ਸੋਨਮ ਕਪੂਰ ਅਤੇ ਆਨੰਦ ਆਹੂਜਾ ਨੇ ਐਲਾਨਿਆ ਆਪਣੇ ਬੇਟੇ ਦਾ ਨਾਮ, ਸਾਂਝੀ ਕੀਤੀ ਪਿਆਰੀ ਜਿਹੀ ਤਸਵੀਰ

written by Lajwinder kaur | September 20, 2022

Sonam Kapoor and Anand Ahuja Reveal name of their baby boy : ਸੋਨਮ ਕਪੂਰ ਅਤੇ ਆਨੰਦ ਆਹੂਜਾ 20 ਅਗਸਤ ਨੂੰ ਮਾਤਾ-ਪਿਤਾ ਬਣੇ ਸਨ। ਅਦਾਕਾਰਾ ਸੋਨਮ ਨੇ ਬੇਟੇ ਨੂੰ ਜਨਮ ਦਿੱਤਾ ਸੀ। ਹਾਲਾਂਕਿ ਇਸ ਜੋੜੇ ਨੇ ਅਜੇ ਤੱਕ ਬੇਟੇ ਦਾ ਚਿਹਰਾ ਨਹੀਂ ਦਿਖਾਇਆ ਹੈ ਪਰ ਅੱਜ ਯਾਨੀ 20 ਸਤੰਬਰ ਨੂੰ ਕਪੂਰ ਪਰਿਵਾਰ 'ਚ ਛੋਟੇ ਰਾਜਕੁਮਾਰ ਦਾ ਇੱਕ ਮਹੀਨੇ ਵਾਲਾ ਜਨਮਦਿਨ ਮਨਾਇਆ ਗਿਆ ਹੈ, ਜਿਸ ਦੀ ਇਕ ਝਲਕ ਖੁਦ ਸੋਨਮ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀ ਹੈ।  ਅਦਾਕਾਰਾ ਨੇ ਪਹਿਲੀ ਵਾਰ ਆਪਣੇ ਪੁੱਤਰ ਦੀ ਛੋਟੀ ਜਿਹੀ ਝਲਕ ਦਿਖਾਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਪੁੱਤਰ ਦੇ ਨਾਮ ਦਾ ਖੁਲਾਸਾ ਵੀ ਕਰ ਦਿੱਤਾ ਹੈ।

ਹੋਰ ਪੜ੍ਹੋ : 23 ਸਾਲਾਂ ਬਾਅਦ ਕਸ਼ਮੀਰ ਨੂੰ ਮਿਲਿਆ ਆਪਣਾ ਪਹਿਲਾ ਮਲਟੀਪਲੈਕਸ, LG ਮਨੋਜ ਸਿਨਹਾ ਨੇ ਕੀਤਾ ਉਦਘਾਟਨ

image source instagram

ਦੱਸ ਦਈਏ ਬੇਟੇ ਨੂੰ ਇਕ ਮਹੀਨਾ ਪੂਰਾ ਹੋਣ 'ਤੇ ਸੋਨਮ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਕੇਕ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਸ਼ਾਨਦਾਰ ਕੇਕ 'ਤੇ ਇੱਕ ਬੱਚੇ ਦੀ ਤਸਵੀਰ ਹੈ ਜਿਸ 'ਤੇ ਇੱਕ ਲਿਖਿਆ ਹੋਇਆ ਹੈ। ਇਹ ਵੀ ਲਿਖਿਆ ਹੈ, '30 ਡੇਜ਼ ਆਫ ਲਵ ਹੈਪੀ ਵਨ ਮਹੀਨਾ'। ਤੁਹਾਨੂੰ ਦੱਸ ਦੇਈਏ ਕਿ ਸੋਨਮ ਇਸ ਸਮੇਂ ਮੁੰਬਈ ਵਿੱਚ ਆਪਣੇ ਪਿਤਾ ਅਨਿਲ ਕਪੂਰ ਦੇ ਘਰ ਰਹਿ ਰਹੀ ਹੈ।

sonam kapoor baby name image source instagram

ਅਦਾਕਾਰਾ ਸੋਨਮ ਕਪੂਰ ਅਤੇ ਉਨ੍ਹਾਂ ਦੇ ਪਤੀ ਆਨੰਦ ਆਹੂਜਾ ਨੇ ਆਖਰਕਾਰ ਆਪਣੇ ਪੁੱਤਰ ਦੀ ਪਹਿਲੀ ਝਲਕ ਦਿਖਾ ਦਿੱਤੀ ਹੈ। ਹਾਲ ਹੀ 'ਚ ਸ਼ੇਅਰ ਕੀਤੀ ਇੰਸਟਾਗ੍ਰਾਮ ਪੋਸਟ ਵਿੱਚ ਆਪਣੇ ਬੇਬੀ ਬੁਆਏ ਦੇ ਨਾਮ ਦਾ ਖੁਲਾਸਾ ਵੀ ਕੀਤਾ। ਬੱਚੇ ਦੀ ਪਹਿਲੀ ਮਹੀਨੇ ਦੀ ਵਰ੍ਹੇਗੰਢ ਦੇ ਮੌਕੇ 'ਤੇ, ਇਸ ਜੋੜੇ ਨੇ ਆਪਣੇ ਪੁੱਤਰ ਦੇ ਨਾਮ ਦਾ ਐਲਾਨ ਕੀਤਾ ਹੈ।  ਜੋੜੇ ਨੇ ਆਪਣੇ ਬੱਚੇ ਦਾ ਨਾਂ Vayu Kapoor Ahuja ਰੱਖਿਆ ਹੈ। ਉਨ੍ਹਾਂ ਨੇ ਵਾਯੂ ਦੀ ਪਹਿਲੀ ਤਸਵੀਰ ਵੀ ਸਾਂਝੀ ਕੀਤੀ ਅਤੇ ਉਸਦੇ ਨਾਮ ਦੇ ਪਿੱਛੇ ਦਾ ਮਤਲਬ ਸਮਝਾਇਆ। ਸੋਨਮ ਨੇ ਲੰਬੀ ਚੌੜੀ ਪੋਸਟ ਪਾ ਕੇ ਇਸ ਨਾਮ ਦਾ ਮਤਲਬ ਵੀ ਦੱਸਿਆ ਹੈ।

ਸਾਂਝੀ ਕੀਤੀ ਤਸਵੀਰ 'ਚ ਦੇਖ ਸਕਦੇ ਹੋ ਆਨੰਦ ਨੇ ਆਪਣੀ ਗੋਦੀ 'ਚ ਪੁੱਤਰ ਨੂੰ ਚੁੱਕਿਆ ਹੈ ਤੇ ਸੋਨਮ ਬਹੁਤ ਹੀ ਪਿਆਰ ਦੇ ਨਾਲ ਆਪਣੇ ਪੁੱਤਰ ਨੂੰ ਦੇਖ ਰਹੀ ਹੈ। ਫਿਲਹਾਲ ਇਸ ਤਸਵੀਰ 'ਚ ਬੱਚੇ ਦਾ ਚਿਹਰਾ ਨਹੀਂ ਦਿਖਾਇਆ ਗਿਆ ਹੈ।

sonam reveled about her father anil kapoor feel about become nana-min image source instagram

 

View this post on Instagram

 

A post shared by Sonam Kapoor Ahuja (@sonamkapoor)

You may also like