ਜਾਣੋ ਕਿਵੇਂ ਗੂਗਲ ਥ੍ਰੀ ਡੀ ਦੀ ਮਦਦ ਨਾਲ ਸ਼ੇਰ, ਹਾਥੀ, ਘੋੜਾ, ਪਾਂਡਾ ਵਰਗੇ ਕਈ ਹੋਰ ਜਾਨਵਰ ਆ ਸਕਦੇ ਨੇ ਤੁਹਾਡੇ ਘਰ

By  Lajwinder kaur March 29th 2020 12:59 PM

ਕੋਰੋਨਾ ਵਾਇਰਸ ਦੇ ਚੱਲਦੇ ਜਿੱਥੇ ਸਾਰੀ ਦੁਨੀਆ ਇਸ ਸਮੇਂ ਮੁਸ਼ਕਿਲ ਦੇ ਦੌਰ ‘ਚੋਂ ਲੰਘ ਰਹੀ ਹੈ । ਭਾਰਤ ਸਰਕਾਰ ਵੱਲੋਂ ਵੀ ਇਸ ਬਿਮਾਰੀ ਨੂੰ ਦੇਸ਼ ‘ਚ ਫੈਲਣ ਤੋਂ ਰੋਕਣ ਦੇ ਲਈ 21 ਦਿਨਾਂ ਲਈ ਲਾਕਡਾਉਨ ਕੀਤਾ ਗਿਆ ਹੈ । ਜਿਸਦੇ ਚੱਲਦੇ ਲੋਕੀਂ ਆਪੋ ਆਪਣੇ ਘਰਾਂ ‘ਚ ਹੀ ਰਹਿ ਰਹੇ ਨੇ ।

ਇਸ ‘ਚ ਗੂਗਲ ਨੇ ਆਪਣਾ ਇੱਕ ਨਵਾਂ ਫੀਚਰ ਲਾਂਚ ਕੀਤਾ ਹੈ ਜੋ ਕਿ ਬੜਾ ਹੀ ਦਿਲਚਸਪ ਹੈ । ਗੂਗਲ ਥ੍ਰੀ ਡੀ ਨਾਂਅ ਦਾ ਇਹ ਫੀਚਰ ਲੋਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ । ਜੀ ਹਾਂ ਇਸ ਫੀਚਰ ਦੇ ਨਾਲ ਤੁਸੀਂ ਟਾਈਗਰ, ਰਿੱਛ, ਪਾਂਡਾ ਤੇ ਕਈ ਹੋਰ ਜਾਨਵਰਾਂ ਨੂੰ ਹੋਰ ਨੇੜੇ ਤੋਂ ਜਾਣ ਸਕਦੇ ਹੋ ਤੇ ਇਨ੍ਹਾਂ ਦਾ ਹੋਂਦ ਦਾ ਅਹਿਸਾਸ ਕਰ ਸਕਦੇ ਹੋ । ਥ੍ਰੀ ਡੀ ਵਾਲੇ ਜਾਨਵਾਰ ਨੂੰ ਤੁਸੀਂ ਆਪਣੇ ਘਰ ਦੇ ਕਿਸੇ ਵੀ ਕੋਨੇ ‘ਚ ਫਿੱਟ ਕਰ ਸਕਦੇ ਹੋ । ਦਰਸ਼ਕਾਂ ਨੂੰ ਇਹ ਖੂਬ ਪਸੰਦ ਆ ਰਿਹਾ ਹੈ ।

ਇਸ ਨੂੰ ਫੀਚਰ ਨੂੰ ਚਲਾਉਣਾ ਬਹੁਤ ਹੀ ਆਸਾਨ ਹੈ, ਇਸ ਲਈ ਸਭ ਤੋਂ ਪਹਿਲਾਂ ਤੁਸੀਂ ਆਪਣੇ ਗੂਗਗਲ ਸਰਚ ‘ਤੇ ਜਾਵੋ ਤੇ ਜਾਨਵਰ ਦਾ ਨਾਂ ਲਿਖੋ ਜਿਵੇਂ ਤੁਸੀਂ ਟਾਈਗਰ ਲਿਖਿਆ ਤੇ ਸਰਚ ਕੀਤਾ ਹੈ । ਇਸ ਤੋਂ ਬਾਅਦ ਵਿਊ ਇਨ 3D ਨੂੰ ਚੁਣੋ ਤੇ ਫਿਰ ਵਿਊ ਇਨ ਯੂਅਰ ਸਪੇਸ ਨੂੰ ‘ਤੇ ਕਲਿੱਕ ਕਰੋ ਤੇ ਆਪਣੇ ਪਸੰਦੀਦਾ ਜਾਨਵਰ ਨੂੰ ਆਪਣੇ ਸਾਹਮਣੇ ਪਾਓ । ਇਸ ਫੀਚਰ ਦੇ ਨਾਲ ਮਾਪੇ ਆਪਣੇ ਬੱਚਿਆਂ ਨੂੰ ਮਨੋਰੰਜਨ ਦੇ ਨਾਲ ਉਨ੍ਹਾਂ ਦੀ ਜਾਣਕਾਰੀ ਚ ਵਾਧਾ ਕਰ ਸਕਦੇ ਨੇ ।

Related Post