ਤਸਵੀਰ ‘ਚ ਨਜ਼ਰ ਆ ਰਹੀ ਇਸ ਪੰਜਾਬੀ ਬੱਚੀ ਨੂੰ ਤੁਸੀਂ ਪਹਿਚਾਣਿਆ ? ਕੈਟਰੀਨਾ ਕੈਫ ਤੋਂ ਲੈ ਕੇ ਆਲੀਆ ਭੱਟ ਲਈ ਗਾ ਚੁੱਕੀ ਹੈ ਗੀਤ

Written by  Lajwinder kaur   |  March 21st 2021 12:18 PM  |  Updated: March 21st 2021 12:18 PM

ਤਸਵੀਰ ‘ਚ ਨਜ਼ਰ ਆ ਰਹੀ ਇਸ ਪੰਜਾਬੀ ਬੱਚੀ ਨੂੰ ਤੁਸੀਂ ਪਹਿਚਾਣਿਆ ? ਕੈਟਰੀਨਾ ਕੈਫ ਤੋਂ ਲੈ ਕੇ ਆਲੀਆ ਭੱਟ ਲਈ ਗਾ ਚੁੱਕੀ ਹੈ ਗੀਤ

ਸੋਸ਼ਲ ਮੀਡੀਆ ਉੱਤੇ ਵੀਡੀਓਜ਼ ਤੇ ਤਸਵੀਰਾਂ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੁੰਦੀਆਂ ਨੇ। ਮਨੋਰੰਜਨ ਜਗਤ ਦੇ ਨਾਲ ਜੁੜੀਆਂ ਹਸਤੀਆਂ ਦੀਆਂ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਸੁਰਖੀਆਂ ਬਟੋਰ ਦੀਆਂ ਨੇ। ਅਜਿਹੀ ਇੱਕ ਤਸਵੀਰ ਪੰਜਾਬੀ ਗਾਇਕਾ ਜਿਸ ਨੇ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਗਾਇਕੀ ਦੇ ਝੰਡੇ ਗੱਡੇ ਨੇ, ਵਾਇਰਲ ਹੋ ਰਹੀ ਹੈ।

inside image of harshdeep kaur childhood pic image source- instagram

ਹੋਰ ਪੜ੍ਹੋ : ‘Cheat Day’ ‘ਤੇ ਦਿਲਜੀਤ ਦੋਸਾਂਝ ਨੇ ਦਿਲ ਖੋਲ ਕੇ ਲਿਆ ਖਾਣਿਆਂ ਦਾ ਅਨੰਦ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗਾਇਕ ਦਾ ਇਹ ਅੰਦਾਜ਼, ਦੇਖੋ ਵੀਡੀਓ

inside image of harshdeep kaur wished happy wedding anniversary image source- instagram

ਜੀ ਹਾਂ ਤਸਵੀਰ ‘ਚ ਨਜ਼ਰ ਆ ਰਹੀ ਹੈ ਪਿਆਰੀ ਜਿਹੀ ਬੱਚੀ ਕੋਈ ਹੋਰ ਨਹੀਂ ਸਗੋ ਪੰਜਾਬੀ ਗਾਇਕਾ ਹਰਸ਼ਦੀਪ ਕੌਰ ਹੈ। ਇਹ ਤਸਵੀਰ ਪਾਲੀਵੁੱਡ ਤੇ ਬਾਲੀਵੁੱਡ ਗਾਇਕਾ ਹਰਸ਼ਦੀਪ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਪੋਸਟ ਕੀਤੀ ਹੈ। ਉਨ੍ਹਾਂ ਨੇ ਆਪਣੇ ਲਾਈਫ ਪਾਟਨਰ ਮਨਕੀਤ ਸਿੰਘ ਨੂੰ ਵਿਆਹ ਦੀ ਵਰ੍ਹੇਗੰਢ ‘ਤੇ ਵਿਸ਼ ਕਰਦੇ ਹੋਏ ਸ਼ੇਅਰ ਕੀਤੀ ਹੈ। ਇਸੇ ਤਸਵੀਰ ਜੋ ਸਰਦਾਰ ਮੁੰਡਾ ਨਜ਼ਰ ਆ ਰਿਹਾ ਹੈ ਉਹ ਹੋਰ ਕਈ ਨਹੀਂ ਉਨ੍ਹਾਂ ਦੇ ਪਤੀ ਮਨਕੀਤ ਸਿੰਘ ਹੀ ਨੇ।

punjabi singer harshdeep kaur and hubby image source- instagram

ਦੱਸ ਦਈਏ ਇਸ ਮਹੀਨੇ ਹਰਸ਼ਦੀਪ ਕੌਰ ਨੇ ਬੇਟੇ ਨੂੰ ਜਨਮ ਦਿੱਤਾ ਹੈ। ਜਿਸਦਾ ਨਾਂਅ ਉਨ੍ਹਾਂ ਨੇ ਹੁਨਰ ਸਿੰਘ ਰੱਖਿਆ ਹੈ। ਜੇ ਗੱਲ ਕਰੀਏ ਹਰਸ਼ਦੀਪ ਕੌਰ ਦੇ ਵਰਕ ਫਰੰਟ ਦੀ ਤਾਂ ਉਹ ਬਾਲੀਵੁੱਡ ਦੀਆਂ ਸੁਪਰ ਹਿੱਟ ਫ਼ਿਲਮਾਂ ‘ਚ ਗੀਤ ਗਾ ਚੁੱਕੀ ਹੈ। ਉਨ੍ਹਾਂ ਨੇ ਕੈਟਰੀਨਾ ਕੈਫ, ਅਨੁਸ਼ਕਾ ਸ਼ਰਮਾ, ਆਲੀਆ ਭੱਟ ਤੇ ਕਈ ਹੋਰ ਐਕਟਰੈੱਸ ਦੇ ਲਈ ਪਲੇਅ ਬੈਕ ਸਿੰਗਿੰਗ ਕਰ ਚੁੱਕੀ ਹੈ।

 

You May Like This
DOWNLOAD APP


© 2023 PTC Punjabi. All Rights Reserved.
Powered by PTC Network