'RRR' ਨਹੀਂ ਬਲਕਿ ਇਹ ਫ਼ਿਲਮ ਬਣੀ ਆਸਕਰ 2023 ਲਈ ਭਾਰਤ ਦੀ ਐਂਟਰੀ, ਅਵਾਰਡ ਲਈ ਭਾਰਤੀਆਂ ਦੀਆਂ ਵਧੀਆਂ ਆਸਾਂ

By  Lajwinder kaur September 20th 2022 07:44 PM -- Updated: September 20th 2022 07:31 PM

Academy Awards 2023: Gujarati film Chhello Show is India's entry : ਭਾਰਤ ਤੋਂ ਆਸਕਰ ਲਈ ਜਾਣ ਵਾਲੀ ਫਿਲਮ ਦੀ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਚਰਚਾ ਹੋ ਰਹੀ ਸੀ। ਸਾਲ ਦੀਆਂ ਦੋ ਵੱਡੀਆਂ ਫ਼ਿਲਮਾਂ ‘ਦਿ ਕਸ਼ਮੀਰ ਫਾਈਲਜ਼’ ਅਤੇ ‘ਆਰਆਰਆਰ’ ਵਿਚਾਲੇ ਸਖ਼ਤ ਮੁਕਾਬਲਾ ਮੰਨਿਆ ਜਾ ਰਿਹਾ ਸੀ। ਸੋਸ਼ਲ ਮੀਡੀਆ 'ਤੇ ਯੂਜ਼ਰਸ ਲਗਾਤਾਰ ਅੰਦਾਜ਼ਾ ਲਗਾ ਰਹੇ ਸਨ ਕਿ ਇਨ੍ਹਾਂ ਦੋਹਾਂ ਫਿਲਮਾਂ 'ਚੋਂ ਕੋਈ ਵੀ ਭਾਰਤ ਦੀ ਨੁਮਾਇੰਦਗੀ ਕਰੇਗੀ ਪਰ ਅਜਿਹਾ ਨਹੀਂ ਹੋ ਰਿਹਾ ਹੈ।

ਪਰ ਦੋਵਾਂ ਫ਼ਿਲਮ ਨੂੰ ਪਛਾੜਦੇ ਹੋਏ ਇੱਕ ਗੁਜਰਾਤੀ ਫ਼ਿਲਮ ਨੇ ਇਸ ਵਿੱਚ ਬਾਜੀ ਮਾਰ ਲਈ ਹੈ। ਜੀ ਹਾਂ ਗੁਜਰਾਤੀ ਫ਼ਿਲਮ ' Chhello Show' ਨੇ ਦੋਵਾਂ ਫਿਲਮਾਂ ਨੂੰ ਪਛਾੜ ਕੇ ਜਿੱਤ ਹਾਸਲ ਕੀਤੀ ਹੈ। ਇਹ ਫ਼ਿਲਮ ਭਾਰਤ ਤੋਂ ਅਧਿਕਾਰਤ ਤੌਰ 'ਤੇ ਆਸਕਰ ਲਈ ਭੇਜੀ ਜਾਵੇਗੀ।

ਹੋਰ ਪੜ੍ਹੋ : ਸੋਨਮ ਕਪੂਰ ਅਤੇ ਆਨੰਦ ਆਹੂਜਾ ਨੇ ਐਲਾਨਿਆ ਆਪਣੇ ਬੇਟੇ ਦਾ ਨਾਮ, ਸਾਂਝੀ ਕੀਤੀ ਪਿਆਰੀ ਜਿਹੀ ਤਸਵੀਰ

India's official entry for Oscars 2023: Not 'RRR' but Gujarati film 'Chhello Show' is going for Academy awards Image Source: Twitter

ਮੰਗਲਵਾਰ ਨੂੰ ਫ਼ਿਲਮ ਫੈਡਰੇਸ਼ਨ ਆਫ ਇੰਡੀਆ ਨੇ ਐਲਾਨ ਕੀਤਾ ਕਿ 'ਛੇਲੋ ਸ਼ੋਅ' ਨੂੰ ਆਸਕਰ ਐਂਟਰੀ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਗੁਜਰਾਤੀ ਭਾਸ਼ਾ ਦੀ ਇਸ ਫ਼ਿਲਮ ਦੀ ਦੁਨੀਆ ਭਰ ਦੇ ਆਲੋਚਕਾਂ ਅਤੇ ਦਰਸ਼ਕਾਂ ਦੁਆਰਾ ਸ਼ਲਾਘਾ ਕੀਤੀ ਗਈ ਹੈ। ਹੁਣ ਇਹ 14 ਅਕਤੂਬਰ 2022 ਨੂੰ ਗੁਜਰਾਤ ਅਤੇ ਦੇਸ਼ ਭਰ ਦੇ ਚੋਣਵੇਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਦੇਸ਼ਨ ਪਾਨ ਨਲਿਨ ਨੇ ਕੀਤਾ ਹੈ। ਇਸ ਵਿੱਚ ਭਾਵਰੀ ਰਾਬੜੀ, ਰਿਚਾ ਮੀਨਾ, ਦੀਪੇਨ ਰਾਵਲ, ਭਾਵੇਸ਼ ਸ਼੍ਰੀਮਾਲੀ ਅਤੇ ਪਰੇਸ਼ ਮਹਿਤਾ ਅਹਿਮ ਭੂਮਿਕਾਵਾਂ ਵਿੱਚ ਹਨ।

India's official entry for Oscars 2023: Not 'RRR' but Gujarati film 'Chhello Show' is going for Academy awards Image Source: Twitter

'ਛੇਲੋ ਸ਼ੋਅ' ਨੂੰ ਕਈ ਅੰਤਰਰਾਸ਼ਟਰੀ ਫ਼ਿਲਮ ਮੇਲਿਆਂ ਵਿੱਚ ਦਿਖਾਇਆ ਗਿਆ ਹੈ ਜਿੱਥੇ ਇਸਦੀ ਬਹੁਤ ਪ੍ਰਸ਼ੰਸਾ ਹੋਈ ਹੈ। ਫ਼ਿਲਮ ਦਾ ਵਿਸ਼ਵ ਪ੍ਰੀਮੀਅਰ ਰੌਬਰਟ ਡੀ ਨੀਰੋ ਦੇ ਟ੍ਰਿਬੇਕਾ ਫ਼ਿਲਮ ਫੈਸਟੀਵਲ ਵਿੱਚ ਸ਼ੁਰੂਆਤੀ ਫ਼ਿਲਮ ਵਜੋਂ ਹੋਇਆ ਸੀ। ਇਸਨੇ ਸਪੇਨ ਵਿੱਚ 66ਵੇਂ ਵੈਲਾਡੋਲਿਡ ਫ਼ਿਲਮ ਫੈਸਟੀਵਲ ਵਿੱਚ ਗੋਲਡਨ ਸਪਾਈਕ ਸਮੇਤ ਹੋਰ ਅੰਤਰਰਾਸ਼ਟਰੀ ਫ਼ਿਲਮ ਸਮਰੋਹ ਵਿੱਚ ਪੁਰਸਕਾਰ ਜਿੱਤੇ।

India's official entry for Oscars 2023: Not 'RRR' but Gujarati film 'Chhello Show' is going for Academy awards Image Source: Twitter

'ਛੇਲੋ ਸ਼ੋਅ' ਦੀ ਕਹਾਣੀ ਪੇਂਡੂ ਗੁਜਰਾਤ ਵਿੱਚ ਫਿਲਮਾਂ ਲਈ ਇੱਕ ਬੱਚੇ ਦੇ ਪਿਆਰ ਨੂੰ ਦਰਸਾਉਂਦੀ ਹੈ, ਜੋ ਪਾਨ ਨਲਿਨ ਦੀਆਂ ਆਪਣੀਆਂ ਯਾਦਾਂ ਤੋਂ ਪ੍ਰੇਰਿਤ ਹੈ।

Related Post