ਨੇਤ ਦੇ ਗੀਤ ‘ਦਬਦਾ ਕਿੱਥੇ ਆ’ ਨੇ ਵੀ ਜਿੱਤਿਆ ਸਰਗੁਣ ਮਹਿਤਾ ਦਾ ਦਿਲ, ਦੇਖੋ ਵੀਡੀਓ

ਫ਼ਿਲਮ ਅਰਦਾਸ ‘ਚ ਉਨ੍ਹਾਂ ਵੱਲੋਂ ਲਿਖਿਆ ਗੀਤ ‘ਕਾਵਾਂ ਵਾਲੀ ਪੰਚਾਇਤ’ ਜਿਸ ਨੂੰ ਐਮੀ ਵਿਰਕ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕਾਂ ਨੇ ਗਾਏ ਹਨ। ਗਿੱਲ ਰੌਂਤੇ ਜੋ ਕਿ ਸ਼ੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਜਿਸਦੇ ਚੱਲਦੇ ਉਨ੍ਹਾਂ ਨੇ ਬਹੁਤ ਹੀ ਖ਼ਾਸ ਪੋਸਟ ਆਪਣੇ ਸ਼ੋਸ਼ਲ ਮੀਡੀਆ ਅਕਾਉਂਟ ਉੱਤੇ ਪਾਈ ਹੈ। ਉਨ੍ਹਾਂ ਨੇ ਰਾਜਵੀਰ ਜਵੰਦਾ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖੀ ਹੈ ਜਿਸ ‘ਚ ਉਨ੍ਹਾਂ ਨੇ ਕਿਹਾ ਹੈ ਕਿ 9 ਗੀਤ ਮੇਰੀ ਕਲਮ ‘ਚੋਂ ਤੇ ਰਾਜਵੀਰ ਜਵੰਦਾ ਦੀ ਆਵਾਜ਼ 'ਚ ਆ ਚੁੱਕੇ ਨੇ। ਜਿਸ ਨੂੰ ਦਰਸ਼ਕਾਂ ਵੱਲੋਂ ਰਾਜਵੀਰ ਜਵੰਦਾ ਦੇ ਇਨ੍ਹਾਂ ਗੀਤ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।

ਜਿਸ ਦੇ ਚੱਲਦੇ ਇਹ ਜੋੜੀ ਦਸਵਾਂ ਗੀਤ ਲੈ ਕੇ ਆ ਰਹੀ ਹੈ। ਦੋਵਾਂ ਦੀ ਇਹ ਜੋੜੀ ਸਰਨੇਮ, ਸ਼ਾਨਦਾਰ, ਕੰਗਣੀ, ਦਲੇਰ, ਆਦਿ ਕਈ ਹੋਰ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਰਾਜਵੀਰ ਜਵੰਦਾ ਦੀ ਆਵਾਜ਼ ਤੇ ਗਿੱਲ ਰੌਂਤਾ ਵੱਲੋਂ ਲਿਖੇ ਗੀਤਾਂ ਨੂੰ ਸਰੋਤਿਆਂ ਵੱਲੋਂ ਰੱਜ ਕੇ ਪਿਆਰ ਮਿਲਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network