ਗਾਇਕ ‘AP DHILLON’ ਦੇ ਲੱਗੀ ਗੰਭੀਰ ਸੱਟ, ਹਸਪਤਾਲ ਵਿੱਚ ਹੋਏ ਭਰਤੀ, ਫੈਨਜ਼ ਕਰ ਰਹੇ ਨੇ ਅਰਦਾਸਾਂ

written by Lajwinder kaur | November 01, 2022 01:08pm

AP Dhillon Health Update: ਪੰਜਾਬੀ ਗਾਇਕ ਏਪੀ ਢਿੱਲੋਂ ਜਿਨ੍ਹਾਂ ਨੇ ਥੋੜ੍ਹੇ ਸਮੇਂ ’ਚ ਹੀ  ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਵੱਡਾ ਮੁਕਾਮ ਹਾਸਲ ਕਰ ਲਿਆ ਹੈ। ਬੀਤੇ ਕੁਝ ਮਹੀਨਿਆਂ ਤੋਂ ਉਹ ਲਾਈਵ ਸ਼ੋਅਜ਼ ’ਚ ਰੁੱਝੇ ਹੋਏ ਸਨ। ਪਰ ਗਾਇਕ ਏਪੀ ਢਿੱਲੋਂ ਜੋ ਕਿ ਇਸ ਸਮੇਂ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹਨ। ਇਹ ਜਾਣਕਾਰੀ ਖੁਦ ਏਪੀ ਢਿੱਲੋਂ ਨੇ ਪੋਸਟ ਪਾ ਕੇ ਦਿੱਤੀ ਹੈ।

ਏਪੀ ਢਿੱਲੋਂ ਨੇ ਇਸ ਗੱਲ ਦੀ ਜਾਣਕਾਰੀ ਖੁਦ ਇੰਸਟਾਗ੍ਰਾਮ ਸਟੋਰੀ ’ਤੇ ਇੱਕ ਤਸਵੀਰ ਸਾਂਝੀ ਕਰਕੇ ਦਿੱਤੀ ਹੈ। ਤਸਵੀਰ ’ਚ ਏਪੀ ਢਿੱਲੋਂ ਨੂੰ ਹਸਪਤਾਲ ਦੇ ਬੈੱਡ ’ਤੇ ਲੇਟੇ ਦੇਖਿਆ ਜਾ ਸਕਦਾ ਹੈ।

ਹੋਰ ਪੜ੍ਹੋ : ਕਾਰ ਐਕਸੀਡੈਂਟ ਦਾ ਸ਼ਿਕਾਰ ਹੋਈ ਇਹ ਅਦਾਕਾਰਾ, ਸਾਹਮਣੇ ਆਈਆਂ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ

AP Dhillon becomes first Punjabi artist to throw pitch for Canada's baseball team 'Blue Jays' Image Source: Instagram

AP Dhillon ਨੇ ਤਸਵੀਰ ਨਾਲ ਲਿਖਿਆ, ‘ਮੇਰੇ ਕੈਲੀਫੋਰਨੀਆ ਦੇ ਜਿੰਨੇ ਵੀ ਪ੍ਰਸ਼ੰਸਕ ਹਨ, ਉਨ੍ਹਾਂ ਨੂੰ ਇਹ ਦੱਸਦਿਆਂ ਬੇਹੱਦ ਦੁੱਖ ਮਹਿਸੂਸ ਹੋ ਰਿਹਾ ਹੈ ਕਿ ਮੇਰੇ ਸਾਨ ਫਰਾਂਸਿਸਕੋ ਤੇ ਲਾਸ ਏਂਜਲਸ ਦੇ ਸ਼ੋਅਜ਼ ਮੁਲਤਵੀ ਹੋ ਗਏ ਹਨ ਕਿਉਂਕਿ ਮੈਨੂੰ ਟੂਰ ਦੌਰਾਨ ਗੰਭੀਰ ਸੱਟ ਲੱਗੀ ਹੈ...ਮੈਂ ਠੀਕ ਹਾਂ ਤੇ ਪੂਰੀ ਤਰ੍ਹਾਂ ਵਾਪਸੀ ਦੀ ਉਮੀਦ ਕਰ ਰਿਹਾ ਹਾਂ’

ਗਾਇਕ ਨੇ ਅੱਗੇ ਲਿਖਿਆ, ‘ਹਾਲਾਂਕਿ ਮੈਂ ਇਸ ਸਮੇਂ ਪ੍ਰਫਾਰਮੈਸ ਦੇਣ ਦੀ ਹਾਲਤ ’ਚ ਨਹੀਂ ਹਾਂ...ਮੈਂ ਬੇਸਬਰੀ ਨਾਲ ਤੁਹਾਨੂੰ ਸਭ ਨੂੰ ਦੇਖਣ ਦੀ ਉਮੀਦ ਕਰ ਰਿਹਾ ਹਾਂ ਤੇ ਇਸ ਦੇਰੀ ਲਈ ਤੁਹਾਡੇ ਸਾਰਿਆਂ ਕੋਲੋਂ ਦਿਲੋਂ ਮੁਆਫ਼ੀ ਮੰਗਦਾ ਹਾਂ..ਤੁਹਾਨੂੰ ਸਾਰਿਆਂ ਨੂੰ ਕੁਝ ਹੀ ਹਫ਼ਤਿਆਂ ’ਚ ਮਿਲਾਂਗਾ’

singer ap dhillon news Image Source: Instagram

ਇਸ ਦੇ ਨਾਲ ਹੀ ਏਪੀ ਢਿੱਲੋਂ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸ਼ੋਅਜ਼ ਦੀ ਬੁਕਿੰਗ ਕਰਵਾ ਰੱਖੀ ਹੈ, ਉਨ੍ਹਾਂ ਲਈ ਇਹ ਬੁਕਿੰਗ ਰੀਸ਼ੈਡਿਊਲ ਹੋਏ ਸ਼ੋਅਜ਼ ਤੱਕ ਵੈਲਿਡ ਰਹੇਗੀ।

ਗਾਇਕ ਨੇ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਰੀਸ਼ੈਡਿਊਲ ਕੀਤੀਆਂ ਤਾਰੀਕਾਂ ਦਾ ਵਰਵਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਏਪੀ ਢਿੱਲੋਂ ਦਾ 1 ਨਵੰਬਰ ਨੂੰ ਸਾਨ ਫਰਾਂਸਿਸਕੋ ’ਚ ਹੋਣ ਵਾਲਾ ਸ਼ੋਅ ਹੁਣ 13 ਦਸੰਬਰ ਨੂੰ ਹੋਵੇਗਾ, ਉਥੇ 2 ਨਵੰਬਰ ਨੂੰ ਹੋਣ ਵਾਲਾ ਸ਼ੋਅ 14 ਦਸੰਬਰ ਨੂੰ ਹੋਵੇਗਾ। ਲਾਸ ਏਂਜਲਸ ’ਚ ਏਪੀ ਢਿੱਲੋਂ ਦਾ 4 ਨਵੰਬਰ ਨੂੰ ਹੋਣ ਵਾਲਾ ਸ਼ੋਅ ਹੁਣ 11 ਦਸੰਬਰ ਨੂੰ ਹੋਵੇਗਾ।

singer ap dhillon health news Image Source: Instagram

ਉੱਧਰ ਸੋਸ਼ਲ ਮੀਡੀਆ ਉੱਤੇ ਫੈਨਜ਼ ਵੀ ਏਪੀ ਢਿੱਲੋਂ ਦੇ ਜਲਦੀ ਠੀਕ ਹੋਣ ਲਈ ਅਰਦਾਸਾਂ ਕਰ ਰਹੇ ਹਨ। ਜੇ ਗੱਲ ਕਰੀਏ AP Dhillon ਦੇ ਵਰਕ ਫਰੰਟ ਦੀ ਤਾਂ ਹਾਲ ਹੀ 'ਚ ਉਹ ਆਪਣੀ ਨਵੀਂ ਮਿਊਜ਼ਿਕ ਐਲਬਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਸਨ। ਦਰਸ਼ਕਾਂ ਵੱਲੋਂ ਹਮੇਸ਼ਾ ਹੀ ਏਪੀ ਢਿੱਲੋਂ ਦੇ ਸਾਰੇ ਹੀ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ।

 

You may also like