ਨੀਰੂ ਬਾਜਵਾ ਨੇ ਆਪਣੇ ਪਰਿਵਾਰ ਨੂੰ ਯਾਦ ਕਰਦੇ ਹੋਏ ਸਾਂਝਾ ਕੀਤਾ ਖਾਸ ਵੀਡੀਓ, ਬੱਚੀਆਂ ਦੀ ਨਾਨੀ ਤੇ ਦਾਦੀ ਬਾਰੇ ਕਹੀ ਅਹਿਮ ਗੱਲ, ਦੇਖੋ ਵੀਡੀਓ

Written by  Lajwinder kaur   |  March 22nd 2021 09:05 AM  |  Updated: March 21st 2021 08:51 PM

ਨੀਰੂ ਬਾਜਵਾ ਨੇ ਆਪਣੇ ਪਰਿਵਾਰ ਨੂੰ ਯਾਦ ਕਰਦੇ ਹੋਏ ਸਾਂਝਾ ਕੀਤਾ ਖਾਸ ਵੀਡੀਓ, ਬੱਚੀਆਂ ਦੀ ਨਾਨੀ ਤੇ ਦਾਦੀ ਬਾਰੇ ਕਹੀ ਅਹਿਮ ਗੱਲ, ਦੇਖੋ ਵੀਡੀਓ

ਪੰਜਾਬੀ ਪਾਲੀਵੁੱਡ ਜਗਤ ਦੀ ਖ਼ੂਬਸੂਰਤ ਤੇ ਕਮਾਲ ਦੀ ਐਕਟਰੈੱਸ ਨੀਰੂ ਬਾਜਵਾ ਜੋ ਕਿ ਏਨੀਂ ਦਿਨੀਂ ਆਪਣੇ ਫ਼ਿਲਮੀ ਪ੍ਰੋਜੈਕਟ ਨੂੰ ਲੈ ਕੇ ਕੈਨੇਡਾ ਤੋਂ ਪੰਜਾਬ ਆਈ ਹੋਈ ਹੈ। ਆਪਣੇ ਪਰਿਵਾਰ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਖ਼ਾਸ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀ ਹੈ।

inside image of neeru bajwa with mother and mother in law image credit: instagram.com/neerubajwa

ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੀ ਇਸ ਪੰਜਾਬੀ ਬੱਚੀ ਨੂੰ ਤੁਸੀਂ ਪਹਿਚਾਣਿਆ ? ਕੈਟਰੀਨਾ ਕੈਫ ਤੋਂ ਲੈ ਕੇ ਆਲੀਆ ਭੱਟ ਲਈ ਗਾ ਚੁੱਕੀ ਹੈ ਗੀਤ

inside image of sabrina bajwa with anayra image credit: instagram.com/neerubajwa

ਇਸ ਵੀਡੀਓ ਦੀ ਸ਼ੁਰੂਆਤ ਚ ਨੀਰੂ ਬਾਜਵਾ ਦੀ ਵੱਡੀ ਬੇਟੀ ਅਨਾਇਆ ਆਪਣੀ ਮਾਸੀ ਸਬਰੀਨਾ ਬਾਜਵਾ ਦੇ ਨਾਲ ਦਿਖਾਈ ਦੇ ਰਹੀ ਹੈ। ਵੀਡੀਓ ‘ਚ ਨੀਰੂ ਬਾਜਵਾ ਦੀ ਮਾਂ, ਸੱਸ ਤੇ ਜੁੜਵਾ ਬੇਟੀਆਂ ਵੀ ਦਿਖਾਈ ਦੇ ਰਹੀਆਂ ਨੇ। ਵੀਡੀਓ ਚ ਉਨ੍ਹਾਂ ਨੇ ਆਪਣੀ ਸੱਸ ਤੇ ਮਾਂ ਦੇ ਮਸਤੀ ਵਾਲੇ ਅੰਦਾਜ਼ ਨੂੰ ਵੀ ਪੇਸ਼ ਕੀਤਾ ਹੈ।

inside image of neeru bajwa's daguther image credit: instagram.com/neerubajwa

ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ਧੰਨਵਾਦ ਮੇਰੀ ਕਮਾਲ ਦੀ ਔਰਤਾਂ..ਇਹ ਮੇਰੀ ਟੀਮ ਹੈ... ਸ਼ਾਨਦਾਰ ਨਾਨੀ ਅਤੇ ਦਾਦੀ ਜੀ, ਮਾਸੀ ਵੀ ਮਾਂ ਤੋਂ ਘੱਟ ਨਹੀਂ @bajwasabrina, ਅਤੇ ਮੇਰਾ ਸੱਜਾ ਹੱਥ #ladelle.. ਅਨਾਇਆ ਜਵੰਦਾ ਜੋ ਕਿ ਕਮਾਲ ਦੀ ਵੱਡੀ ਭੈਣ ਹੈ’। ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਬਹੁਤ ਜਲਦ ਨੀਰੂ ਬਾਜਵਾ ਆਪਣੀ ਨਵੀਂ ਫ਼ਿਲਮਾਂ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਵੇਗੀ।

 

 

View this post on Instagram

 

A post shared by Neeru Bajwa (@neerubajwa)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network