ਦਿਲਜੀਤ ਦੋਸਾਂਝ ਨੇ ਹੈਲੋਵੀਨ ਮੌਕੇ ਸਾਂਝੀਆਂ ਕੀਤੀਆਂ ਮਜ਼ੇਦਾਰ ਤਸਵੀਰਾਂ, ਕਿਹਾ ‘Happy BHOOT DAY’
Diljit Dosanjh shares Halloween Pics: ਦਿਲਜੀਤ ਦੋਸਾਂਝ ਜੋ ਕਿ ਆਪਣੀ ਪੋਸਟਾਂ ਅਤੇ ਫ਼ਿਲਮਾਂ ਕਰਕੇ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੀਆਂ ਕੁਝ ਮਜ਼ੇਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜੋ ਕਿ ਡਰਾਉਣ ਦੇ ਨਾਲ ਹੱਸਾ ਵੀ ਰਹੀਆਂ ਹਨ। ਜੀ ਹਾਂ ਜਿਵੇਂ ਕੇ ਸਭ ਜਾਣਦੇ ਹਨ, ਪੂਰੀ ਦੁਨੀਆ ‘ਚ ਹੈਲੋਵੀਨ ਦਾ ਤਿਉਹਾਰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਜਿਸ ਕਰਕੇ ਇੰਡੀਅਨ ਕਲਕਾਰ ਵੀ ਹੈਲੋਵੀਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਤੇ ਬਹੁਤ ਹੀ ਉਤਸੁਕਤਾ ਦੇ ਨਾਲ ਸੈਲੀਬ੍ਰੇਟ ਕਰ ਰਹੇ ਹਨ। ਅਜਿਹੇ ‘ਚ ਨੀਰੂ ਬਾਜਵਾ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਹੈਲੋਵੀਨ ਵਾਲੀ ਆਪਣੀ ਲੁੱਕ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ।
ਹੋਰ ਪੜ੍ਹੋ : ਗਾਇਕ ‘AP DHILLON’ ਦੇ ਲੱਗੀ ਗੰਭੀਰ ਸੱਟ, ਹਸਪਤਾਲ ਵਿੱਚ ਹੋਏ ਭਰਤੀ, ਫੈਨਜ਼ ਕਰ ਰਹੇ ਨੇ ਅਰਦਾਸਾਂ
image source: instagram
ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਭੂਤ ਵਾਲੀ ਡਰਾਵਣੀ ਲੁੱਕ ਨੂੰ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ-‘ਹੈਪੀ ਭੂਤ ਦਿਵਸ... ਬੂ ਮੈ ਤਾਂ ਡਰ ਗਈ’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਆਪੋ ਆਪਣੀ ਮਜ਼ੇਦਾਰ ਟਿੱਪਣੀਆਂ ਦੇ ਰਹੇ ਹਨ। ਇਸ ਪੋਸਟ ਉੱਤੇ ਤਿੰਨ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ।
image source: instagram
ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਇੰਨ੍ਹੀ ਦਿਨੀਂ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਉੱਤੇ ਕੰਮ ਕਰ ਰਹੇ ਹਨ। ਇਮਤਿਆਜ਼ ਅਲੀ ਦੀ ਇਸ ਫ਼ਿਲਮ ਨੂੰ ਲੈ ਕੇ ਖੁਦ ਦਿਲਜੀਤ ਦੋਸਾਂਝ ਵੀ ਕਾਫੀ ਉਤਸੁਕ ਹਨ। ਹਾਲ ਹੀ ‘ਚ ਦਿਲਜੀਤ ਦੋਸਾਂਝ ਜੋ ਕਿ ਪੰਜਾਬੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਸਨ। ਇਸ ਫ਼ਿਲਮ ਨੂੰ ਬਾਕਸ ਆਫਿਸ ਉੱਤੇ ਚੰਗਾ ਹੁੰਗਾਰਾ ਮਿਲਿਆ ਹੈ। ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਦੀ ਝੋਲੀ ਕਈ ਪੰਜਾਬੀ ਫ਼ਿਲਮਾਂ ਅਤੇ ਹਿੰਦੀ ਫ਼ਿਲਮਾਂ ਹਨ।
image source: instagram
View this post on Instagram