ਗਿੱਪੀ ਗਰੇਵਾਲ ਨੇ ਬੱਬੂ ਮਾਨ ਦੇ ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਸੋਸ਼ਲ ਮੀਡੀਆ ਉੱਤੇ ਛਾਈਆਂ ਇਹ ਤਸਵੀਰਾਂ

By  Lajwinder kaur March 23rd 2021 10:39 AM -- Updated: March 23rd 2021 10:44 AM

ਪੰਜਾਬੀ ਗਾਇਕ ਗਿੱਪੀ ਗਰੇਵਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਆਪਣੇ ਪ੍ਰਸ਼ੰਸਕਾਂ ਦੇ ਨਾਲ ਉਨ੍ਹਾਂ ਕੁਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ।

gippy grewal with sons image credit: instagram

 ਹੋਰ ਪੜ੍ਹੋ : ਨੀਰੂ ਬਾਜਵਾ ਨੇ ਆਪਣੇ ਪਰਿਵਾਰ ਨੂੰ ਯਾਦ ਕਰਦੇ ਹੋਏ ਸਾਂਝਾ ਕੀਤਾ ਖਾਸ ਵੀਡੀਓ, ਬੱਚੀਆਂ ਦੀ ਨਾਨੀ ਤੇ ਦਾਦੀ ਬਾਰੇ ਕਹੀ ਅਹਿਮ ਗੱਲ, ਦੇਖੋ ਵੀਡੀਓ

inside image of gippy grewal with babbu mann

image credit: instagramਜੀ ਹਾਂ ਗਿੱਪੀ ਗਰੇਵਾਲ ਨੇ ਬੱਬੂ ਮਾਨ ਦੇ ਨਾਲ ਹੋਈ ਮੁਲਾਕਾਤ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ। ਬਾਈ ਬੱਬੂ ਮਾਨ ਦੇ ਨਾਲ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ- 'ਦਿਲ ਤੋਂ ਬੋਲਣ ਵਾਲੇ ਇਸ ਦੁਨੀਆਂ ਵਿੱਚ ਬਹੁਤ ਘੱਟ ਮਿਲਦੇ ਨੇ ਪਰ @babbumaaninsta ਬੱਬੂ ਮਾਨ ਬਾਈ ਉਨ੍ਹਾਂ ਵਿੱਚੋਂ ਇੱਕ ਆ...ਕਾਫੀ ਟਾਈਮ ਬਾਅਦ ਮਿਲੇ ਪਰ ਰੱਜ ਕੇ ਗੱਲਾਂ ਹੋਈਆਂ..ਉਨ੍ਹਾਂ ਨੇ ਨਾਲ ਹੀ ਆਪਣੇ ਦੋਸਤ ਮੁਨੀਸ਼ ਸ਼ਰਮਾ ਤੇ Bhana L.A ਬਾਰੇ ਵੀ ਖਾਸ ਗੱਲਾਂ ਆਖੀਆਂ ਨੇ। ਤਸਵੀਰਾਂ ‘ਚ ਦੇਖ ਸਕਦੇ ਹੋ ਗਿੱਪੀ ਗਰੇਵਾਲ ਬੱਬੂ ਮਾਨ ਤੇ ਆਪਣੇ ਦੋਸਤਾਂ ਮੁਨੀਸ਼ ਸ਼ਰਮਾ ਤੇ ਭਾਨੇ ਦੇ ਨਾਲ ਨਜ਼ਰ ਆ ਰਹੇ ਨੇ।

babbu maan, gippy grewal and bhana l.a and munish sharma image credit: instagram

ਸੋਸ਼ਲ ਮੀਡੀਆ ਉੱਤੇ ਬੱਬੂ ਮਾਨ ਤੇ ਗਿੱਪੀ ਗਰੇਵਾਲ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਬੱਬੂ ਮਾਨ ਤੇ ਗਿੱਪੀ ਗਰੇਵਾਲ ਦੋਵੇਂ ਗਾਇਕ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਦੋਵਾਂ ਦੀਆਂ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ।

 

 

View this post on Instagram

 

A post shared by Gippy Grewal (@gippygrewal)

Related Post