ਗੁਰਬਾਜ਼ ਗਰੇਵਾਲ ‘Batman’ ਲੁੱਕ ‘ਚ ਆਇਆ ਨਜ਼ਰ, ਵੀਡੀਓ ‘ਚ ਪਾਪਾ ਗਿੱਪੀ ਗਰੇਵਾਲ ਨਾਲ ਮਸਤੀ ਕਰਦਾ ਹੋਇਆ ਆਇਆ ਨਜ਼ਰ

By  Lajwinder kaur November 1st 2022 09:45 PM -- Updated: November 1st 2022 09:48 PM

Gurbaaz Halloween Look: ਜਿੱਥੇ ਪੂਰੀ ਦੁਨੀਆਂ ਹੈਲੋਵੀਨ ਨੂੰ ਸਭ ਤੋਂ ਡਰਾਉਣੇ ਤਰੀਕੇ ਨਾਲ ਮਨਾ ਰਹੀ ਹੈ ਅਤੇ ਡਰਾਉਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰ ਰਹੀ ਹੈ, ਉੱਥੇ ਹੀ ਨੰਨ੍ਹੇ ਗੁਰਬਾਜ਼ ਨੇ ਆਪਣੀ ਵੀਡੀਓ ਦੇ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਜੀ ਹਾਂ ਗੁਰਬਾਜ਼ ਦੀ ਵੀ ਹੈਲੋਵੀਨ ਵਾਲੀ ਲੁੱਕ ਸਾਹਮਣੇ ਆਈ ਹੈ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਹੈਲੋਵੀਨ ਮੌਕੇ ਸਾਂਝੀਆਂ ਕੀਤੀਆਂ ਮਜ਼ੇਦਾਰ ਤਸਵੀਰਾਂ, ਕਿਹਾ ‘Happy BHOOT DAY’

gurbaaz video Image Source : Instagram

ਜੀ ਹਾਂ ਗੁਰਬਾਜ਼ ਦੇ ਨਾਮ 'ਤੇ ਬਣੇ ਇੰਸਟਾਗ੍ਰਾਮ ਪੇਜ਼ ਉੱਤੇ ਕੁਝ ਸਮੇਂ ਪਹਿਲਾਂ ਹੀ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਉਹ ਆਪਣੀ ਹੈਲੋਵੀਨ ਲੁੱਕ ਨੂੰ ਫਲਾਂਟ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ਵਿੱਚ ਦੇਖ ਸਕਦੇ ਹੋ ਗੁਰਬਾਜ਼ ਜੋ ਕਿ ਬੈਟਮੈਨ ਬਣਿਆ ਹੋਇਆ ਹੈ। ਉਸ ਨੇ ਬੈਟਮੈਨ ਵਾਲੀ ਆਊਟਫਿੱਟ ਪਾਈ ਹੋਈ ਹੈ।

ਇਹ ਵੀਡੀਓ ਗਿੱਪੀ ਗਰੇਵਾਲ ਵੱਲੋਂ ਰਿਕਾਰਡ ਕੀਤਾ ਗਿਆ ਹੈ। ਵੀਡੀਓ ‘ਚ ਗਿੱਪੀ ਗਰੇਵਾਲ ਆਪਣੇ ਪੁੱਤਰ ਦੇ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਪ੍ਰਸ਼ੰਸਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ। ਯੂਜ਼ਰਸ ਵੀ ਕਮੈਂਟ ਕਰਕੇ ਗੁਰਬਾਜ਼ ਦੀ ਤਾਰੀਫ ਕਰ ਰਹੇ ਹਨ।

gippy grewal with gurbaaz Image Source : Instagram

ਸੋਸ਼ਲ ਮੀਡੀਆ ਉੱਤੇ ਗੁਰਬਾਜ਼ ਗਰੇਵਾਲ ਦੀਆਂ ਵੀਡੀਓਜ਼ ਦਰਸ਼ਕ ਖੂਬ ਪਸੰਦ ਕਰਦੇ ਹਨ। ਦੱਸ ਦਈਏ ਗੁਰਬਾਜ਼ ਜੋ ਕਿ ਗਿੱਪੀ ਗਰੇਵਾਲ ਅਤੇ ਰਵਨੀਤ ਗਰੇਵਾਲ ਦਾ ਤੀਜਾ ਪੁੱਤਰ ਹੈ। ਸੋਸ਼ਲ ਮੀਡੀਆ ਉੱਤੇ ਗੁਰਬਾਜ਼ ਵੀਡੀਓਜ਼ ਕਰਕੇ ਸੁਰਖੀਆਂ ਵਿੱਚ ਰਹਿੰਦਾ ਹੈ।

gurbaaz grewal cute video Image Source : Instagram

 

View this post on Instagram

 

A post shared by Gurbaaz Grewal (@thegurbaazgrewal_)

Related Post