ਗੁਰਦਾਸ ਮਾਨ ਅੱਜ ਮਨਾ ਰਹੇ ਆਪਣਾ 66ਵਾਂ ਜਨਮਦਿਨ, ਜਾਣੋ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

By  Pushp Raj January 4th 2023 10:53 AM

Happy Birthday Gurdas Maan: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਭ ਤੋਂ ਸੁਰੀਲੇ ਗਾਇਕ ਗੁਰਦਾਸ ਮਾਨ ਅੱਜ ਆਪਣਾ 66ਵਾਂ ਜਨਮਦਿਨ ਮਨਾ ਰਹੇ ਹਨ। ਇਸ ਖ਼ਾਸ ਮੌਕੇ 'ਤੇ ਆਓ ਜਾਣਦੇ ਹਾਂ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ ਬਾਰੇ।

gurdas maan remeber his old school day image source Instagram

ਗੁਰਦਾਸ ਮਾਨ ਬਾਰੇ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਨਾਂਅ ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ ਵਿੱਚ ਹੀ ਨਹੀਂ, ਸਗੋਂ ਬਾਲੀਵੁੱਡ ਵਿੱਚ ਵੀ ਬੜੀ ਇੱਜ਼ਤ ਨਾਲ ਲਿਆ ਜਾਂਦਾ ਹੈ। ਪੰਜਾਬੀ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਹਰ ਪੰਜਾਬੀ ਦੇ ਦਿਲ ਦੀ ਧੜਕਣ ਹਨ। ਅੱਜ ਯਾਨਿ 4 ਜਨਵਰੀ 2023 ਨੂੰ ਗੁਰਦਾਸ ਮਾਨ ਆਪਣਾ 66ਵਾਂ ਜਨਮਦਿਨ ਮਨਾ ਰਹੇ ਹਨ।

ਗੁਰਦਾਸ ਮਾਨ ਦਾ ਜਨਮ 4 ਜਨਵਰੀ 1957 ਨੂੰ ਗਿੱਦੜਬਾਹਾ ਵਿਖੇ ਹੋਇਆ। ਉਨ੍ਹਾਂ ਨੇ ਆਪਣੇ ਕਰੀਅਰ ‘ਚ ਕੁੱਲ 34 ਐਲਬਮਾਂ ਕੀਤੀਆਂ ਤੇ ਸੈਂਕੜੇ ਗੀਤ ਗਾਏ। ਗੁਰਦਾਸ ਮਾਨ ਦਾ ਲਗਭਗ ਹਰ ਗੀਤ ਸੁਪਰਹਿੱਟ ਰਿਹਾ। 1980 ਵਿੱਚ ਦਿਲ ਦਾ ਮਾਮਲਾ ਹੈ ਗੀਤ ਨੇ ਉਨ੍ਹਾਂ ਨੂੰ ਪੰਜਾਬੀ ਇੰਡਸਟਰੀ 'ਚ ਸਟਾਰ ਵਜੋਂ ਪਛਾਣ ਦਿੱਤੀ। ਇਹੀ ਨਹੀਂ ਉਨ੍ਹਾਂ ਨੇ ਕਈ ਪੰਜਾਬੀ ਤੇ ਹਿੰਦੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ।

Gurdas Maan ,, image From instagram

ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਗੀਤ-ਸੰਗੀਤ ਅਤੇ ਅਦਾਕਾਰੀ ਦੀ ਦੁਨੀਆ 'ਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਣ ਵਾਲੇ ਗੁਰਦਾਸ ਮਾਨ ਕਦੇ ਪੰਜਾਬ ਬਿਜਲੀ ਬੋਰਡ 'ਚ ਛੋਟੀ ਜਿਹੀ ਨੌਕਰੀ ਕਰਦੇ ਸਨ। ਸਾਲ 1980 ਵਿੱਚ, ਕਿਸੇ ਨੇ ਉਨ੍ਹਾਂ ਨੂੰ ਸਟੇਜ 'ਤੇ ਲਾਈਵ 'ਦਿਲ ਦਾ ਮਮਲਾ' ਗਾਉਂਦੇ ਦੇਖਿਆ ਅਤੇ ਦੂਰਦਰਸ਼ਨ ਵਿਖੇ ਇਸ ਗੀਤ ਨੂੰ ਗਾਉਣ ਲਈ ਸੱਦਾ ਦਿੱਤਾ।

ਗੁਰਦਾਸ ਮਾਨ ਦਾ ਗੀਤ 'ਦਿਲ ਦਾ ਮਮਲਾ ਹੈ' ਦੂਰਦਰਸ਼ਨ 'ਤੇ ਆਉਂਦੇ ਹੀ ਗੁਰਦਾਸ ਮਾਨ ਰਾਤੋ ਰਾਤ ਸਟਾਰ ਬਣ ਗਏ। ਉਸ ਸਮੇਂ ਉਨ੍ਹਾਂ ਦੀ ਉਮਰ ਮਹਿਜ਼ 23 ਸਾਲ ਸੀ। ਅੱਜ ਵੀ ਉਨ੍ਹਾਂ ਦੇ ਕਈ ਗੀਤ ਲੋਕਾਂ ਦੀ ਜ਼ੁਬਾਨ 'ਤੇ ਹਨ। ਸੱਜਣਾ ਵੇ ਸੱਜਣਾ... , ਆਪਣਾ ਪੰਜਾਬ ਹੋਵੇ...,  ਛੱਲਾ... ਉਨ੍ਹਾਂ ਦੇ ਸਭ ਤੋਂ ਮਸ਼ਹੂਰ ਗੀਤ ਹਨ। ਉਹ ਹੁਣ ਤੱਕ 300 ਤੋਂ ਵੱਧ ਗੀਤ ਲਿਖ ਚੁੱਕੇ ਹਨ।

singer gurdas maan

ਹਾਲਾਂਕਿ ਗੁਰਦਾਸ ਮਾਨ ਨੂੰ ਸਭ ਤੋਂ ਵੱਧ ਪ੍ਰਸਿੱਧੀ ਫਿਲਮ 'ਵਾਰਿਸ ਸ਼ਾਹ: ਇਸ਼ਕ ਦਾ ਵਾਰਿਸ' ਤੋਂ ਮਿਲੀ। ਇਸ ਵਿੱਚ ਉਨ੍ਹਾਂ ਨੇ ਪੰਜਾਬੀ ਗਾਇਕ ਵਾਰਿਸ ਸ਼ਾਹ ਦਾ ਕਿਰਦਾਰ ਨਿਭਾਇਆ, ਜਿਸ ਨੇ ਵਿਸ਼ਵ ਪ੍ਰਸਿੱਧ ਕਵਿਤਾ ਹੀਰ-ਰਾਂਝਾ ਲਿਖੀ ਸੀ। ਇਸ 'ਚ ਉਨ੍ਹਾਂ ਨਾਲ ਅਭਿਨੇਤਰੀ ਜੂਹੀ ਚਾਵਲਾ ਅਤੇ ਦਿਵਿਆ ਦੱਤਾ ਨੇ ਵੀ ਕੰਮ ਕੀਤਾ ਸੀ।

ਇਸ ਫ਼ਿਲਮ ਦੇ ਗੀਤਾਂ ਲਈ ਉਨ੍ਹਾਂ ਨੂੰ ਬੈਸਟ ਮੇਲ ਪਲੇਬੈਕ ਸਿੰਗਰ ਵਜੋਂ 54ਵਾਂ ਰਾਸ਼ਟਰੀ ਫ਼ਿਲਮ ਅਵਾਰਡ ਵੀ ਦਿੱਤਾ ਗਿਆ। ਮਾਨ ਸਾਹਿਬ ਬਾਲੀਵੁੱਡ ਸਟਾਰ ਸ਼ਾਹਰੁਖ ਖ਼ਾਨ ਅਤੇ ਪ੍ਰਿਟੀ ਜ਼ਿੰਟਾ ਦੇ ਨਾਲ ਫ਼ਿਲਮ ਵੀਰ-ਜ਼ਾਰਾ ਵਿੱਚ ਕੈਮਿਓ ਕਰਦੇ ਹੋਏ ਨਜ਼ਰ ਆਏ ਸੀ।

ਹਾਲ ਹੀ 'ਚ ਗੁਰਦਾਸ ਮਾਨ ਆਪਣੇ ਗੀਤ 'ਗੱਲ ਸੁਣੋ ਪੰਜਾਬੀ ਦੋਸਤੋ' ਨੂੰ ਲੈ ਕੇ ਵੀ ਸੁਰਖੀਆਂ 'ਚ ਰਹੇ। ਇਸ ਗੀਤ ਰਾਹੀਂ ਮਾਨ ਨੇ ਉਨ੍ਹਾਂ ਤਾਨਿਆਂ ਦਾ ਜਵਾਬ ਦਿੱਤਾ ਸੀ, ਜੋ ਉਨ੍ਹਾਂ ਨੂੰ 2019 'ਚ ਸੁਣਨੇ ਪਏ ਸੀ। ਮਾਮਲਾ ਸਾਲ 2019 ਦਾ ਹੈ। ਜਦੋਂ ਇੱਕ ਪ੍ਰੈੱਸ ਕਾਨਫ਼ਰੰਸ `ਚ ਗੁਰਦਾਸ ਮਾਨ ਪੰਜਾਬੀ ਤੇ ਹਿੰਦੀ ਭਾਸ਼ਾ `ਤੇ ਦਿੱਤੇ ਬਿਆਨ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਸਨ। ਉਸ ਦੌਰਾਨ ਕਲਾਕਾਰ ਨੇ ਕਿਹਾ ਸੀ ਕਿ ਦੇਸ਼ `ਚ ਇੱਕ ਭਾਸ਼ਾ ਹੋਣੀ ਚਾਹੀਦੀ ਹੈ। ਭਾਵ ਜਿਵੇਂ ਕਿ ਕੋਈ ਉੱਤਰ ਭਾਰਤ ਦਾ ਵਿਅਕਤੀ ਦੱਖਣੀ ਭਾਰਤ ਜਾ ਰਿਹਾ ਹੈ ਤਾਂ ਇੱਕ ਭਾਸ਼ਾ ਹੋਣ ਨਾਲ ਉਸ ਨੂੰ ਅਸਾਨੀ ਹੋਵੇਗੀ। ਉਨ੍ਹਾਂ ਨੇ ਪੰਜਾਬੀ ਨੂੰ ਮਾਂ ਬੋਲੀ ਤੇ ਹਿੰਦੀ ਨੂੰ ਮਾਸੀ ਕਿਹਾ ਸੀ। ਜਿਸ ਤੋਂ ਬਾਅਦ ਮਾਨ ਦਾ ਸੋਸ਼ਲ ਮੀਡੀਆ `ਤੇ ਜ਼ਬਰਦਸਤ ਵਿਰੋਧ ਕੀਤਾ ਗਿਆ ਸੀ।

Image Source: Instagram

ਹੋਰ ਪੜ੍ਹੋ: ਰੋਹਿਤ ਸ਼ੈੱਟੀ ਤੇ ਅਜੇ ਦੇਵਗਨ ਮੁੜ ਲੈ ਕੇ ਆ ਰਹੇ ਨੇ ਫ਼ਿਲਮ 'ਸਿੰਘਮ ਅਗੇਨ', ਕਿਹਾ ਇਹ ਹੋਵੇਗੀ ਸਾਡੀ 11ਵੀਂ ਹਿੱਟ ਫ਼ਿਲਮ

ਅੱਜ ਗੁਰਦਾਸ ਮਾਨ ਸਾਹਿਬ ਦੇ ਜਨਮਦਿਨ ਦੇ ਮੌਕੇ ਨਾਂ ਮਹਿਜ਼ਫ਼ ਉਨ੍ਹਾਂ ਦੇ ਫ਼ੈਨਜ਼ ਬਲਕਿ ਪੌਲੀਵੁੱਡ ਤੇ ਬਾਲੀਵੁੱਡ ਦੀਆਂ ਦਿੱਗਜ ਸ਼ਖ਼ਸੀਅਤਾਂ ਵੀ ਵਧਾਈਆਂ ਦੇ ਰਹੀਆਂ ਹਨ। ਗੁਰਦਾਸ ਮਾਨ ਨੂੰ ਪੰਜਾਬੀ ਸਿਨੇਮਾ ਦੇ ਆਈਕਾਨ ਮੰਨਿਆ ਜਾਂਦਾ ਹੈ। 80-90 ਦੇ ਦਹਾਕਿਆਂ ‘ਚ ਗੁਰਦਾਸ ਮਾਨ ਵਰਗੇ ਗਾਇਕਾਂ ਨੇ ਪੰਜਾਬੀ ਗਾਇਕੀ ਨੂੰ ਹੀ ਨਹੀਂ, ਸਗੋਂ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਵੀ ਨਵਾਂ ਟਰੈਂਡ ਦਿਤਾ। ਇਨ੍ਹਾਂ ਦੇ 80-90 ਦੇ ਦਹਾਕਿਆਂ ‘ਚ ਗਾਏ ਗੀਤਾਂ ਨੂੰ ਨੌਜਵਾਨ ਅੱਜ ਵੀ ਉਸੇ ਉਤਸ਼ਾਹ ਨਾਲ ਸੁਣਦੇ ਹਨ।

 

View this post on Instagram

 

A post shared by Gurdas Maan (@gurdasmaanjeeyo)

Related Post